FacebookTwitterg+Mail

ਸੰਜੇ ਦੱਤ ਇਜ਼ ਬੈਕ : 'ਭੂਮੀ' ਫਿਲਮ ਦਾ ਧਮਾਕੇਦਾਰ ਟਰੇਲਰ ਹੋਇਆ ਰਿਲੀਜ਼ (ਵੀਡੀਓ)

bhoomi trailer out now
10 August, 2017 05:46:07 PM

ਮੁੰਬਈ— ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸੰਜੇ ਦੱਤ ਦੀ ਕਮਬੈਕ ਫਿਲਮ 'ਭੂਮੀ' ਦਾ ਟਰੇਲਰ ਅੱਜ ਰਿਲੀਜ਼ ਹੋ ਗਿਆ ਹੈ। ਇਸ 'ਚ ਸੰਜੇ ਇਕ ਪਿਤਾ ਦੀ ਭੂਮਿਕਾ 'ਚ ਹਨ, ਜੋ ਆਪਣੀ ਬੇਟੀ ਲਈ ਲੜਦਾ ਹੈ। ਫਿਲਮ 'ਭੂਮੀ' ਦੇ ਟਰੇਲਰ ਦੀ ਸ਼ੁਰੂਆਤ ਗਣੇਸ਼ ਜੀ ਦੀ ਆਰਤੀ ਨਾਲ ਹੁੰਦੀ ਹੈ। ਆਰਤੀ ਸੰਜੇ ਦੱਤ ਕਰਦੇ ਨਜ਼ਰ ਆਉਂਦੇ ਹਨ। ਇਸ ਵਿਚਾਲੇ ਸੰਜੇ ਦੱਤ ਦੀ ਬੇਟੀ ਦੇ ਕੁਝ ਸੀਨਜ਼ ਦਿਖਾਏ ਜਾਂਦੇ ਹਨ, ਜਿਨ੍ਹਾਂ 'ਚ ਉਹ ਕੁਝ ਲੋਕਾਂ ਤੋਂ ਬੱਚ ਕੇ ਭੱਜ ਰਹੀ ਹੈ ਤੇ ਨਹਿਰ 'ਚ ਛਲਾਂਗ ਲਗਾ ਦਿੰਦੀ ਹੈ। ਸੰਜੇ ਦੱਤ ਨੇ ਇਸ ਫਿਲਮ 'ਚ ਪਿਤਾ ਦਾ ਕਿਰਦਾਰ ਨਿਭਾਇਆ ਹੈ, ਉਥੇ ਸੰਜੇ ਦੀ ਬੇਟੀ ਦੇ ਕਿਰਦਾਰ 'ਚ ਅਦਿਤੀ ਰਾਵ ਹੈਦਰੀ ਨਜ਼ਰ ਆ ਰਹੀ ਹੈ।

ਟਰੇਲਰ ਦੇ ਅਗਲੇ ਸੀਨ 'ਚ ਸੰਜੇ ਆਪਣੀ ਬੇਟੀ ਦਾ ਵਿਆਹ ਨੀਰਜ ਨਾਂ ਦੇ ਲੜਕੇ ਨਾਲ ਕਰਵਾਉਣਾ ਚਾਹੁੰਦੇ ਹਨ, ਜਿਸ ਲਈ ਬੇਟੀ ਦੀ ਵੀ ਹਾਂ ਹੈ। ਉਹ ਪਿਤਾ ਕੋਲੋਂ ਪੁੱਛਦੀ ਹੈ ਕਿ ਇਕ ਲੜਕੀ ਦੇ ਪੇਕੇ ਹੁੰਦੇ ਹਨ, ਸਹੁਰੇ ਵੀ ਹੁੰਦੇ ਹਨ ਪਰ ਘਰ ਕਿਥੇ ਹੁੰਦਾ ਹੈ? ਇਸ ਵਿਚਾਲੇ ਕੁਝ ਲੋਕ ਸੰਜੇ ਤੇ ਅਦਿਤੀ ਨੂੰ ਅਲੱਗ ਕਰ ਦਿੰਦੇ ਹਨ ਤੇ ਅਦਿਤੀ ਨਾਲ ਗਲਤ ਕੰਮ ਕਰਦੇ ਹਨ।
ਆਪਣੀ ਬੇਟੀ ਨਾਲ ਹੋਏ ਹਾਦਸੇ ਲਈ ਜ਼ਿੰਮੇਵਾਰ ਲੋਕਾਂ ਕੋਲੋਂ ਬਦਲਾ ਲੈਣ ਲਈ ਸੰਜੇ ਨਿਕਲ ਪੈਂਦੇ ਹਨ। ਖਾਸ ਗੱਲ ਇਹ ਹੈ ਕਿ ਇਸ ਟਰੇਲਰ 'ਚ ਸੰਜੇ ਬਾਬਾ ਦੇ ਆਸਮਾਨੀ ਤੇਵਰ ਸਾਫ ਦੇਖੇ ਜਾ ਸਕਦੇ ਹਨ ਪਰ ਅਖੀਰ 'ਚ ਟਰੇਲਰ 'ਚ ਸਸਪੈਂਸ ਹੈ ਕਿਉਂਕਿ ਸੰਜੇ ਖੁਦ ਆਪਣੀ ਬੇਟੀ ਨੂੰ ਕਰੈਕਟਰ ਲੈੱਸ ਕਹਿੰਦੇ ਹਨ। ਹੁਣ ਇਸ ਦੇ ਪਿੱਛੇ ਦੀ ਕਹਾਣੀ ਤਾਂ ਫਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗੀ। 'ਭੂਮੀ' ਦਾ ਨਿਰਦੇਸਨ ਓਮੰਗ ਕੁਮਾਰ ਨੇ ਕੀਤਾ ਹੈ, ਜੋ ਪਹਿਲਾਂ 'ਮੈਰੀ ਕਾਮ' ਤੇ 'ਸਰਬਜੀਤ' ਵਰਗੀਆਂ ਫਿਲਮਾਂ ਬਣਾ ਚੁੱਕੇ ਹਨ। ਸੰਜੇ ਦੱਤ ਦੀ ਇਹ ਫਿਲਮ 22 ਸਤੰਬਰ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਵਾਲੀ ਹੈ।


Tags: Sanjay Dutt Aditi Rao Hydari Bhoomi Trailer Youtube