FacebookTwitterg+Mail

TV ਅਦਾਕਾਰਾਂ ਦੀ ਬੁਰਾਈ ਕਰਨ ਤੋਂ ਬਾਅਦ ਹਿਨਾ ਨੇ ਸਲਮਾਨ ਤੇ ਸੰਨੀ ਲਿਓਨ ਦਾ ਵੀ ਇੰਝ ਉਡਾਇਆ ਮਖੌਲ (Video)

bigg boss 11
04 December, 2017 02:26:46 PM

ਮੁੰਬਈ(ਬਿਊਰੋ)— ਕਲਰਜ਼ ਦੇ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ 11' 'ਚ ਆਪਣੇ ਵਿਗੜੇ ਬੋਲ ਤੇ ਰਵੱਈਏ ਕਾਰਨ ਹਿਨਾ ਖਾਨ ਲਗਾਤਾਰ ਸੁਰਖੀਆਂ 'ਚ ਹੈ। ਅਸੀਂ ਤੁਹਾਨੂੰ ਹਾਲ ਹੀ 'ਚ ਦੱਸਿਆ ਸੀ ਕਿ ਹਿਨਾ ਖਾਨ ਨੂੰ ਉਨ੍ਹਾਂ ਦੇ ਰਵੱਈਏ ਕਾਰਨ ਲਗਾਤਾਰ ਬਾਹਰੀ ਦੁਨੀਆ 'ਚ ਆਲੋਚਨਾਵਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦੇ ਵਿਵਹਾਰ ਨੂੰ ਲੈ ਕੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਲਗਾਤਾਰ ਟਰੋਲ ਕੀਤਾ ਜਾ ਰਿਹਾ ਹੈ। ਆਮ ਜਨਤਾ ਦੇ ਨਾਲ-ਨਾਲ ਟੀ. ਵੀ. ਸੈਲੇਬਸ ਸੋਸ਼ਲ ਮੀਡੀਆ ਰਾਹੀਂ ਹਿਨਾ ਦੀ ਲਗਾਤਾਰ ਆਲੋਚਨਾ ਕਰ ਰਹੇ ਹਨ। ਹੁਣ ਤਾਂ ਉਨ੍ਹਾਂ ਦੇ ਬਿੱਗ ਬੌਸ ਹਾਊਸ ਦੇ ਦੋਸਤ ਪ੍ਰਿਆਂਕ ਤੇ ਲਵ ਤਿਆਗੀ ਵੀ ਉਨ੍ਹਾਂ ਦੇ ਪਿੱਠ ਪਿੱਛੇ ਬੁਰਾਈ ਕਰਨ ਲੱਗ ਪਏ ਹਨ। ਹਾਲ ਹੀ 'ਚ ਅਸੀਂ ਤੁਹਾਨੂੰ ਦੱਸਿਆ ਸੀ ਕਿ ਹਿਨਾ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਬਿੱਗ ਬੌਸ ਦੇ ਸੱਤਵੇਂ ਸੀਜ਼ਨ ਦੀ ਵਿਨਰ ਰਹਿ ਚੁੱਕੀ ਗੌਹਰ ਖਾਨ ਨਾਲ ਆਪਣੀ ਤੁਲਨਾ ਕਰਦੇ ਹੋਏ ਕਹਿ ਰਹੀ ਹੈ ਕਿ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਵਧੇਰੇ ਫਾਲੋਅਰਜ਼ ਹਨ।

