FacebookTwitterg+Mail

BB11: ਹਿਨਾ ਖਾਨ ਦੇ ਬਾਡੀਗਾਰਡਜ਼ ਵਿਚਕਾਰ ਲੜ੍ਹਾਈ ਕਰਵਾ ਕੇ ਮਾਸਟਰਮਾਈਂਡ ਵਿਕਾਸ ਨੇ ਖੇਡੀ ਬੇਮਿਸਾਲ ਚਾਲ

bigg boss 11
06 December, 2017 05:27:05 PM

ਮੁੰਬਈ(ਬਿਊਰੋ)— ਜਦੋਂ ਤੋਂ 'ਬਿੱਗ ਬੌਸ 11' ਦੀ ਸ਼ੁਰੂਆਤ ਹੋਈ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਘਰ 'ਚ ਕਈ ਬਦਲਾਅ ਆਏ ਹਨ। ਗੱਲ ਭਾਵੇਂ ਘਰ ਦੀ ਕਮਾਨ ਸੰਭਾਲਣ ਦੀ ਹੋਵੇ ਜਾਂ ਲੋਕਾਂ ਦੇ ਵਿਵਹਾਰ ਦੀ ਜਾਂ ਫਿਰ ਰਿਸ਼ਤਿਆਂ 'ਚ ਹੋ ਰਹੀ ਉੱਥਲ-ਪੁੱਥਲ ਦੀ, ਇਸ ਘਰ ਨੇ ਸਾਰੇ ਰੰਗ ਦੇਖ ਲਏ ਹਨ। ਤੀਜੇ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਸਾਰੇ ਕੰਟੈਸਟੈਂਟ ਫਿਨਾਲੇ ਤੱਕ ਪਹੁੰਚਣ ਲਈ ਕਿਸੇ ਵੀ ਤਰ੍ਹਾਂ ਦੀ ਰਣਨੀਤੀ ਅਪਣਾਉਣ ਲਈ ਤਿਆਰ ਹਨ। ਅਜੇ ਕੱਲ੍ਹ ਦੇ ਐਪੀਸੋਡ ਦੀ ਹੀ ਗੱਲ ਕਰੀਏ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਬਿੱਗ ਬੌਸ ਵਲੋਂ ਦਿੱਤੇ ਗਏ ਨਵੇਂ ਟਾਸਕ 'ਚ ਮੁਕਾਬਲੇਬਾਜ਼ਾਂ ਨੇ ਆਪਣਾ ਅਸਲੀ ਰੰਗ ਦਿਖਾ ਦਿੱਤਾ ਹੈ। ਇਕ ਪਾਸੇ ਹਿਨਾ ਇਸ ਘਰ 'ਤੇ ਮੁੜ ਰਾਜ ਕਰਨ ਲਈ ਬੇਕਰਾਰ ਹੈ ਤਾਂ ਉੱਥੇ ਅਰਸ਼ੀ ਪਹਿਲੀ ਵਾਰ ਕੈਪਟਨ ਬਣਨ ਲਈ ਉਤਾਵਲੀ ਹੋ ਰਹੀ ਹੈ। ਇਸ ਟਾਸਕ ਦੌਰਾਨ ਮੁਕਾਬਲੇਬਾਜ਼ਾਂ ਨੇ ਆਪਣੇ ਰਿਸ਼ਤਿਆਂ ਨੂੰ ਮੁੜ ਦਾਅ 'ਤੇ ਲਾ ਦਿੱਤੇ ਹਨ।

