FacebookTwitterg+Mail

'ਬਿੱਗ ਬੌਸ 11' : ਹਿਨਾ ਖਾਨ ਨੇ ਰੱਜ ਕੇ ਕੀਤੀ ਰਿਤਵਿਕ ਤੇ ਕਰਨ ਦੀ ਬੇਇੱਜ਼ਤੀ, ਰਵੀ ਦੁਬੇ ਨੇ ਦਿੱਤਾ ਕਰਾਰਾ ਜਵਾਬ

bigg boss 11
21 December, 2017 04:44:11 PM

ਮੁੰਬਈ(ਬਿਊਰੋ)— 'ਬਿੱਗ ਬੌਸ 11' ਦੌਰਾਨ ਅਜਿਹੇ ਕਈ ਮੌਕੇ ਆਏ ਹਨ, ਜਦੋਂ ਹਿਨਾ ਖਾਨ ਨੇ ਆਪਣੇ ਬਿਆਨਾਂ ਨਾਲ ਦੁਨੀਆਂ ਨੂੰ ਹੈਰਾਨ ਕਰ ਦਿੱਤਾ। ਸਾਕਸ਼ੀ ਤੰਵਰ, ਕਾਜੋਲ ਤੇ ਦੱਖਣ ਦੀਆਂ ਅਦਾਕਾਰਾਂ 'ਤੇ ਕੀਤੇ ਹਏ ਹਿਨਾ ਖਾਨ ਦੇ ਕੁਮੈਂਟਸ ਤਾਂ ਤੁਹਾਨੂੰ ਯਾਦ ਹੀ ਹੋਣਗੇ। ਇਸ ਸਿਲਸਿਲੇ 'ਚ ਉਸ ਨੇ ਇਕ ਵਾਰ ਫਿਰ ਵੱਡਾ ਬਿਆਨ ਦਿੱਤਾ ਹੈ, ਜਿਸ ਕਰਕੇ ਉਸ ਦਾ ਮਜ਼ਾਕ ਉਡਣਾ ਸ਼ੁਰੂ ਹੋ ਗਿਆ ਹੈ। ਅਸਲ 'ਚ ਸੋਸ਼ਲ ਮੀਡੀਆ 'ਤੇ ਇਸ ਸਮੇਂ ਇਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ, ਜਿਸ 'ਚ ਹਿਨਾ ਖਾਨ, ਪ੍ਰਿਆਂਕ ਸ਼ਰਮਾ ਤੇ ਵਿਕਾਸ ਗੁਪਤਾ ਨੂੰ ਖਤਰਿਆਂ ਦੇ ਖਿਡਾਰੀ ਬਾਰੇ ਕੁਝ ਦੱਸਦੀ ਨਜ਼ਰ ਆ ਰਹੀ ਹੈ। ਇਸ ਵੀਡੀਏ 'ਚ ਹਿਨਾ ਖਾਨ, ਰਿਤਵਿਕ ਧੰਜਨੀ ਤੇ ਕਰਨ 'ਤੇ ਅਜਿਹਾ ਕੁਮੈਂਟ ਕਰਦੀ ਹੈ, ਜਿਸ ਕਾਰਨ ਉਹ ਸੋਸ਼ਲ ਮੀਡੀਆ 'ਤੇ ਮਜ਼ਾਕ ਦਾ ਪਾਤਰ ਬਣ ਗਈ ਹੈ।


ਵੀਡੀਓ 'ਚ ਹਿਨਾ ਖਾਨ ਆਖਦੀ ਹੈ ਕਿ, ''ਖਤਰੋਂ ਕੇ ਖਿਲਾੜੀ ਫਿਜਿਕਲ ਸਟ੍ਰੈਂਥ ਦਾ ਖੇਡ ਨਹੀਂ ਹੈ। ਜੇਕਰ ਅਜਿਹਾ ਹੁੰਦਾ ਤਾਂ ਰਿਤਵਿਕ ਤੇ ਕਰਨ ਵਰਗੇ ਮੁਸ਼ਟੰਡੇ ਕਿਉਂ ਬਾਹਰ ਹੋ ਗਏ? ਖਤਰੋਂ ਕੇ ਖਿਲਾੜੀ ਦਿਮਾਗੀ ਖੇਡ ਹੈ।'' ਇਸ ਤੋਂ ਬਾਅਦ ਪ੍ਰਿਆਂਕ ਨੇ ਕਿਹਾ, ''ਤੁਸੀਂ ਇਕਦਮ ਸਹੀਂ ਬੋਲ ਰਹੇ ਹੋ। ਤੁਹਾਡੇ ਤਾਂ ਟਾਸਕ ਮੈਂ ਦੇਖੇ ਹਨ।

ਉਨ੍ਹਾਂ 'ਚ ਤਾਂ ਫਿਜ਼ਿਕਲ ਸਟ੍ਰੈਂਥ ਦਾ ਖੇਡ ਹੀ ਨਹੀਂ ਹੈ। ਖਤਰੋਂ ਕੇ ਖਿਲਾੜੀ ਲਈ ਖਾਸ ਸਿਖਲਾਈ ਦਿੱਤੀ ਜਾਂਦੀ ਹੈ। ਸ਼ੋਅ 'ਚ ਜਾਣ ਤੋਂ ਪਹਿਲਾਂ ਪੂਰੀ ਸਿਖਲਾਈ ਮਿਲਦੀ ਹੈ।'' ਇਸ ਤੋਂ ਬਾਅਦ ਹਿਨਾ ਨੇ ਕਿਹਾ, ''ਮੈਂ ਤਾਂ ਬੋਲ ਰਹੀ ਹਾਂ ਕਿ 'ਬਿੱਗ ਬੌਸ' ਦੇ ਘਰ ਜਿੰਨੇ ਲੋਕ ਹਨ, ਜੋ ਖਤਰੋਂ... 'ਚ ਜਾਣ ਬਾਰੇ ਸੋਚ ਰਹੇ ਹਨ, ਪਲੀਜ਼ ਮੈਨੂੰ ਇਕ ਵਾਰ ਮਿਲ ਲੈਣ।

ਮੈਂ ਕੁਝ ਖਾਸ ਟਿਪਸ ਦੇ ਦਿਆਂਗੀ। ਇਸ ਦੇ ਨਾਲ-ਨਾਲ ਮੈਂ ਇਹ ਵੀ ਦੱਸਾਂਗੀ ਕਿ ਤੁਹਾਨੂੰ ਸ਼ੋਅ 'ਤੇ ਜਾਣ ਤੋਂ ਪਹਿਲਾਂ ਕੀ-ਕੀ ਸਿੱਖਣਾ ਚਾਹੀਦਾ।''


ਦੱਸਣਯੋਗ ਹੈ ਕਿ ਹਿਨਾ ਖਾਨ ਦਾ ਇਹ ਕੁਮੈਂਟ ਰਵੀ ਦੁਬੇ ਤੇ ਰਿਥਵਿਕ ਨੂੰ ਪਸੰਦ ਨਹੀਂ ਆਇਆ। ਉਨ੍ਹਾਂ ਨੇ ਹਿਨਾ ਖਾਨ ਦਾ ਇਹ ਵੀਡੀਓ ਦੇਖਣ ਤੋਂ ਬਾਅਦ ਟਵੀਟ ਕਰਕੇ ਆਪਣਾ-ਆਪਣਾ ਜਵਾਬ ਦਿੱਤਾ ਹੈ।

 


Tags: Bigg Boss 11 Salman KhanHina KhanKhatron Ke KhiladiKaran WahiRithvik DhanjaniRavi Dubey