FacebookTwitterg+Mail

ਅਸ਼ਲੀਲ ਤਸਵੀਰਾਂ ਨਾਲ ਔਰਤਾਂ ਨੂੰ ਬਲੈਕਮੇਲ ਕਰਦਾ ਸੀ ਸਵਾਮੀ ਓਮਜੀ ਮਹਾਰਾਜ

bigg boss 10 swami omji maharaj controversies
24 October, 2016 09:53:34 AM

ਮੁੰਬਈ— ਸਵਾਮੀ ਓਮਜੀ ਮਹਾਰਾਜ ਇਨ੍ਹੀ ਦਿਨੀਂ ਰਿਐਲਿਟੀ ਸ਼ੋਅ 'ਬਿੱਗ ਬਾਸ 10' 'ਚ ਇਕ ਪ੍ਰਤੀਯੋਗੀ ਦੇ ਤੌਰ 'ਤੇ ਨਜ਼ਰ ਆ ਰਿਹਾ ਹੈ। ਬਾਬਾ ਘਰ ਦੇ ਅੰਦਰ ਲੜਕੀਆਂ ਨਾਲ ਛੇੜਖਾਨੀ ਕਰਦਾ ਨਜ਼ਰ ਆ ਰਿਹਾ ਹੈ। ਉਸ ਨੂੰ ਚੌਰੀ ਕਰਦੇ ਵੀ ਦੇਖਿਆ ਗਿਆ ਪਰ ਪਰਦੇ ਦੇ ਬਾਹਰ ਦੀ ਸੱਚਾਈ ਹੋਰ ਵੀ ਹੈਰਾਨ ਕਰਨ ਵਾਲੀ ਹੈ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਬਾਬੇ 'ਤੇ ਆਪਣੇ ਭਰਾ ਦੀ ਦੁਕਾਨ 'ਚ ਚੌਰੀ ਕਰਨ ਦਾ ਦੋਸ਼ ਲੱਗਿਆ ਹੈ। ਉਸ ਦੇ ਕੋਲੋਂ ਔਰਤਾਂ ਦੀਆਂ ਕੁਝ ਅਸ਼ਲੀਲ ਤਸਵੀਰਾਂ ਵੀ ਪ੍ਰਾਪਤ ਕੀਤੀਆਂ ਜਾ ਚੁੱਕੀਆਂ ਹਨ, ਜਿਸ ਨਾਲ ਉਹ ਔਰਤਾਂ ਨੂੰ ਬਲੈਕਮੇਲ ਕਰਦਾ ਸੀ। ਬਿੱਗ ਬਾਸ ਦੇ ਘਰ 'ਚ ਜਾਣ ਤੋਂ ਠੀਕ 2 ਦਿਨ ਪਹਿਲਾਂ ਦਿੱਲੀ ਹਾਈਕਰੋਟ 'ਚ ਪੇਸ਼ ਨਾ ਹੋਣ ਦੇ ਕਾਰਨ ਓਮਜੀ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਜਾ ਚੁੱਕਿਆ ਸੀ ਪਰ ਜਦੋਂ ਬਾਬੇ ਵੱਲੋਂ ਕੋਈ ਵੀ ਪੇਸ਼ ਨਾ ਹੋਇਆ ਤਾਂ ਉਸ ਦੇ ਖਿਲਾਫ ਫਿਰ ਤੋਂ ਇਹੀ ਵਾਰੰਟ ਜਾਰੀ ਕੀਤਾ ਗਿਆ। ਇਸ ਮਾਮਲੇ ਦੀ ਅਗਲੀ ਸੁਣਵਾਈ 8 ਨਵੰਬਰ ਨੂੰ ਹੈ।

ਜ਼ਿਕਰਯੋਗ ਹੈ ਕਿ ਬਾਬੇ ਖਿਲਾਫ ਇਹ ਚੌਥਾ ਗੈਰ ਜ਼ਮਾਨਤੀ ਵਾਰੰਟ ਹੈ, ਜੋ 2008 'ਚ ਚੌਰੀ ਦੇ ਮਾਮਲੇ 'ਚ ਜਾਰੀ ਕੀਤਾ ਹੈ। 14 ਅਕਤੂਬਰ ਦੀ ਸੁਣਵਾਈ ਤੋਂ ਪਹਿਲਾਂ ਓਮਜੀ ਨੇ ਕਰੋਟ ਤੋਂ ਵਕੀਲ ਦੀ ਮੰਗ ਕੀਤੀ ਸੀ। ਉਸ ਨੇ ਕਿਹਾ ਸੀ ਕਿ ਮੇਰੇ ਕੋਲ ਪੈਸੇ ਨਹੀਂ ਹਨ, ਇਸ ਲਈ ਮੈਂ ਵਕੀਲ ਨਹੀਂ ਕਰ ਸਕਦਾ।

Tags: ਸਵਾਮੀ ਓਮਜੀ ਮਹਾਰਾਜਬਿੱਗ ਬਾਸ 10ਪ੍ਰਤੀਯੋਗੀ Swami Maharaj omajiBig Bass 10controversies