FacebookTwitterg+Mail

BB 11 : 12 ਕਰੋੜ ਦੇ ਬੰਗਲੇ 'ਚ ਰਹਿੰਦਾ ਹੈ ਬੰਦਗੀ ਦਾ ਪ੍ਰੇਮੀ ਤੇ ਜਿਊਂਦਾ ਹੈ ਲਗਜ਼ਰੀ ਲਾਈਫ

bigg boss 11
09 December, 2017 01:51:09 PM

ਮੁੰਬਈ(ਬਿਊਰੋ)— ਮੁਕਾਬਲੇਬਾਜ਼ ਬੰਦਗੀ ਕਾਲਰਾ ਜਦੋਂ ਤੋਂ 'ਬਿੱਗ ਬੌਸ 11' ਤੋਂ ਬਾਹਰ ਹੋਈ ਹੈ। ਉਸ ਤੋਂ ਬਾਅਦ ਪੁਨੀਸ਼ ਸ਼ਰਮਾ ਥੋੜ੍ਹੇ ਦੁਖੀ ਹਨ। ਸ਼ੋਅ 'ਚ ਬੰਦਗੀ ਤੇ ਪੁਨੀਸ਼ ਦੀ ਪ੍ਰੇਮ ਕਹਾਣੀ ਕਾਫੀ ਹਿੱਟ ਰਹੀ ਸੀ। ਦੋਹਾਂ ਵਿਚਕਾਰ ਖੂਬ ਕਰੀਬੀਆਂ ਰਹੀਆਂ ਤੇ ਕਈ ਵਾਰ ਤਾਂ ਉਹ ਸਕ੍ਰੀਨ 'ਤੇ ਇਕ-ਦੂਜੇ ਨੂੰ ਕਿੱਸ ਕਰਦੇ ਹੋਏ ਵੀ ਨਜ਼ਰ ਆਏ ਪਰ ਐਵੀਕਸ਼ਨ 'ਚ ਬੰਦਗੀ ਬਾਹਰ ਹੋ ਗਈ ਹੈ ਤੇ ਹੁਣ ਪੁਨੀਸ਼ ਘਰ 'ਚ ਬਣੇ ਰਹਿਣ ਲਈ ਜੋੜ-ਤੋੜ ਕਰਦੇ ਨਜ਼ਰ ਆਉਂਦੇ ਹਨ ਪਰ ਪਹਿਲੇ ਵਰਗਾ ਚਾਰਮ ਉਨ੍ਹਾਂ 'ਚ ਨਜ਼ਰ ਨਹੀਂ ਆ ਰਿਹਾ ਹੈ।

ਉਂਝ ਪੁਨੀਸ਼ ਜਦੋਂ ਸ਼ੋਅ 'ਚ ਐਂਟਰੀ ਕਰ ਰਹੇ ਸਨ ਤਾਂ ਉਸ ਸਮੇਂ ਉਨ੍ਹਾਂ ਨੇ ਆਪਣੀ ਗਲੈਮਰਸ ਲਾਈਫ ਦੇ ਬਾਰੇ 'ਚ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਸਨ ਤੇ ਕਿਹਾ ਸੀ ਕਿ ਉਹ ਸੈਲੀਬ੍ਰੇਟੀ ਨਹੀਂ ਹੈ ਪਰ ਕਿਸੇ ਸੈਲੀਬ੍ਰ੍ਰੇਟੀ ਤੋਂ ਘੱਟ ਸਟਾਈਲਿਸ਼ ਲਾਈਫ ਨਹੀਂ ਜ਼ਿੰਦੇ ਹਨ। ਟਵਿਟਰ ਹੈਂਡਲ      ਨੇ ਪੁਨੀਸ਼ ਦੇ ਬਾਰੇ 'ਚ ਕੁਝ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ ਹਨ। ਪੁਨੀਸ਼ ਸ਼ਰਮਾ ਦਿੱਲੀ ਦੇ ਰਹਿਣ ਵਾਲੇ ਹਨ ਤੇ ਕਾਫੀ ਅਮੀਰ ਬਿਜ਼ਨੈੱਸਮੈਨ ਹਨ। ਦਿੱਲੀ ਦੇ ਕਈ ਨਾਈਟ ਕਲੱਬਾਂ 'ਚ ਇਨਵੈਸਟ ਕਰ ਰੱਖਿਆ ਹੈ।

ਦੱਸਿਆ ਜਾਂਦਾ ਹੈ ਕਿ ਉਹ ਦਿੱਲੀ ਦੇ ਪਹਿਲੇ ਪਲੇਅਬੁਆਏ ਕੈਫ ਦੇ ਮਾਲਕ ਵੀ ਹਨ। ਉਨ੍ਹਾਂ ਨੇ ਇੰਗਲੈਂਡ ਦੇ ਸਾਊਥ ਯਾਰਕਸ਼ਾਇਰ ਦੀ ਸ਼ੈਫੀਲਡ ਯੂਨੀਵਰਸਿਟੀ ਤੋਂ ਇੰਟਰਨੈਸ਼ਨਲ ਬਿਜ਼ਨੈੱਸ 'ਚ ਐੱਮ ਐੱਸ ਸੀ ਕਰ ਰੱਖੀ ਹੈ। ਅੱਜਕਲ ਉਹ ਆਪਣੇ ਪਿਤਾ ਦੇ ਕੰਸਟ੍ਰਕਸ਼ਨ ਬਿਜ਼ਨੈੱਸ ਨੂੰ ਸੰਭਾਲ ਰਹੇ ਹਨ ਤੇ ਹਾਈਰਾਈਸ ਕੰਸਟ੍ਰਕਸ਼ 'ਤੇ ਫੋਕਸ ਕਰ ਰਹੇ ਹਨ, ਜਿਸ ਬੰਗਲੇ 'ਚ ਉਹ ਰਹਿੰਦੇ ਹਨ, ਇਸ ਦੀ ਕੀਮਤ 12 ਕਰੋੜ ਰੁਪਏ ਦੱਸੀ ਜਾਂਦੀ ਹੈ।


Tags: Bigg boss 11Bandgi KalraPuneesh sharmaLuxury life