FacebookTwitterg+Mail

ਵੀਡੀਓ : ਅਰਸ਼ੀ ਦੀ ਵਜ੍ਹਾ ਨਾਲ ਰੱਦ ਹੋਇਆ 'ਬਿੱਗ ਬੌਸ 11' ਦੇ ਇਸ ਹਫਤੇ ਦਾ 'ਕੈਪਟੇਂਸੀ ਟਾਸਕ', ਵੀਕੈਂਡ ਵਾਰ 'ਤੇ ਖੂਬ ਭੜਕੇ ਸਲਮਾਨ

bigg boss 11
17 December, 2017 03:46:53 PM

ਮੁੰਬਈ(ਬਿਊਰੋ)— 'ਬਿੱਗ ਬੌਸ 11' ਹਰ ਹਫਤੇ ਘਰ ਵਾਲਿਆਂ ਨੂੰ ਲਗਜ਼ਰੀ ਬਜਟ ਟਾਸਕ ਤੇ ਨਾਮੀਨੇਸ਼ਨ ਟਾਸਕ ਦਿੰਦਾ ਹੈ। ਇਸ ਦੌਰਾਨ ਘਰ ਵਾਲਿਆਂ 'ਚ ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਲੱਗੀ ਰਹਿੰਦੀ ਹੈ। ਕੱਲ ਦੇ ਐਪੀਸੋਡ 'ਚ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ। 'ਬਿੱਗ ਬੌਸ' ਨੇ ਅਰਸ਼ੀ ਖਾਨ ਨੂੰ ਇਕ ਕਪਤਾਨ ਹੋਣ ਦੇ ਨਾਤੇ ਲਗਜ਼ਰੀ ਬਜਟ ਟਾਸਕ ਜਿੱਤਣ ਵਾਲੀ ਟੀਮ ਤੇ ਸੰਚਾਲਕ ਪੁਨੀਸ਼ 'ਚ ਕਿਸੇ ਦੋ ਮੈਂਬਰਾਂ ਨੂੰ ਕੈਪਟੇਂਸੀ ਟਾਸਕ ਲਈ ਚੁਣਨ ਨੂੰ ਕਿਹਾ ਪਰ ਅਰਸ਼ੀ ਨੇ ਵਿਨਿੰਗ ਟੀਮ (ਅਰਸ਼ੀ, ਸ਼ਿਲਪਾ, ਲਵ) 'ਚ ਮੌਜੂਦ ਸ਼ਿਲਪਾ ਨੂੰ ਚੁਣਨ ਤੋਂ ਸਾਫ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਸ਼ਿਲਪਾ ਨੂੰ ਕੈਪਟੇਂਸੀ ਦੀ ਜ਼ਰੂਰਤ ਨਹੀਂ ਹੈ। ਖੈਰ ਸ਼ਿਲਪਾ ਸ਼ੁਰੂ ਤੋਂ ਹੀ ਆਪਣੀ ਗੱਲ 'ਤੇ ਅੜੀ ਰਹੀ ਤੇ ਉਹ ਆਖਦੀ ਰਹੀ ਕਿ ਭਾਵੇਂ ਕੁਝ ਵੀ ਹੋ ਜਾਵੇ ਮੈਂ ਇਸ ਹਫਤੇ ਕਪਤਾਨ ਬਣਨਾ ਹੀ ਹੈ। ਅਰਸ਼ੀ ਲਗਾਤਾਰ ਸ਼ਿਲਪਾ ਦੀ ਗੱਲ ਨੂੰ ਕਟਦੀ ਰਹੀ ਤੇ ਇਹ ਆਖਦੀ ਰਹੀ ਕਿ ਪਿਛਲੇ ਹਫਤੇ ਮੈਨੂੰ ਖੈਰਾਤ 'ਚ ਕੈਪਟੇਂਸੀ ਮਿਲੀ ਸੀ ਪਰ ਉਸ ਤੋਂ ਬਾਅਦ ਮੈਂ ਹੁਣ ਟਾਸਕ 'ਚ ਚੰਗਾ ਕੀਤਾ ਹੈ। ਇਸ ਲਈ ਇਸ ਵਾਰ ਮੈਨੂੰ ਆਪਣੇ ਦਮ 'ਤੇ ਕਪਤਾਨ ਬਣਨਾ ਹੈ। ਸਇਸ ਦੌਰਾਨ ਸ਼ਿਲਪਾ ਤੇ ਅਰਸ਼ੀ 'ਚ ਕਾਫੀ ਬਹਿਸ ਹੋ ਜਾਂਦੀ ਹੈ। ਇਸ ਲੜਾਈ 'ਚ ਸਾਫ ਦਿਖਦਾ ਹੈ ਕਿ ਅਰਸ਼ੀ ਨਾਮੀਨੇਸ਼ਨ ਤੋਂ ਕਾਫੀ ਡਰੀ ਹੋਈ ਹੈ। ਇਸ ਲਈ ਉਹ ਦੁਬਾਰਾ ਕੈਪਟੇਂਸੀ ਹਾਸਲ ਕਰਨਾ ਚਾਹੁੰਦੀ ਹੈ। ਦੋ ਘੰਟੇ ਤੱਕ ਸਾਰੇ ਕਿਸੇ ਵੀ ਨਤੀਜੇ 'ਤੇ ਨਹੀਂ 'ਤੇ ਨਹੀਂ ਪੁੱਜਦੇ ਹਨ, ਜਿਸ ਤੋਂ ਬਾਅਦ ਬਿੱਗ ਬੌਸ ਨੇ ਇਸ ਹਫਤੇ ਦੀ ਕੈਪਟੇਂਸੀ ਟਾਸਕ ਨੂੰ ਹੀ ਰੱਦ ਕਰ ਦਿੱਤਾ ਤੇ ਨਾਲ ਹੀ ਇਹ ਘੋਸ਼ਣਾ ਕੀਤੀ ਕਿ ਅਰਸ਼ੀ ਦੇ ਕੈਪਟੇਂਸੀ ਦਾ ਸਮਾਂ ਖਤਮ ਹੁੰਦਾ ਹੈ।


