FacebookTwitterg+Mail

'ਬਿੱਗ ਬੌਸ 11' ਦੇ ਮੁਕਾਬਲੇਬਾਜ਼ ਜ਼ੂਬੈਰ ਖਾਨ ਨੇ ਸ਼ੋਅ 'ਚ ਵਾਪਸ ਆਉਣ ਲਈ ਸਲਮਾਨ ਅੱਗੇ ਰੱਖੀ ਅਜਿਹੀ ਸ਼ਰਤ

bigg boss 11
12 October, 2017 03:36:07 PM

ਨਵੀਂ ਦਿੱਲੀ(ਬਿਊਰੋ)— ਰਿਐਲੀਟੀ ਸ਼ੋਅ 'ਬਿੱਗ ਬੌਸ' ਸੀਜ਼ਨ 11 'ਚ ਸਭ ਤੋਂ ਪਹਿਲਾਂ ਬਾਹਰ ਕੱਢੇ ਜਾਣ ਵਾਲੇ ਮੁਕਾਬਲੇਬਾਜ਼ ਜ਼ੁਬੈਰ ਖਾਨ ਨੇ ਸ਼ੋਅ 'ਚ ਵਾਪਸੀ ਕਰਨ ਲਈ ਸਲਮਾਨ ਖਾਨ ਤੋਂ ਮੁਆਫੀ ਮੰਗਣ ਦੀ ਸ਼ਰਤ ਰੱਖੀ ਹੈ। ਜ਼ੁਬੈਰ ਦਾ ਕਹਿਣਾ ਹੈ ਕਿ ਸਲਮਾਨ ਖਾਨ ਦੇ ਮੁਆਫੀ ਮੰਗਣ 'ਤੇ ਹੀ ਉਹ ਘਰ 'ਚ ਵਾਪਸੀ ਕਰਨਗੇ। ਜ਼ੁਬੈਰ ਨੇ ਹਾਲ ਹੀ 'ਚ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਸ਼ੋਅ ਤੋਂ ਬਾਹਰ ਆਉਣ ਮਗਰੋਂ ਤੁਰੰਤ ਬਾਅਦ ਹੀ ਚੈਨਲ ਨੇ ਉਨ੍ਹਾਂ ਨੂੰ ਕਾਲ ਕਰਕੇ ਬੁਲਾਇਆ ਪਰ ਮੈਂ ਉਨ੍ਹਾਂ ਨੂੰ ਕਿਹਾ ਕਿ ਜਦੋਂ ਤੱਕ ਸਲਮਾਨ ਮੇਰੇ ਤੋਂ ਮੁਆਫੀ ਨਹੀਂ ਮੰਗ ਲੈਂਦੇ ਉਦੋਂ ਤੱਕ ਮੈਂ ਸ਼ੋਅ 'ਚ ਵਾਪਸ ਨਹੀਂ ਆਉਣਾ। ਜ਼ੁਬੈਰ ਦਾ ਕਹਿਣਾ ਹੈ ਕਿ ਉਹ ਆਪਣੇ ਸੈਲਫ ਰਿਸਪੈਕਟ ਨਾਲ ਕੋਈ ਸਮਝੌਤਾ ਨਹੀਂ ਕਰੇਗਾ। ਜ਼ੁਬੈਰ ਨੇ ਕਿਹਾ ਕਿ ਸਲਮਾਨ ਖਾਨ ਨੂੰ ਮੇਰੇ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਇਹ ਮੰਨ ਲੈਣ ਕਿ ਉਨ੍ਹਾਂ ਨੇ ਜੋ ਮੇਰੇ ਨਾਲ ਕੀਤਾ ਉਹ ਗਲਤ ਸੀ।

Punjabi Bollywood Tadka
ਜ਼ੁਬੈਰ ਨੇ ਇਹ ਵੀ ਕਿਹਾ ਕਿ ਉਹ ਸ਼ੋਅ 'ਚ ਕੇਵਲ ਆਪਣੇ ਬੱਚਿਆਂ ਦੇ ਕਾਰਨ ਹੀ ਆਏ ਸਨ। 'ਬਿੱਗ ਬੌਸ' ਬਾਰੇ ਗੱਲਬਾਤ ਕਰਦੇ ਹੋਏ ਜ਼ੁਬੈਰ ਨੇ ਇਹ ਵੀ ਕਿਹਾ ਕਿ ਹੋ ਸਕਦਾ ਹੈ ਕਿ ਇਹ ਸ਼ੋਅ ਟੀ. ਵੀ. ਦਾ ਸਭ ਤੋਂ ਵੱਡਾ ਰਿਐਲੀਟੀ ਸ਼ੋਅ ਹੋਵੇ ਪਰ ਇੱਥੇ ਬੇਰੋਜ਼ਗਾਰ ਹੋ ਕੇ ਆਉਣ ਵਾਲੇ ਕੰਟੈਸਟੈਂਟ ਕੋਲ ਵਿਵਾਦ ਖੜਾ ਕਰਨ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਹੁੰਦਾ। ਦੱਸ ਦੇਈਏ ਕਿ ਸ਼ੋਅ ਦੀ ਸ਼ੁਰੂਆਤ ਤੋਂ ਹੀ ਜ਼ੁਬੈਰ ਖਾਨ 'ਬਿੱਗ ਬੌਸ' ਦੇ ਘਰ 'ਚ ਮਹਿਲਾਵਾਂ ਖਿਲਾਫ ਗਲਤ ਬਿਆਨ ਬਾਜ਼ੀ ਨੂੰ ਲੈ ਕੇ ਚਰਚਾ 'ਚ ਰਿਹਾ ਸੀ।

Punjabi Bollywood Tadka

'ਵੀਕੈਂਡ ਦਾ ਵਾਰ' ਐਪੀਸੋਡ' ਚ ਸਲਮਾਨ ਨੇ ਉਨ੍ਹਾਂ ਦੇ ਵਰਤਾਓ 'ਤੇ ਕੜਾ ਇਤਰਾਜ਼ ਜ਼ਾਹਿਰ ਕੀਤਾ ਸੀ। ਦੱਸ ਦੇਈਏ ਕਿ ਜ਼ੁਬੈਰ ਨੇ ਮੁੰਬਈ ਦੇ ਇੰਟੋਪ ਹਿਲ ਪੁਲਸ ਸਟੇਸ਼ਨ 'ਚ ਸਲਮਾਨ ਖਿਲਾਫ ਲਿਖਤੀ ਸ਼ਿਕਾਇਤ ਦਰਜ਼ ਕਰਵਾਈ ਹੈ। ਇਸ 'ਚ ਉਸ ਨੇ ਸਲਮਾਨ 'ਤੇ 'ਬਿੱਗ ਬੌਸ' 'ਚ ਵੀਕੈਂਡ ਵਾਰ ਦੌਰਾਨ ਧਮਕੀ ਦੇਣ ਦਾ ਦੋਸ਼ ਲਾਇਆ ਹੈ। ਜ਼ੁਬੈਰ ਦੀ ਸ਼ਿਕਾਇਤ 'ਤੇ ਮੁੰਬਈ ਦੇ ਲੋਨਾਵਲਾ ਪੁਲਸ ਥਾਣੇ 'ਚ ਸ਼ਿਕਾਇਤ ਦਰਜ ਕੀਤੀ ਗਈ ਹੈ। ਸਲਮਾਨ ਖਾਨ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਸ਼ੋਅ ਦੌਰਾਨ ਜ਼ੁਬੈਰ ਖਾਨ ਨੂੰ ਬੁਰੀ ਤਰ੍ਹਾਂ ਧਮਕਾਇਆ ਅਤੇ ਕਿਹਾ ਕਿ ਬਾਹਰ ਨਿਕਲਣ 'ਤੇ ਉਸ ਨੂੰ ਫਿਲਮ ਇੰਡਸਟਰੀ ਵਿਚ ਕੋਈ ਵੀ ਕੰਮ ਨਹੀਂ ਮਿਲੇਗਾ।

Punjabi Bollywood Tadka


Tags: Bigg Boss 11 Salman Khan Apologises Zubair KhanDawood Ibrahim ਬਿੱਗ ਬੌਸ 11ਸਲਮਾਨ ਖਾਨ