ਇਸ ਤੋਂ ਇਲਾਵਾ ਉਹ ਸਾਕਸ਼ੀ ਤੰਵਰ ਤੇ ਸੰਜੀਦਾ ਸ਼ੇਖ ਵਰਗੀਆਂ ਮਸ਼ਹੂਰ ਅਭਿਨੇਤਰੀਆਂ ਦੀ ਖੂਬਸੂਰਤੀ 'ਤੇ ਸਵਾਲ ਉਠਾਉਂਦੇ ਹੋਏ ਦਿਖਾਈ ਦਿੱਤੀ ਸੀ। ਹੁਣ ਹਿਨਾ ਦੇ ਵਿਗੜੇ ਬੋਲਾਂ ਦੀ ਇਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਹਿਨਾ ਇਸ ਵੀਡੀਓ 'ਚ ਸ਼ੋਅ ਦੇ ਹੋਸਟ ਸਲਮਾਨ ਖਾਨ ਤੇ ਸਾਬਕਾ ਮੁਕਾਬਲੇਬਾਜ਼ ਤੇ ਬਾਲੀਵੁੱਡ ਦੀ ਸੈਕਸ ਸਿੰਬਲ ਮੰਨੀ ਜਾਣ ਵਾਲੀ ਸੰਨੀ ਲਿਓਨ 'ਤੇ ਵੀ ਤੰਜ ਕੱਸਦੀ ਹੋਈ ਨਜ਼ਰ ਆ ਰਹੀ ਹੈ। ਅਰਸ਼ੀ ਖਾਨ ਨਾਲ ਗੱਲ ਕਰਦੇ ਹੋਏ ਹਿਨਾ ਨੇ ਕਿਹਾ ਕਿ ਇੰਸਟਾਗਰਾਮ 'ਤੇ ਸਲਮਾਨ ਦੇ ਸਿਰਫ 5 ਤੋਂ 6 ਮਿਲੀਅਨ ਫਾਲੋਅਰਜ਼ ਹਨ, ਜਦਕਿ ਟਵਿਟਰ 'ਤੇ ਸਲਮਾਨ ਦੇ 28 ਮਿਲੀਅਨ, ਇੰਸਟਾਗਰਾਮ 'ਤੇ 13,  ਫੇਸਬੁੱਕ 'ਤੇ 35 ਮਿਲੀਅਨ ਫਾਲੋਅਰਜ਼ ਹਨ।

ਹਿਨਾ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਸੋਸ਼ਲ ਮੀਡੀਆ 'ਤੇ ਫਾਲੋਅਰਜ਼ ਖਰੀਦੇ ਜਾਂਦੇ ਹਨ। ਹਿਨਾ ਅੱਗੇ ਕਹਿੰਦੀ ਹੈ ਕਿ ਜੇਕਰ ਇਹ ਪਤਾ ਕਰਨਾ ਹੈ ਕਿ ਕਿਸ ਨੇ ਫਾਲੋਅਰਜ਼ ਖਰੀਦੇ ਹਨ ਤਾਂ ਉਸ ਨੂੰ ਪਤਾ ਕਰਨ ਲਈ ਉਸ ਦੇ ਵੀਡੀਓਜ਼ ਦੇ ਵਿਊਜ਼ ਦੇਖ ਲੋ ਸਭ ਪਤਾ ਚੱਲ ਜਾਵੇਗਾ। ਹਿਨਾ ਅੱਗੇ ਕਹਿੰਦੀ ਹੈ ਕਿ ਸੰਨੀ ਲਿਓਨ ਦੇ ਮਿਲੀਅਨਜ਼ ਫਾਲੋਅਰਜ਼ ਹਨ ਪਰ ਉਨ੍ਹਾਂ ਦੇ ਵੀਡੀਓ 'ਤੇ ਘੱਟ ਹੀ ਵਿਊਜ਼ ਹੁੰਦੇ ਹਨ। ਹਿਨਾ ਅੱਗੇ ਕਹਿੰਦੀ ਹੈ ਕਿ ਉਨ੍ਹਾਂ ਦੇ ਸਾਧਾਰਨ ਵੀਡੀਓਜ਼ 'ਤੇ ਵੀ ਅਣਗਣਿਤ ਵਿਊਜ਼ ਹੁੰਦੇ ਹਨ। ਹਿਨਾ ਦਾ ਇਹ ਵਾਇਰਲ ਵੀਡੀਓ ਤੁਸੀਂ ਹੇਠਾਂ ਦੇਖ ਸਕਦੇ ਹੋ।


Tags: Bigg boss 11Hina Khan Salman khanSakshi TanwarSanjeeda SheikhSunny Leone TV Actressਬਿੱਗ ਬੌਸ 11