FacebookTwitterg+Mail

'ਬਿੱਗ ਬੌਸ' ਦੇ ਘਰ 'ਚ ਰਹਿਣ ਲਈ ਇਨ੍ਹਾਂ ਸੈਲੇਬ੍ਰਿਟੀ ਮੁਕਾਬਲੇਬਾਜ਼ਾਂ ਨੂੰ ਮਿਲਦੇ ਹਨ ਇੰਨੇ ਲੱਖ ਰੁਪਏ

bigg boss 11
11 December, 2017 04:42:49 PM

ਮੁੰਬਈ (ਬਿਊਰੋ)— ਕਲਰਸ ਟੀ. ਵੀ. 'ਤੇ ਆਉਣ ਵਾਲਾ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦਾ ਸ਼ੋਅ 'ਬਿੱਗ ਬੌਸ 11' ਟੀ. ਆਰ. ਪੀ. ਦੇ ਮਾਮਲੇ 'ਚ ਨੰਬਰ 1 'ਤੇ ਹੈ। ਇਸ ਵਾਰ 'ਬਿੱਗ ਬੌਸ' ਸੀਜ਼ਨ 11 'ਚ ਆਮ ਮੁਕਾਬਲੇਬਾਜ਼ਾਂ ਨੂੰ ਜ਼ਿਆਦਾ ਭੇਜਿਆ ਗਿਆ ਹੈ। ਸੈਲੀਬ੍ਰਿਟੀ ਦੀ ਗੱਲ ਕਰੀਏ ਤਾਂ ਹਿਤੇਨ ਤੇਜ਼ਵਾਨੀ, ਸ਼ਿਲਪਾ ਸ਼ਿੰਦੇ, ਹਿਨਾ ਖਾਨ, ਵਿਕਾਸ ਗੁਪਤਾ ਇਹ ਚਾਰ ਮੁਕਾਬਲੇਬਾਜ਼ ਇਸ ਘਰ 'ਚ ਹਨ। ਅਜਿਹੇ 'ਚ ਫੈਨਜ਼ ਦੇ ਦਿਲਾਂ 'ਚ ਇਹ ਸਵਾਲ ਜ਼ਰੂਰ ਆਉਂਦਾ ਹੋਵੇਗਾ ਕਿ ਫੀਸ ਦੇ ਤੌਰ 'ਤੇ ਇਨ੍ਹਾਂ ਸੈਲੀਬ੍ਰਿਟੀਆਂ ਨੂੰ ਕਲਰਸ ਟੀ. ਵੀ. ਕਿੰਨੇ ਰੁਪਏ ਦਿੰਦੇ ਹੈ।
ਹਿਨਾ ਖਾਨ
Punjabi Bollywood Tadka
ਹਿਨਾ ਖਾਨ ਟੀ. ਵੀ. ਦੀ ਮਸ਼ਹੂਰ ਨੂੰਹ ਹੈ। ਇਸ ਸਮੇਂ ਹਿਨਾ ਘਰ 'ਚ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਹਿਨਾ ਖਾਨ ਨੂੰ ਬਿੱਗ ਬੌਸ ਦੇ ਘਰ 'ਚ ਰਹਿਣ ਲਈ ਇਕ ਹਫਤੇ 'ਚ 8 ਲੱਖ ਰੁਪਏ ਮਿਲਦੇ ਹਨ।


ਹਿਤੇਨ ਤੇਜ਼ਵਾਨੀ
Punjabi Bollywood Tadka
ਪਿਛਲੇ 15 ਸਾਲ ਤੋਂ ਹਿਤੇਨ ਤੇਜ਼ਵਾਨੀ ਛੋਟੇ ਪਰਦੇ 'ਤੇ ਕੰਮ ਕਰ ਰਹੇ ਹਨ। ਇਕ ਮਸ਼ਹੂਰ ਅਭਿਨੇਤਾ ਦੇ ਨਾਲ-ਨਾਲ ਹਿਤੇਨ ਨੇ ਆਪਣੀ ਪਛਾਣ ਇਕ ਚੰਗੇ ਸ਼ਖਸ ਦੀ ਤਰ੍ਹਾਂ ਬਣਾਈ ਹੋਈ ਹੈ। ਸ਼ੋਅ 'ਚ ਹਿਤੇਨ ਨੂੰ ਇਕ ਹਫਤੇ ਲਈ 7.5 ਲੱਖ ਰੁਪਏ ਮਿਲਦੇ ਹਨ।


ਸ਼ਿਲਪਾ ਸ਼ਿੰਦੇ
Punjabi Bollywood Tadka
ਅੰਗੂਰੀ ਭਾਬੀ ਦੇ ਨਾਂ ਨਾਲ ਮਸ਼ਹੂਰ ਸ਼ਿਲਪਾ ਸ਼ਿੰਦੇ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਇਸ ਸਮੇਂ ਬਿੱਗ ਬੌਸ ਦੇ ਘਰ 'ਚ ਸ਼ਿਲਪਾ ਬਾਕੀ ਮੁਕਾਬਲੇਬਾਜ਼ਾਂ ਨੂੰ ਕਾਫੀ ਸਖਤ ਟੱਕਰ ਦੇ ਰਹੀ ਹੈ। ਇਕ ਹਫਤੇ ਲਈ ਸ਼ਿਲਪਾ ਨੂੰ 6.5 ਲੱਖ ਰੁਪਏ ਫੀਸ ਮਿਲਦੀ ਹੈ।


ਵਿਕਾਸ ਗੁਪਤਾ
Punjabi Bollywood Tadka
ਪਹਿਲੇ ਦਿਨ ਤੋਂ ਹੀ ਵਿਕਾਸ ਗੁਪਤਾ ਨੇ ਬਿੱਗ ਬੌਸ ਦੇ ਘਰ 'ਚ ਤਹਿਲਕਾ ਮਚਾਇਆ ਹੋਇਆ ਹੈ। ਸ਼ਿਲਪਾ ਸ਼ਿੰਦੇ ਨਾਲ ਵਿਕਾਸ ਦੀ ਤਕਰਾਰ ਹਮੇਸ਼ਾ ਬਣੀ ਰਹਿੰਦੀ ਹੈ। ਇਸ ਸ਼ੋਅ ਲਈ ਇਕ ਹਫਤੇ 'ਚ ਵਿਕਾਸ 6.5 ਲੱਖ ਲੈਂਦੇ ਹਨ।


Tags: Hiten Tejwani Hina Khan Shilpa Shinde Vikas Gupta Fee Bigg Boss 11 Tv Show ਬਿੱਗ ਬੌਸ 11