FacebookTwitterg+Mail

BB11: ਜਦੋਂ ਅਰਸ਼ੀ ਖਾਨ ਆਪਣੀ ਹੀ ਕਰਤੂਤ ਕਾਰਨ ਘਰ ਤੇ ਬਾਹਰ ਆਵਾਮ 'ਚ ਬਣੀ ਮਖੌਲ ਦਾ ਕੇਂਦਰ

bigg boss 11
05 December, 2017 04:23:12 PM

ਮੁੰਬਈ(ਬਿਊਰੋ)— ਟੀ. ਵੀ. ਦੇ ਰਿਐਲਿਟੀ ਸ਼ੋਅ 'ਬਿੱਗ ਬੌਸ' ਦੀ ਮੁਕਾਬਲੇਬਾਜ਼ ਅਰਸ਼ੀ ਖਾਨ ਨੇ ਘਰ 'ਚ ਨਹੀਂ ਬਲਕੀ ਬਾਹਰ ਬੈਠੀ ਆਵਾਮ 'ਚ ਆਪਣਾ ਮਖੌਲ ਬਣਾ ਦਿੱਤਾ ਹੈ। ਹਾਲ ਹੀ 'ਚ ਅਰਸ਼ੀ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਅਰਸ਼ੀ ਤੋਂ ਜਦੋਂ ਹਿਨਾ ਖਾਨ ਪੁੱਛਦੀ ਹੈ ਕਿ ਸਾਡੇ ਦੇਸ਼ ਦਾ ਰਾਸ਼ਟਰੀ ਗੀਤ ਕਿਹੜਾ ਹੈ ਤਾਂ ਅਰਸ਼ੀ ਕਹਿੰਦੀ ਹੈ ਕਿ 'ਸਤਿਯਮੇਵ ਜਯਤੇ'। ਇਸ ਗੱਲ ਨੂੰ ਲੈ ਕੇ ਵਿਕਾਸ ਗੁਪਤਾ, ਲਵ ਤਿਆਗੀ ਤੇ ਪ੍ਰਿਆਂਕ ਸ਼ਰਮਾ ਹੱਸ ਹੱਸ ਤੇ ਪਾਗਲ ਹੋ ਜਾਂਦੇ ਹਨ। ਤਾਂ ਉੱਥੇ ਅਰਸ਼ੀ ਨੂੰ ਇਹ ਗੱਲ ਸਮਝ ਆਉਂਦੀ ਹੈ ਕਿ ਉਨ੍ਹਾਂ ਦਾ ਜਵਾਬ ਗਲਤ ਸੀ ਤੇ ਉਹ ਆਪਣਾ ਚਿਹਰਾ ਲੁਕਾਉਂਦੀ ਨਜ਼ਰ ਆਉਂਦੀ ਹੈ। ਇਸ ਤੋਂ ਬਾਅਦ ਵਿਕਾਸ ਅਰਸ਼ੀ ਤੋਂ ਪੁੱਛਦੇ ਹਨ ਕਿ ਭੋਪਾਲ ਦੀ ਰਾਜਧਾਨੀ ਕੀ ਹੈ?

ਤਾਂ ਇਸ 'ਤੇ ਅਰਸ਼ੀ ਭੋਪਾਲ ਨੂੰ ਦਿੱਲੀ ਦੀ ਰਾਜਧਾਨੀ ਦੱਸਦੀ ਹੈ। ਇਸ ਗੱਲ ਨੂੰ ਲੈ ਕੇ ਵਿਕਾਸ, ਵੀਡੀਓ 'ਚ ਅਰਸ਼ੀ ਦੀ ਤੁਲਨਾ ਆਲੀਆ ਭੱਟ ਨਾਲ ਕਰਦੀ ਹੈ ਤੇ ਕਹਿੰਦੇ ਹਨ ਕਿ ਆਲੀਆ ਤੁਹਾਡੀ ਇਕ ਫੈਨ ਇੱਥੇ ਰਹਿੰਦੀ ਹੈ। ਇਸ ਵੀਡੀਓ 'ਚ ਬੋਲਡ ਤੇ ਬੇਬਾਕ ਅਰਸ਼ੀ ਦੇ ਖਰਾਬ ਜਨਰਲ ਨਾਲੇਜ ਦੀ ਤੁਲਨਾ ਆਲੀਆ ਭੱਟ ਨਾਲ ਵਾਰ-ਵਾਰ ਕੀਤੀ ਜਾਂਦੀ ਹੈ। ਉਂਝ ਇਸ ਵੀਡੀਓ ਨੂੰ ਦੇਖ ਕੇ ਇਹ ਸਮਝ 'ਚ ਨਹੀਂ ਆ ਰਿਹਾ ਹੈ ਕਿ ਇੱਥੇ ਅਰਸ਼ੀ ਖਾਨ ਦਾ ਮਖੌਲ ਉਡਾਇਆ ਜਾ ਰਿਹਾ ਹੈ ਜਾਂ ਫਿਰ ਆਲੀਆ ਭੱਟ ਦਾ। ਖਬਰਾਂ ਦੀ ਮੰਨੀਏ ਤਾਂ ਇਸ ਵਾਰ ਵਾਈਲਡ ਕਾਰਡ ਐਂਟਰੀ 'ਚ ਅਰਸ਼ੀ ਦੀ ਇਕ ਪੁਰਾਣੀ ਦੋਸਤ ਗਹਿਣਾ ਵਸ਼ਿਸ਼ਠ ਦੀ ਐਂਟਰੀ ਹੋ ਸਕਦੀ ਹੈ। ਉਨ੍ਹਾਂ ਨੇ ਕੁਝ ਦਿਨਾਂ ਪਹਿਲਾਂ ਅਰਸ਼ੀ ਦੇ ਨਿੱਜੀ ਜ਼ਿੰਦਗੀ ਦੇ ਬਾਰੇ 'ਚ ਕਾਫੀ ਦੱਸਿਆ ਸੀ।


Tags: Bigg boss 11Arshi Khan Alia Bhatt Hina khanGeneral Knowledgeਬਿੱਗ ਬੌਸ 11 ਅਰਸ਼ੀ ਖਾਨ