'ਬਿੱਗ ਬੌਸ' ਦੀ ਘੋਸ਼ਣਾ ਦੇ ਤੁਰੰਤ ਬਾਅਦ ਅਰਸ਼ੀ ਸ਼ਿਲਪਾ ਤੇ ਵਿਕਾਸ ਨੂੰ ਸੁਣਾਉਂਦੇ ਹੋਏ ਆਖਦੀ ਹੈ ਕਿ ਇਹ ਵੱਡੇ ਲੋਕ ਹੈ। ਅੱਜ ਵੀਕੈਂਡ ਦੇ ਵਾਰ 'ਚ ਵੀ ਸਲਮਾਨ ਖਾਨ ਹਮੇਸ਼ਾ ਵਾਂ ਘਰ ਵਾਲਿਆਂ ਦੀ ਕਲਾਸ ਲਾਉਣਗੇ। ਕਲਰਸ ਟੀ. ਵੀ. ਦੇ ਆਫੀਸ਼ੀਅਲ ਟਵਿਟਰ ਅਕਾਊਂਟ 'ਤੇ ਅੱਜ ਦੇ ਐਪੀਸੋਡ ਦੀ ਇਕ ਝਲਕ ਪੇਸ਼ ਕੀਤੀ ਗਈ ਹੈ, ਜਿਸ 'ਚ ਦਿਖਾਇਆ ਗਿਆ ਹੈ ਕਿ ਸਲਮਾਨ ਅਰਸ਼ੀ ਨੂੰ ਆੜੇ ਗਥਾਂ 'ਚ ਲੈਂਦੇ ਹੋਏ ਆਖਦੇ ਹਨ ਕਿ ਉਸ ਨੇ ਵਾਰ-ਵਾਰ ਵਿਕਾਸ ਦੇ ਕੰਨ ਭਰੇ ਤਾਂ ਕਿ ਸ਼ਿਲਪਾ ਨੂੰ ਕੈਪਤਾਨ ਨਾ ਬਣਾਇਆ ਜਾਵੇ।


Tags: Arshi KhanShilpa ShindeSalman KhanBigg Boss 11Vikas GuptaCaptaincy TaskHina Khan