FacebookTwitterg+Mail

Bigg Boss 11 : ਫੜਿਆ ਗਿਆ ਹਿਤੇਨ ਤੇਜ਼ਵਾਨੀ ਦਾ ਝੂਠ, ਭੁਗਤਣਾ ਪਵੇਗਾ ਭਾਰੀ ਖਾਮਿਆਜ਼ਾ

bigg boss 11
11 December, 2017 02:21:10 PM

ਮੁੰਬਈ (ਬਿਊਰੋ)— ਟੀ. ਵੀ. ਦਾ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ ਸੀਜ਼ਨ 11 'ਚ ਹਰ ਦਿਨ ਨਵਾਂ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ। ਸ਼ੋਅ ਦੇ ਖਤਮ ਹੋਣ 'ਚ ਕਰੀਬ 1 ਮਹੀਨੇ ਦਾ ਸਮਾਂ ਬਾਕੀ ਹੈ ਪਰ ਘਰ ਦੇ ਅੰਦਰ ਦਾ ਖੇਡ ਹੋਰ ਜ਼ਿਆਦਾ ਦਿਲਚਸਪ ਹੁੰਦਾ ਜਾ ਰਿਹਾ ਹੈ। ਵੀਕੈਂਡ ਦਿ ਵਾਰ ਐਪੀਸੋਡ ਤੋਂ ਬਾਅਦ ਸ਼ਾਇਦ ਹੀ ਕੋਈ ਮੁਕਾਬਲੇਬਾਜ਼ ਇਕ ਦੂਜੇ 'ਤੇ ਵਿਸ਼ਵਾਸ ਕਰੇ। ਵੀਕੈਂਡ ਦਿ ਵਾਰ ਐਪੀਸੋਡ 'ਚ ਘਰ ਦੇ ਸਭ ਸਮਝਦਾਰ ਮੁਕਾਬਲੇਬਾਜ਼ਾਂ ਨੇ ਹਿਤੇਨ ਦਾ ਝੂਠ ਫੜ ਲਿਆ। ਹਿਤੇਨ ਤੇਜ਼ਵਾਨੀ ਨੇ ਬੀਤੇ ਹਫਤੇ ਦੀ ਨਾਮੀਨੇਸ਼ਨ ਪ੍ਰਕਿਰਿਆ ਤੋਂ ਬਾਅਦ ਝੂਠ ਬੋਲਦੇ ਹੋਏ ਕਿਹਾ ਸੀ ਕਿ ਉਨ੍ਹਾਂ ਅਰਸ਼ੀ ਖਾਨ ਨੂੰ ਬਚਾਇਆ ਹੈ। ਵੀਕੈਂਡ ਦਿ ਵਾਰ ਐਪੀਸੋਡ 'ਚ ਕਾਲਰ ਆਫ ਦੀ ਵਿਕ ਨੇ ਹਿਤੇਨ ਨੂੰ ਸਵਾਲ ਕੀਤਾ, ''ਹਿਤੇਨ ਜੀ ਤੁਸੀਂ ਸ਼ਿਲਪਾ ਨੂੰ ਬਚਾਇਆ ਸੀ, ਫਿਰ ਅਰਸ਼ੀ ਖਾਨ ਨੂੰ ਬਚਾਉਣ ਦਾ ਝੂਠ ਕਿਉਂ ਬੋਲਿਆ?''

Punjabi Bollywood Tadka

ਇਸ ਸੱਚ ਸਾਹਮਣੇ ਆਉਣ ਤੋਂ ਬਾਅਦ ਸਭ ਘਰ ਵਾਲੇ ਹੈਰਾਨ ਰਹਿ ਗਏ ਅਤੇ ਕਹਿਣ ਲੱਗੇ ਕਿ ਹਿਤੇਨ ਤੇਜ਼ਵਾਨੀ ਇੰਨਾ ਵੱਡਾ ਝੂਠ ਕਿਉਂ ਬੋਲਿਆ, ਹਿਤੇਨ ਨੇ ਪੁਨੀਸ਼ ਨਾਲ ਗੱਲ ਕਰਦੇ ਹੋਏ ਕਿਹਾ, ''ਹਾਂ ਮੇਰੇ ਕੋਲੋਂ ਗਲਤੀ ਹੋਈ ਹੈ ਅਤੇ ਮੈਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪਵੇਗਾ''।

Punjabi Bollywood Tadka
ਵਿਕਾਸ ਨੇ ਅਰਸ਼ੀ ਨਾਲ ਗੱਲ ਕਰਦੇ ਹੋਏ ਕਿਹਾ, ''ਹਾਂ ਹਿਤੇਨ ਦੀ ਗਲਤੀ ਹੈ, ਉਸਨੂੰ ਤੁਹਾਡੇ ਨਾਲ ਝੂਠ ਨਹੀਂ ਬੋਲਨਾ ਚਾਹੀਦਾ ਸੀ''। ਅਰਸ਼ੀ ਨੇ ਵੀਕੈਂਡ ਦਿ ਵਾਰ ਐਪੀਸੋਡ ਦੇ ਅੰਤ 'ਚ ਕਿਹਾ ਕਿ, ''ਹੁਣ ਮੈਂ ਸ਼ਿਲਪਾ ਸ਼ਿੰਦੇ ਤੋਂ ਬਾਅਦ ਹਿਤੇਨ ਤੇਜ਼ਵਾਨੀ ਨਾਲ ਵੀ ਕੋਈ ਰਿਸ਼ਤਾ ਨਹੀਂ ਰੱਖਾਗੀ''।


Tags: Hiten Tejwani Arshi Khan Shilpa Shinde Puneesh Sharma Bigg Boss 11 TV Show ਬਿੱਗ ਬੌਸ 11