FacebookTwitterg+Mail

ਪਹਿਲਾ 85 ਕਿਲੋ ਦੀ ਦਿਖਾਈ ਦੇਣ ਵਾਲੀ ਇਸ ਅਦਾਕਾਰਾ ਨੇ ਫਿਲਮਫੇਅਰ ਰੈੱਡ ਕਾਰਪੇਟ 'ਤੇ ਦਿਖਾਇਆ ਹੌਟ ਲੁੱਕ (ਤਸਵੀਰਾਂ)

    1/6
16 January, 2017 05:11:13 PM
ਮੁੰਬਈ— ਬਾਲੀਵੁੱਡ ਫਿਲਮ 'ਦਮ ਲਗਾ ਕੇ ਹਾਈਸ਼ਾ' ਦੀ ਫੇਮ ਅਦਾਕਾਰਾ ਭੂਮੀ ਪੇਡਨੇਕਰ ਦਾ ਹੁਣ ਦੇ ਰੂਪ ਨੂੰ ਦੇਖ ਕੇ ਕੋਈ ਨਹੀਂ ਕਹਿ ਸਕਦਾ ਕਿ ਇਹ ਉਹ ਹੀ ਫਿਲਮ ਵਾਲੀ ਭੂਮੀ ਹੈ। ਦਰਅਸਲ ਗੱਲ ਇਹ ਹੈ ਕਿ ਫਿਲਮ 'ਚ ਜ਼ਿਆਦਾ ਭਾਰ ਦਿਖਾਉਣ ਵਾਲੀ ਭੂਮੀ ਹੁਣ ਕਾਫੀ ਫਿੱਟ ਹੋ ਚੁੱਕੀ ਹੈ। ਹਾਲ ਹੀ 'ਚ ਬੀਤੀਂ ਰਾਤ 14 ਜਨਵਰੀ ਨੂੰ ਹੋਏ 62ਵੇਂ ਫਿਲਮਫੇਅਰ ਐਵਾਰਡ ਦੇ ਰੈੱਡ ਕਾਰਪੇਟ 'ਤੇ ਭੂਮੀ ਦਾ ਨਵਾਂ ਅਵਤਾਰ ਕਿਸੇ ਜ਼ੀਰੋ ਫਿੱਗਰ ਤੋਂ ਘੱਟ ਨਹੀਂ ਲੱਗ ਰਿਹਾ।
ਫਿਲਮ 'ਦਮ ਲਗਾ ਕੇ ਹਾਸ਼ੀਆ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਭੂਮੀ ਪੇਡਨੇਕਰ ਦਾ ਭਾਰ ਇਸ ਸਮੇਂ 85 ਕਿਲੋਂ ਤੱਕ ਹੋ ਗਿਆ ਸੀ। ਭੂਮੀ ਦੇ ਇਸ ਭਾਰ ਘੱਟ ਕਰਨ ਦੇ ਪਿੱਛੇ ਉਨ੍ਹਾਂ ਦੀ ਰਾਜ ਕਾਫੀ ਸਖ਼ਤ ਖੁਰਾਕ ਹੈ। ਭੂਮੀ ਮੁਤਾਬਕ ਮੈਂ ਮੋਟਾਪੇ ਤੋਂ ਫਿੱਟ ਹੋਣ ਲਈ ਸਖ਼ਤ ਖੁਰਾਕ ਲੈ ਰਹੀ ਹੈ। ਇਸ 'ਚ ਰਿਫਾਇੰਡ ਸ਼ੂਗਰ, ਸੈਚੁਰੇਟੇਡ ਫੈਟਸ, ਅਨਾਜ਼ ਵਰਗੀਆਂ ਚੀਜ਼ਾਂ ਸ਼ਾਮਲ ਨਹੀਂ ਹਨ। ਮੇਰੇ ਖਾਣੇ 'ਚ ਨੱਟਸ, ਬ੍ਰਾਊਨ ਰਾਈਸ ਅਤੇ ਪ੍ਰੋਟੀਨਜ਼ ਸ਼ਾਮਲ ਹਨ।
ਅੱਗੇ ਤੁਸੀਂ ਉਸ ਦੀਆਂ ਪਹਿਲੇ ਲੁੱਕ ਅਤੇ ਹੁਣ ਦੇ ਅਵਤਾਰ ਦੀਆਂ ਤਸਵੀਰਾਂ ਦੇਖ ਸਕਦੇ ਹੋ।

Tags: ਭੂਮੀ ਪੇਡਨੇਕਰਦਮ ਲਗਾ ਕੇ ਹਾਈਸ਼ਾਫਿਲਮਫੇਅਰ ਐਵਾਰਡbhumi pedanekardum laga k haishaFilmfare Awards