FacebookTwitterg+Mail

BB11: ਹਿਤੇਨ ਨੇ ਸਪਨਾ ਨੂੰ ਆਨਸਕ੍ਰੀਨ ਕਹਿ ਦਿੱਤਾ ਕੁਝ ਅਜਿਹਾ ਕਿ ਸ਼ਰਮ ਨਾਲ ਹੋ ਗਈ ਪਾਣੀ-ਪਾਣੀ

bigg boss 11
11 October, 2017 11:33:47 AM

ਮੁੰਬਈ(ਬਿਊਰੋ)— 'ਬਿੱਗ ਬੌਸ' ਦੇ ਘਰ ਹਰ ਰੋਜ਼ ਕੋਈ ਨਾ ਕੋਈ ਡਰਾਮਾ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਹੈ। ਇਸ ਵਾਰ ਵੀ ਨਾਮੀਨੇਸ਼ਨ ਪ੍ਰਕਿਰਿਆ ਕੁਝ ਵੱਖਰੀ ਰਹੀ, ਜਿਸ 'ਚ ਘਰਵਾਲਿਆਂ ਨੂੰ ਆਪਣੇ ਆਪ ਨੂੰ ਸੁਰਖਿਅਤ ਰੱਖਣ ਲਈ ਬਾਕੀ ਘਰਵਾਲਿਆਂ ਤੋਂ ਵੋਟ ਮੰਗਣੀ ਸੀ। ਘਰਵਾਲਿਆਂ ਦੀ ਚੰਗਿਆਈ ਬਾਰੇ ਦੱਸਦੇ ਹੋਏ ਉਨ੍ਹਾਂ ਦੀ ਰੱਜ ਕੇ ਤਾਰੀਫ ਕਰਨੀ ਸੀ। ਇਸ ਪ੍ਰਕਿਰਿਆ 'ਚ ਹਿਤੇਨ ਨੇ ਆਪਣੇ ਲਈ ਵੋਟ ਮੰਗਦੇ ਹੋਏ ਸਪਨਾ ਚੌਧਰੀ ਨੂੰ ਕੁਝ ਅਜਿਹਾ ਕਿਹਾ ਕਿ ਉਹ ਆਨਸਕ੍ਰੀਨ ਸ਼ਰਮ ਨਾਲ ਲਾਲ-ਲਾਲ ਹੋ ਗਈ।

Punjabi Bollywood Tadka
ਜਾਣਕਾਰੀ ਮੁਤਾਬਕ ਇਸ ਟਾਸਕ 'ਚ ਘਰਵਾਲੇ ਵਾਰੀ-ਵਾਰੀ ਆਪਣੇ ਲਈ ਦੂਜੇ ਘਰਵਾਲਿਆਂ ਤੋਂ ਵੋਟ ਮੰਗ ਰਹੇ ਸਨ ਤਾਂ ਹਿਤੇਨ ਨੇ ਆਪਣੇ ਲਈ ਵੋਟ ਸਪਨਾ ਚੌਧਰੀ ਤੋਂ ਮੰਗੀ। ਉਹ ਸਿੱਧੇ ਸਪਨਾ ਦੇ ਕੋਲ ਗਏ ਅਤੇ ਉਨ੍ਹਾਂ ਤੋਂ ਵੋਟ ਮੰਗਣ ਲੱਗੇ। ਉਨ੍ਹਾਂ ਨੇ ਸਪਨਾ ਨੂੰ ਕਿਹਾ ਕਿ ਉਹ ਇੰਨੀਆਂ ਵਧੀਆਂ ਰੋਟੀਆਂ ਬਣਾਉਂਦੀ ਹੈ ਕਿ ਦਿਲ ਖੁਸ਼ ਹੋ ਜਾਂਦਾ ਹੈ। ਇੰਨੀਆਂ ਵਧੀਆ ਰੋਟੀ ਕੋਈ ਨਹੀਂ ਬਣਾ ਪਾਉਂਦਾ। ਹਿਤੇਨ ਨੂੰ ਉਨ੍ਹਾਂ ਦੀ ਰੋਟ ਇੰਨੀ ਪਸੰਦ ਹੈ ਕਿ ਇਕ ਵੀ ਰੋਟੀ ਨਹੀਂ ਬਚਦੀ। ਹਿਤੇਨ ਦੀਆਂ ਇਨ੍ਹਾਂ ਗੱਲਾਂ ਨੂੰ ਸੁਣ ਕੇ ਸਪਨਾ ਨੂੰ ਕੁਝ ਸਮਝ ਨਹੀਂ ਆਇਆ ਕਿ ਉਹ ਕੀ ਕਹੇ। ਇਨ੍ਹਾਂ ਸਾਰੀਆਂ ਗੱਲਾਂ 'ਤੇ ਸਪਨਾ ਨੇ ਕੋਈ ਜਵਾਬ ਨਹੀਂ ਦਿੱਤਾ ਬਲਕਿ ਮੁਸਕਰਾਉਂਦੇ ਹੋਏ ਨਜ਼ਰਾਂ ਝੁਕਾਈ ਬੈਠੀ ਰਹੀ। ਉਨ੍ਹਾਂ ਦੀ ਹਰ ਅਦਾ ਕੈਮਰੇ 'ਚ ਕੈਦ ਹੋ ਰਹੀ ਸੀ, ਜਦਕਿ ਉਨ੍ਹਾਂ ਨੇ ਇਕ ਵਾਰ ਆਪਣਾ ਚਿਹਰਾ ਉਪਰ ਨਹੀਂ ਚੁੱਕਿਆ ਅਤੇ ਸ਼ਰਮਾਉਂਦੀ ਰਹੀ।


Tags: Bigg Boss 11 Hiten Tejwani Sapna Chaudhary TV celebrityਬਿੱਗ ਬੌਸ11