FacebookTwitterg+Mail

Box Office : ਸੰਜੇ ਦੱਤ ਦੀ ਕਮਬੈਕ ਫਿਲਮ 'ਭੂਮੀ' ਨੇ ਦੋ ਦਿਨਾਂ 'ਚ ਕਮਾਏ ਇੰਨੇ ਕਰੋੜ

bhoomi
24 September, 2017 06:44:16 PM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਸੰਜੇ ਦੱਤ ਦੀ ਕਮਬੈਕ ਫਿਲਮ 'ਭੂਮੀ' ਹਾਲ ਹੀ 'ਚ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਫਿਲਮ ਬਾਕਸ ਆਫਿਸ 'ਤੇ ਕੋਈ ਖਾਸ ਓਪਨਿੰਗ ਨਹੀਂ ਕਰ ਪਾਈ। ਫਿਲਮ ਨੇ ਬਾਫਸ 'ਤੇ ਪਹਿਲੇ ਦਿਨ ਸ਼ੁਕਰਵਾਰ 2.25 ਕਰੋੜ, ਦੂਜੇ ਦਿਨ ਸ਼ਨੀਵਾਰ 2.47 ਕਰੋੜ ਦੀ ਕਮਾਈ ਕਰ ਚੁੱਕੀ ਹੈ। ਫਿਲਮ ਨੇ 2 ਦਿਨਾਂ 'ਚ ਬਾਕਸ ਆਫਿਸ 'ਤੇ 4.72 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਇਸ ਬਾਰੇ ਜਾਣਕਾਰੀ ਟਰੇਲ ਐਨਾਲਿਸਟ ਤਰਣ ਆਦਰਸ਼ ਨੇ ਟਵਿਟਰ 'ਤੇ ਦਿੱਤੀ ਹੈ।


ਜ਼ਿਕਰਯੋਗ ਹੈ ਕਿ ਨਿਰਦੇਸ਼ਕ ਉਮੰਗ ਕੁਮਾਰ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਚ ਸੰਜੇ ਦੱਤ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਹ ਫਿਲਮ ਇਕ ਪਿਤਾ ਅਤੇ ਧੀ ਦੇ ਰਿਸ਼ਤੇ 'ਤੇ ਆਧਾਰਿਤ ਹੈ। ਇਸ ਫਿਲਮ 'ਚ ਆਦਿਤੀ ਰਾਏ ਹੈਰਦੀ ਸੰਜੇ ਦੱਤ ਦੀ ਬੇਟੀ ਦਾ ਕਿਰਦਾਰ ਨਿਭਾਅ ਰਹੀ ਹੈ। ਇਸ ਫਿਲਮ ਦਾ ਬਜ਼ਟ 20 ਤੋਂ 25 ਕਰੋੜ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਵੀਕੈਂਡ ਤੱਕ ਬਾਕਸ ਆਫਿਸ 'ਤੇ ਚੰਗਾ ਬਿਜ਼ਨੈੱਸ ਕਰੇਗੀ।


Tags: Bhoomi Sanjay Dutt Aditi Rao Hydari Omung Kumar Box Office Hindi Film