FacebookTwitterg+Mail

'ਬਿੱਗ ਬੌਸ 10' ਦਾ ਪ੍ਰੋਮੋ ਰਿਲੀਜ਼, ਪੁਲਾੜ ਯਾਤਰੀ ਬਣੇ ਸਲਮਾਨ ਨੇ ਕਿਹਾ, 'ਕ੍ਰਿਏਟ ਹੋਗੀ ਹਿਸਟਰੀ'

    1/3
27 August, 2016 07:51:55 PM
ਮੁੰਬਈ— ਪ੍ਰਸਿੱਧ ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ 10' ਦਾ ਪ੍ਰੋਮੋ ਰਿਲੀਜ਼ ਹੋ ਗਿਆ ਹੈ। ਇਸ 'ਚ ਸ਼ੋਅ ਦੇ ਹੋਸਟ ਤੇ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਪੁਲਾੜ ਯਾਤਰੀ ਦੀ ਡਰੈੱਸ ਪਹਿਨੇ ਨਜ਼ਰ ਆ ਰਹੇ ਹਨ। ਉਨ੍ਹਾਂ ਨੂੰ ਪੁਲਾੜ 'ਚ ਦਿਖਾਇਆ ਗਿਆ ਹੈ, ਜਿਥੇ ਉਹ ਮਨੁੱਖੀ ਇਤਿਹਾਸ ਨਾਲ ਜੁੜੀਆਂ ਗੱਲਾਂ ਦੱਸਦੇ ਹਨ। ਪ੍ਰੋਮੋ 'ਚ ਸਲਮਾਨ 'ਜਬ ਚਾਂਦ ਪਰ ਦਿਖਾ ਇਨਸਾਨ ਪਹਿਲੀ ਬਾਰ ਯਾਂ ਅੰਡੇ ਸੇ ਨਿਕਲੀ ਮੁਰਗੀ ਪਹਿਲੀ ਬਾਰ' ਬੋਲਦੇ ਦਿਖ ਰਹੇ ਹਨ।
ਦੱਸਣਯੋਗ ਹੈ ਕਿ ਇਸ ਵਾਰ 'ਬਿੱਗ ਬੌਸ' 'ਚ ਆਮ ਜਨਤਾ ਨੂੰ ਲਿਆਉਣ ਦੀ ਗੱਲ ਵੀ ਆਖੀ ਜਾ ਰਹੀ ਹੈ। ਸਲਮਾਨ ਖੁਦ ਪ੍ਰੋਮੋ 'ਚ ਕਹਿੰਦੇ ਨਜ਼ਰ ਆ ਰਹੇ ਹਨ 'ਅਬ ਆਮ ਪਬਲਿਕ ਆ ਰਹੀ ਹੈ ਪਹਿਲੀ ਬਾਰ ਇਨ ਬਿੱਗ ਬੌਸ, ਤੋ ਕ੍ਰਿਏਟ ਹੋਗੀ ਹਿਸਟਰੀ ਪਰ ਕਯਾ ਹੋਗਾ, ਦੈਟ ਇਜ਼ ਦਿ ਮਿਸਟਰੀ।' ਇਸ ਵਾਰ ਦੇ ਸੀਜ਼ਨ ਦੀ ਟੈਗਲਾਈਨ 'ਇੰਡੀਆ ਇਸੇ ਅਪਨਾ ਹੀ ਘਰ ਸਮਝੋ' ਰੱਖੀ ਗਈ ਹੈ। ਕਲਰਸ ਟੀ. ਵੀ. ਦੇ ਸੀ. ਈ. ਓ. ਰਾਜ ਰਾਇਕ ਨੇ 'ਬਿੱਗ ਬੌਸ' ਦੇ 10ਵੇਂ ਸੀਜ਼ਨ ਦਾ ਪ੍ਰੋਮੋ ਟਵਿਟਰ 'ਤੇ ਸ਼ੇਅਰ ਕੀਤਾ ਹੈ।

Tags: ਬਿੱਗ ਬੌਸ 10 ਸਲਮਾਨ ਖਾਨ Bigg Boss 10 Salman Khan