FacebookTwitterg+Mail

ਅੱਜ ਦੀਆਂ ਹੀਰੋਇਨਾਂ ਆਪਣੀ ਉਮਰ ਦੇ ਹਿਸਾਬ ਨਾਲ ਪਹਿਨਦੀਆਂ ਹਨ ਕੱਪੜੇ : ਭੂਮੀ

bhumi pednekar
24 July, 2016 08:10:35 PM
ਨਵੀਂ ਦਿੱਲੀ— ਅਭਿਨੇਤਰੀ ਭੂਮੀ ਪੇਡਨੇਕਰ ਨੇ ਕਿਹਾ ਹੈ ਕਿ ਉਹ ਇਸ ਗੱਲ ਤੋਂ ਖੁਸ਼ ਹੈ ਕਿ ਮੌਜੂਦਾ ਦੌਰ ਦੀਆਂ ਹੀਰੋਇਨਾਂ ਆਪਣੇ ਨਿੱਜੀ ਸਟਾਈਲ ਮੁਤਾਬਕ ਕੱਪੜੇ ਪਾਉਂਦੀਆਂ ਹਨ ਤੇ ਜਨਤਕ ਤੌਰ 'ਤੇ ਰਸਮੀ ਲਿਬਾਸ 'ਤੇ ਨਿਰਭਰ ਨਹੀਂ ਕਰਦੀਆਂ। 'ਦਮ ਲਗਾ ਕੇ ਹਈਸ਼ਾ' ਫਿਲਮ ਦੀ ਅਭਿਨੇਤਰੀ ਦਾ ਮੰਨਣਾ ਹੈ ਕਿ ਹੁਣ ਅਭਿਨੇਤਰੀਆਂ ਉਹ ਕੱਪੜੇ ਪਹਿਨਦੀਆਂ ਹਨ, ਜਿਸ 'ਚ ਉਹ ਆਰਾਮਦੇਹ ਮਹਿਸੂਸ ਕਰਦੀਆਂ ਹਨ।
'ਭਾਸ਼ਾ' ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਅਭਿਨੇਤਰੀਆਂ ਨੇ ਆਪਣੀ ਉਮਰ ਦੇ ਹਿਸਾਬ ਨਾਲ ਕੱਪੜੇ ਪਹਿਨਣੇ ਸ਼ੁਰੂ ਕਰ ਦਿੱਤੇ ਹਨ। ਅੱਜ ਦੇ ਦੌਰ 'ਚ ਤੁਹਾਡੇ ਕੋਲ ਕਈ ਬਦਲ ਹਨ। ਅਸੀਂ ਕੌਮਾਂਤਰੀ ਡਿਜ਼ਾਈਨਰਾਂ ਦੇ ਕੱਪੜੇ ਪਹਿਨਦੇ ਹਾਂ। ਤੁਸੀਂ ਇਹ ਨਹੀਂ ਦੇਖੋਗੇ ਕਿ ਅਭਿਨੇਤਰੀਆਂ ਪੁਰਸਕਾਰ ਸਮਾਰੋਹਾਂ ਤੇ ਰੈੱਡ ਕਾਰਪੇਟ 'ਤੇ ਸਿਰਫ ਸਾੜ੍ਹੀ ਤੇ ਅਨਾਰਕਲੀ ਪਹਿਨਦੀਆਂ ਹਨ। ਭੂਮੀ ਦਾ ਇਹ ਵੀ ਕਹਿਣਾ ਹੈ ਕਿ ਅਭਿਨੇਤਰੀਆਂ ਸੜਕਾਂ 'ਤੇ ਖਰੀਦਦਾਰੀ ਕਰਨ ਤੇ ਸਸਤੇ ਬ੍ਰਾਂਡ ਨੂੰ ਵੀ ਪਸੰਦ ਕਰਦੀਆਂ ਹਨ।

Tags: ਭੂਮੀ ਪੇਡਨੇਕਰ ਸਟਾਈਲ Bhumi Pednekar Style