FacebookTwitterg+Mail

'ਭਾਵੇਸ਼...' ਦਾ ਟਰੇਲਰ ਲਾਂਚ, ਭੈਣ ਸੋਨਮ ਦੇ ਵਿਆਹ ਨੂੰ ਲੈ ਕੇ ਬੋਲੇ ਹਰਸ਼ਵਰਧਨ

bhavesh joshi superhero
02 May, 2018 06:50:20 PM

ਮੁੰਬਈ (ਬਿਊਰੋ)— ਅਨਿਲ ਕਪੂਰ ਦੇ ਬੇਟੇ ਹਰਸ਼ਵਰਧਨ ਕਪੂਰ ਦੀ ਦੂਜੀ ਫਿਲਮ 'ਭਾਵੇਸ਼ ਜੋਸ਼ੀ ਸੁਪਰਹੀਰੋ' 25 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਬੁੱਧਵਾਰ ਨੂੰ ਇਸ ਫਿਲਮ ਦਾ ਟਰੇਲਰ ਲਾਂਚ ਕੀਤਾ ਗਿਆ। ਇਸ ਦੌਰਾਨ ਹਰਸ਼ ਨੇ ਆਪਣੀ ਭੈਣ ਸੋਨਮ ਕਪੂਰ ਦੇ ਵਿਆਹ ਬਾਰੇ ਵੀ ਗੱਲਬਾਤ ਕੀਤੀ। ਇਸ ਫਿਲਮ 'ਚ ਹਰਸ਼ਵਰਧਨ ਇਕ ਅਹਿਮ ਕਿਰਦਾਰ ਨਿਭਾਅ ਰਿਹਾ ਹੈ। ਇਸ ਫਿਲਮ 'ਚ ਉਹ ਸੁਪਰਹੀਰੋ ਬਣ ਕੇ ਲੋਕਾਂ ਦੀ ਮਦਦ ਕਰਦਾ ਹੈ ਪਰ ਇਕ ਦਿਨ ਉਸਨੂੰ ਪੁਲਸ ਗ੍ਰਿਫਤਾਰ ਕਰ ਲੈਂਦੀ ਹੈ ਅਤੇ ਉਸਨੂੰ ਆਤੰਕਵਾਦੀ ਕਿਹਾ ਜਾਣ ਲੱਗਦਾ ਹੈ।

ਹਰਸ਼ਵਰਧਨ 'ਭਾਵੇਸ਼ ਜੋਸ਼ੀ ਸੁਪਰਹੀਰੋ' ਦੇ ਟਰੇਲਰ ਲਾਂਚ ਦੌਰਾਨ ਮੀਡੀਆ ਨਾਲ ਰੂਬਰੂ ਹੋਏ। ਇਹ ਫਿਲਮ ਇਕ ਐਕਸ਼ਨ ਹੈ ਅਤੇ ਇਹ ਇਕ ਅਜਿਹੇ ਸ਼ਖਸ ਦੀ ਕਹਾਣੀ ਹੈ ਜੋ ਸਚਾਈ ਨਾਲ ਲੜਦਾ ਹੈ। ਇਸ ਫਿਲਮ ਰਾਹੀਂ ਹਰਸ਼ਵਰਧਨ ਕਪੂਰ ਲੋਕਾਂ ਨੂੰ ਇਹ ਸੰਦੇਸ਼ ਰਿਹਾ ਹੈ ਕਿ ਆਮ ਵਿਅਕਤੀ ਵੀ ਚੰਗਾ ਕੰਮ ਕਰਕੇ ਸੁਪਰਹੀਰੋ ਬਣ ਸਕਦਾ ਹੈ।
ਹਰਸ਼ਵਰਧਨ ਨੂੰ ਜਦੋਂ ਸੋਨਮ ਦੇ ਵਿਆਹ ਨੂੰ ਲੈ ਕੇ ਪੁਛਿਆ ਗਿਆ ਤਾਂ ਉਸਨੇ ਬੜੇ ਹੀ ਮਜ਼ਾਕੀਆ ਅੰਦਾਜ਼ 'ਚ ਜਵਾਬ ਦਿੰਦੇ ਹੋਏ ਕਿਹਾ ਕਿ ਸੋਨਮ ਦਾ ਵਿਆਹ 7 ਅਤੇ 8 ਮਈ ਨੂੰ ਹੈ। ਇਸ ਤੋਂ ਬਾਅਦ ਉਹ ਆਪਣੀ ਫਿਲਮ ਦੀ ਪ੍ਰਮੋਸ਼ਨ 'ਚ ਬਿਜ਼ੀ ਹੋ ਜਾਵੇਗੀ।

ਦੱਸਣਯੋਗ ਹੈ ਕਿ ਹਰਸ਼ਵਰਧਨ ਨੇ ਰਾਕੇਸ਼ ਓਮਪ੍ਰਮਾਸ਼ ਮਿਹਰਾ ਦੀ 'ਮਿਰਜ਼ਿਆ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਹੁਣ ਉਸਦੀ ਦੂਜੀ ਫਿਲਮ 'ਭਾਵੇਸ਼ ਜੋਸ਼ੀ ਸੁਪਰਹੀਰੋ' ਮਸ਼ਹੂਰ ਨਿਰਦੇਸ਼ਕ ਵਿਕਰਮਾਦਿਤਿਆ ਮੋਟਵਾਨੀ ਨਾਲ ਹੈ, ਜੋ ਇਸ ਤੋਂ ਪਹਿਲਾਂ 'ਉਡਾਨ' ਅਤੇ 'ਲੁਟੇਰਾ' ਵਰਗੀਆਂ ਫਿਲਮਾਂ ਬਣਾ ਚੁੱਕੇ ਹਨ। ਇਸ ਫਿਲਮ ਦੀ ਸ਼ੂਟਿੰਗ ਨੂੰ ਪੂਰਾ ਕਰਨ 'ਚ ਕਰੀਬ 2 ਸਾਲ ਲੱਗੇ ਹਨ। ਇਸ ਤੋਂ ਇਲਾਵਾ ਇਹ ਫਿਲਮ 25 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Harshvardhan Kapoor Bhavesh Joshi Superhero Trailer Anil Kapoor Sonam Kapoor Hindi Film

Edited By

Kapil Kumar

Kapil Kumar is News Editor at Jagbani.