ਜਾਣਕਾਰੀ ਮੁਤਾਬਕ ਕੈਪਟੈਂਸੀ ਟਾਸਕ 'ਚ ਬਚੇ ਮੁਕਾਬਲੇਬਾਜ਼ ਅੱਜ ਰਾਤ ਬਹੁਤ ਹੰਗਾਮਾ ਕਰਨ ਵਾਲੇ ਹਨ। ਇਹ ਹੰਗਾਮਾ ਕੋਈ ਹੋਰ ਨਹੀਂ ਬਲਕਿ 2 ਜਿਗਰੀ ਯਾਰ ਤੇ ਹਿਨਾ ਖਾਨ ਦੇ ਬਾਡੀਗਾਰਡਜ਼ ਅਖਵਾਉਣ ਵਾਲੇ ਲਵ ਤਿਆਗੀ ਤੇ ਪ੍ਰਿਆਂਕ ਸ਼ਰਮਾ ਕਰਨਗੇ। ਅਸਲ 'ਚ ਮਾਸਟਰਮਾਈਂਡ ਵਿਕਾਸ ਤੇ ਪੁਨੀਸ਼ ਸ਼ਰਮਾ ਨੇ ਪਲਾਨ ਬਣਾਇਆ ਸੀ ਕਿ ਉਹ ਕਿਸੇ ਵੀ ਤਰ੍ਹਾਂ ਇਸ ਟਾਸਕ 'ਚ ਪ੍ਰਿਆਂਕ ਨੂੰ ਬਾਹਰ ਕਰਨਗੇ ਤੇ ਪ੍ਰਿਆਂਕ ਦੇ ਨਾਂ ਦਾ ਬੇਬੀ ਡੌਲ ਸ਼ਿਲਪਾ ਸ਼ਿੰਦੇ ਦੇ ਪ੍ਰੈਮ 'ਚ ਹੁੰਦਾ ਹੈ। ਵਿਕਾਸ ਆਪਣੀ ਚਾਲ ਚੱਲਦੇ ਹਨ ਤੇ ਪ੍ਰਿਆਂਕ ਇਸ ਕੈਪਟੈਂਸੀ ਦੇ ਟਾਸਕ ਤੋਂ ਬਾਹਰ ਹੋ ਜਾਂਦੇ ਹਨ। ਇਸ ਤੋਂ ਬਾਅਦ ਲਵ ਤੇ ਪ੍ਰਿਆਂਕ 'ਚ ਲੜ੍ਹਾਈ ਹੋ ਜਾਂਦੀ ਹੈ। ਕਲਰਜ਼ ਦੇ ਆਫੀਸ਼ੀਅਲ ਅਕਾਊਂਟ ਤੋਂ ਇਕ ਵੀਡੀਓ ਸ਼ੇਅਰ ਕੀਤੀ ਗਈ ਹੈ, ਜਿਸ 'ਚ ਪ੍ਰਿਆਂਕ ਲਵ 'ਤੇ ਦੋਸ਼ ਲਗਾ ਰਹੇ ਹਨ ਕਿ ਉਨ੍ਹਾਂ ਕਾਰਨ ਉਹ ਇਸ ਰੇਸ 'ਚ ਹਾਰ ਗਏ। ਜੇਕਰ ਉਨ੍ਹਾਂ ਨੇ ਸਹੀ ਮੌਕੇ 'ਤੇ ਚੌਕਾ ਮਾਰ ਦਿੱਤਾ ਹੁੰਦਾ ਤਾਂ ਗੱਲ ਕੁਝ ਹੋਰ ਹੁੰਦੀ। ਦੋਹਾਂ ਵਿਚਕਾਰ ਲੜ੍ਹਾਈ ਇੰਨੀ ਵੱਧ ਗਈ ਕਿ ਦੋਵੇਂ ਇਕ-ਦੂਜੇ ਨੂੰ ਗਾਲ੍ਹਾਂ ਕੱਢਣ ਲੱਗ ਜਾਂਦੇ ਹਨ।


Tags: Bigg boss 11Vikas guptaLuv tyagiPuneesh Sharma Priyank sharmaਬਿੱਗ ਬੌਸ 11 ਲਵ ਤਿਆਗੀ ਤੇ ਪ੍ਰਿਆਂਕ ਸ਼ਰਮਾ