FacebookTwitterg+Mail

ਪ੍ਰਿਆਂਕ ਦੀ ਵੱਧਦੀ ਨੇੜਤਾ ਤੋਂ ਬਾਅਦ ਬੇਨਫਸ਼ਾ ਦੇ ਬੁਆਏਫਰੈਂਡ ਨੇ ਚੁੱਕਿਆ ਇਹ ਕਦਮ

bigg boss 11
18 November, 2017 05:44:45 PM

ਮੁੰਬਈ (ਬਿਊਰੋ)— ਟੀ. ਵੀ. ਦਾ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 11 'ਚ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ ਬਟੌਰ ਰਿਹਾ ਹੈ। ਜਦੋਂ ਤੋਂ ਬੇਨਫਸ਼ਾ ਦੀ ਬਿੱਗ ਬੌਸ ਦੇ ਘਰ 'ਚ ਐਂਟਰੀ ਹੋਈ ਹੈ ਤਾਂ ਸ਼ਾਇਦ ਹੀ ਕੋਈ ਸ਼ਖਸ ਵਰੁਣ ਸੂਦ ਜਿੰਨਾ ਖੁਸ਼ ਹੋਇਆ ਹੋਵੇਗਾ। ਇਸਦਾ ਕਾਰਨ ਤੁਸੀਂ ਸਭ ਜਾਣਦੇ ਹੋ। ਦੋਵੇਂ ਲੋਕ ਇਕ ਦੂਜੇ ਨਾਲ ਇਕ ਪਿਆਰਾ ਜਿਹਾ ਰਿਸ਼ਤਾ ਸ਼ੇਅਰ ਕਰਦੇ ਰਹਿੰਦੇ ਹਨ। ਜੇਕਰ ਤੁਸੀਂ ਸੋਸ਼ਲ ਮੀਡੀਆ 'ਤੇ ਜਾ ਕੇ ਦੇਖੋ ਤਾਂ ਵਰੁਣ ਨੇ ਇਸ ਗੱਲ ਦੇ ਕਈ ਸਬੂਤ ਦਿੱਤੇ ਹਨ ਕਿ ਉਹ ਬੇਨਫਸ਼ਾ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ। ਇੱਥੇ ਤੱਕ ਕੀ ਜਦੋਂ ਵੀ ਬਿੱਗ ਬੌਸ ਦੇ ਘਰ 'ਚ ਬੇਨਫਸ਼ਾ ਨੂੰ ਲੈ ਕੇ ਕਈ ਨਕਰਾਤਮਕ ਖਬਰਾਂ ਆਈਆਂ ਸੀ ਤਾਂ ਵਰੁਣ ਨੇ ਬੇਨਫਸ਼ਾ ਦਾ ਸਾਥ ਦਿੱਤਾ ਹੈ। ਹਾਲਾਕਿ ਪਿਛਲੇ ਕਾਫੀ ਸਮੇਂ ਤੋਂ ਚੀਜ਼ਾਂ ਕਾਫੀ ਬਦਲ ਗਈਆਂ ਹਨ। ਲਗਾਤਾਰ ਬੇਨਫਸ਼ਾ ਅਤੇ ਪ੍ਰਿਯਾਕ ਦੇ ਵਿਚਕਾਰ ਨੇੜਤਾ ਵੱਧਦੀ ਨਜ਼ਰ ਆ ਰਹੀ ਹੈ।
ਜਦੋਂ ਮੀਡੀਆ 'ਚ ਪ੍ਰਿਆਂਕ ਅਤੇ ਬੇਨਫਸ਼ਾ ਨੂੰ ਲੈ ਕੇ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਸਨ ਤਾਂ ਸ਼ੁਰੂਆਤ 'ਚ ਹੀ ਵਰੁਣ ਨੇ ਬੇਨਫਸ਼ਾ ਦਾ ਸਾਥ ਦਿੱਤਾ ਪਰ ਹੁਣ ਲੱਗਦਾ ਹੈ ਕਿ ਉਹ ਸਵਾਲਾਂ ਦੇ ਘੇਰੇ 'ਚੋਂ ਦੂਰ ਰਹਿਣਾ ਚਾਹੁੰਦੇ ਹਨ। ਅਜਿਹਾ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਵਰੁਣ ਨੇ ਆਪਣੇ ਸੋਸ਼ਲ ਮੀਡੀਆ 'ਤੇ ਖਾਸ ਮੈਸੇਜ ਫੈਨਜ਼ ਅਤੇ ਮੀਡੀਆ ਨਾਲ ਸ਼ੇਅਰ ਕੀਤਾ ਹੈ। ਉਨ੍ਹਾਂ ਇਸ ਮੈਸੇਜ 'ਚ ਲਿਖਿਆ ਹੈ, ''ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਮੈਨੂੰ ਬਿੱਗ ਬੌਸ ਨੂੰ ਲੈ ਕੇ ਕੋਈ ਸਵਾਲ ਨਾ ਪੁੱਛੋ, ਇਸ ਸ਼ੋਅ ਦੇ ਬਾਰੇ 'ਚ ਜੋ ਤੁਸੀਂ ਜਾਣਦੇ ਹੋ, ਉਹ ਸਭ ਮੈਂ ਵੀ ਜਾਣਦਾ ਹਾਂ। ਜਦੋਂ ਇਹ ਸ਼ੋਅ ਖਤਮ ਹੋ ਜਾਵੇਗਾ ਤਾਂ ਤੁਹਾਨੂੰ ਸਭ ਨੂੰ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਜਾਉਣਗੇ। ਉਦੋਂ ਤੱਕ ਆਪਣੇ ਪਸੰਦੀਦਾ ਮੁਕਾਬਲੇਬਾਜ਼ ਨੂੰ ਸਪੋਟ ਕਰੋ ਅਤੇ ਉਸ 'ਤੇ ਭਰੋਸਾ ਰੱਖੋ, ਮੈਂ ਵੀ ਇਹ ਕਰ ਰਿਹਾ ਹਾਂ''।

