FacebookTwitterg+Mail

Bigg Boss 11 : ਇਸ ਕਾਰਨ ਸ਼ਿਲਪਾ ਦਾ ਰੋ-ਰੋ ਕੇ ਹੋਇਆ ਬੁਰਾ ਹਾਲ

bigg boss 11
05 January, 2018 04:29:00 PM

ਮੁੰਬਈ (ਬਿਊਰੋ)— ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 11 ਨੂੰ ਖਤਮ ਹੋਣ 'ਚ ਅਜੇ 2 ਹਫਤਿਆਂ ਦਾ ਸਮਾਂ ਬਾਕੀ ਹੈ। ਸ਼ੋਅ 'ਚ ਬੀਬੀ ਮਾਊਂਟੇਨ ਟਾਸਕ ਖਤਮ ਹੋ ਚੁੱਕਿਆ ਹੈ। ਇਸ ਟਾਸਕ ਦੇ ਖਤਮ ਹੋਣ ਤੋਂ ਬਾਅਦ 'ਬਿੱਗ ਬੌਸ' ਦੇ ਘਰ 'ਚ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲ ਰਿਹਾ ਹੈ। ਹਾਲ ਹੀ 'ਚ ਇਕ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਸ਼ਿਲਪਾ ਸਿੰਦੇ ਭਾਵੁਕ ਹੋ ਕੇ ਰੋ ਰਹੀ ਹੈ। ਦਰਸਅਲ, ਸ਼ਿਲਪਾ ਬੀਬੀ ਮਾਊਂਟੇਨ ਟਾਸਕ 'ਚ ਪੁਨੀਸ਼ ਸ਼ਰਮਾ ਦੇ ਵਿਵਹਾਰ ਨਾਲ ਦੁੱਖੀ ਹੋ ਜਾਂਦੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਬੀਬੀ ਮਾਊਂਟੇਨ ