FacebookTwitterg+Mail

ਬਿੱਗ ਬੌਸ 11 : 'ਲੜਾਕੂ' ਸਪਨਾ ਚੌਧਰੀ ਤੇ ਸ਼ਿਲਪਾ ਸ਼ਿੰਦੇ 'ਚ ਦੋਸਤੀ, ਵਿਕਾਸ ਗੁਪਤਾ ਬਣੇ ਕਪਤਾਨ

big boss 11    fighter   sapna chaudhary  vikas gupta captain
13 October, 2017 01:04:05 AM

ਨਵੀਂ ਦਿੱਲੀ, (ਬਿਊਰੋ)- ਬਿੱਗ ਬੌਸ ਦੇ ਸੀਜ਼ਨ 11 ਵਿਚ ਵੀਰਵਾਰ ਨੂੰ ਸਭ ਤੋਂ ਵੱਡਾ ਬਦਲਾਅ ਇਹ ਦੇਖਣ ਨੂੰ ਮਿਲਿਆ ਕਿ ਸਪਨਾ ਚੌਧਰੀ ਨੇ ਅਰਸ਼ੀ ਖਾਨ ਤੋਂ ਦੂਰੀ ਬਣਾ ਲਈ ਹੈ। ਹੁਣ ਸਪਨਾ ਚੌਧਰੀ ਅਤੇ ਸ਼ਿਲਪਾ ਸ਼ਿੰਦੇ ਵਿਚ ਦੋਸਤੀ ਹੋ ਗਈ ਹੈ। ਉਥੇ ਵੱਡਾ ਘਟਨਾਕ੍ਰਮ ਇਹ ਰਿਹਾ ਕਿ ਹੀਨਾ ਖਾਨ ਕਪਤਾਨ ਬਨਣ ਦਾ ਮੌਕਾ ਗੁਆ ਬੈਠੀ ਹੈ। ਵਿਕਾਸ ਗੁਪਤਾ ਨੂੰ ਘਰ ਦਾ ਨਵਾਂ ਕਪਤਾਨ ਚੁਣਿਆ ਗਿਆ। ਪੁਨੀਸ਼ ਸ਼ਰਮਾ ਅਤੇ ਆਕਾਸ਼ ਦਦਲਾਨੀ ਇਸ ਗੱਲ ਨੂੰ ਲੈ ਕੇ ਹੈਰਾਨ ਨਜ਼ਰ ਆ ਰਹੇ ਹਨ। ਬਿੱਗ ਬੌਸ ਦੇ ਇਸ ਸੀਜ਼ਨ ਵਿਚ ਹੁਣ ਤਕ ਦੇ ਸਫਰ ਵਿਚ ਸ਼ਿਲਪਾ ਸ਼ਿੰਦੇ ਅਤੇ ਸਪਨਾ ਚੌਧਰੀ ਹੀ ਸਭ ਤੋਂ ਜ਼ਿਆਦਾ ਹਾਈ ਟੈਂਪਰ ਹੁੰਦੀਆਂ ਹਨ। ਵੀਰਵਾਰ ਦੇ ਐਪੀਸੋਡ ਵਿਚ ਦਿਖਾਇਆ ਗਿਆ ਕਿ ਸ਼ਿਲਪਾ ਸ਼ਿੰਦੇ ਕਿਚਨ ਵਿਚ ਪਰਾਂਠੇ ਬਣਾ ਰਹੀ ਹੁੰਦੀ ਹੈ, ਉਦੋਂ ਅਰਸ਼ੀ ਖਾਨ ਲਿਵਿੰਗ ਰੂਮ ਵਿਚ ਆ ਕੇ ਕਹਿੰਦੀ ਹੈ ਕਿ ਇੰਨੇ ਜ਼ਿਆਦਾ ਪਰਾਂਠੇ ਬਣਾਉਣ ਨਾਲ ਆਟਾ ਖਤਮ ਹੋ ਜਾਵੇਗਾ, ਹੀਨਾ ਅਤੇ ਹਿਤੇਨ ਵੀ ਅਰਸ਼ੀ ਖਾਨ ਦਾ ਸਮਰਥਣ ਕਰਦੇ ਹਨ। ਇਸ 'ਤੇ ਸ਼ਿਲਪਾ ਚਿੜ੍ਹ ਜਾਂਦੀ ਹੈ। ਅਰਸ਼ੀ ਖਾਨ ਦੇ ਕਪਤਾਨ ਚੁਣੇ ਜਾਣ 'ਤੇ ਸ਼ਿਲਪਾ ਸ਼ਿੰਦੇ ਸਵਾਲ ਖੜ੍ਹਾ ਕਰਦੀ ਹੈ ਅਤੇ ਕਹਿੰਦੀ ਹੈ ਕਿ ਉਹ ਕਪਤਾਨ ਬਨਣ ਦੇ ਕਾਬਿਲ ਨਹੀਂ ਹੈ। 
ਬਿੱਗ ਬੌਸ ਨੇ ਹੀਨਾ ਨੂੰ ਕਨਫੇਸ਼ਨ ਰੂਮ ਵਿਚ ਬੁਲਾ ਕੇ ਦੱਸਿਆ ਕਿ ਉਹ ਘਰਵਾਲਿਆਂ ਨੂੰ ਦੱਸੇਗੀ ਕਿ ਕੈਪਟੈਂਸੀ ਲਈ ਕਿਨ੍ਹਾਂ-ਕਿਨ੍ਹਾਂ ਲੋਕਾਂ ਦੇ ਨਾਂ ਸਾਹਮਣੇ ਰੱਖੇ ਗਏ ਹਨ। ਘਰ ਵਿਚ ਸਭ ਨੂੰ ਅਰਸ਼ੀ ਅਤੇ ਹੀਨਾ ਬਾਰੇ ਪਤਾ ਹੈ ਪਰ ਗੱਲਬਾਤ ਜ਼ਰੀਏ ਤੈਅ ਹੁੰਦਾ ਹੈ ਕਿ ਹੀਨਾ ਅਤੇ ਪੁਨੀਸ਼ ਕੈਪਟੈਂਸੀ ਦੇ ਦਾਅਵੇਦਾਰ ਹੋਣਗੇ। ਬਾਅਦ ਵਿਚ ਸਭ ਹੀਨਾ ਖਿਲਾਫ ਹੋ ਜਾਂਦੇ ਹਨ ਕਿ ਦਾਅਵੇਦਾਰ ਵਿਚ ਤਾਂ ਅਰਸ਼ੀ ਦਾ ਨਾਂ ਹੈ। ਉਥੇ ਅਰਸ਼ੀ ਇਸ ਹੁਕਮ ਦੇ ਖਿਲਾਫ ਹੋ ਜਾਂਦੀ ਹੈ। ਹੀਨਾ ਖਾਨ ਅਤੇ ਵਿਕਾਸ ਦੇ ਵਿਚ ਫਿਰ ਤੋਂ ਤੂੰ-ਤੂੰ ਮੈਂ-ਮੈਂ ਹੋ ਜਾਂਦੀ ਹੈ। ਹੀਨਾ ਅਤੇ ਮਾਤਾ ਜੀ ਯਾਨਿ ਸ਼ਿਵਾਨੀ ਗੱਲ ਕਰ ਰਹੇ ਹੁੰਦੇ ਹਨ ਤਾਂ ਵਿਕਾਸ ਉੱਚੀ ਆਵਾਜ਼ ਵਿਚ ਬੋਲਦਾ ਹੈ ਕਿ ਮੇਰੇ ਬਾਰੇ ਗੱਲ ਨਾ ਕਰੋ। ਹੀਨਾ ਦਰਅਸਲ ਸ਼ਿਵਾਨੀ ਨੂੰ ਇਹ ਕਹਿ ਰਹੀ ਹੁੰਦੀ ਹੈ ਕਿ ਵਿਕਾਸ ਨਾਲ ਘਰ ਵਿਚ ਕੋਈ ਗੱਲ ਨਹੀਂ ਕਰਦਾ ਅਤੇ ਉਹ ਦੁਖੀ ਹੈ। ਇਹ ਗੱਲ ਵਿਕਾਸ ਸੁਣ ਲੈਂਦੇ ਹਨ, ਉਹ ਹੀਨਾ ਅਤੇ ਸ਼ਿਵਾਨੀ ਨੂੰ ਕਹਿੰਦੇ ਹਨ ਕਿ ਮੇਰੇ ਬਾਰੇ ਗੱਲ ਨਾ ਕੀਤੀ ਜਾਵੇ। 


Tags: ਬਿੱਗ ਬੌਸ 11ਸਪਨਾ ਚੌਧਰੀBig Boss 11Vikas Gupta captain