Punjabi Bollywood Tadka
ਦੱਸਣਯੋਗ ਹੈ ਕਿ ਪ੍ਰਿਆਂਕ ਅਤੇ ਬੇਨਫਸ਼ਾ ਵਿਚਕਾਰ ਦੀ ਗੱਲ ਨੇੜਤਾ ਤੱਕ ਹੀ ਰਹਿੰਦੀ ਤਾਂ ਠੀਕ ਸੀ ਪਰ ਬੇਨਫਸ਼ਾ ਨੇ ਸ਼ੋਅ 'ਤੇ ਇਹ ਤੱਕ ਕਹਿ ਦਿੱਤਾ ਕਿ ਉਹ ਆਪਣੇ ਅਤੇ ਵਰੁਣ ਨਾਲ ਰਿਲੇਸ਼ਨ ਨੂੰ ਲੈ ਕੇ ਪੂਰੀ ਤਰ੍ਹਾਂ ਭਰੋਸੇਮੰਦ ਨਹੀਂ ਹੈ। ਇਸ ਤੋਂ ਇਲਾਵਾ ਹੁਣ ਇਹ ਦੇਖਣਾ ਹੋਵੇਗਾ ਕਿ ਜਦੋਂ ਬੇਨਫਸ਼ਾ ਸ਼ੋਅ ਤੋਂ ਬਾਹਰ ਆਵੇਗੀ ਤਾਂ ਮੀਡੀਆ ਤੋਂ ਇਲਾਵਾ ਵਰੁਣ ਦੇ ਕਿਹੜੇ ਕਿਹੜੇ ਸਵਾਲਾਂ ਦਾ ਸਾਹਮਣਾ ਕਰਨਾ ਪਵੇਗਾ।


Tags: Benafsha Soonawalla Benafsha Soonawalla Bigg Boss 11 Varun Sood TV Show ਬਿੱਗ ਬੌਸ 11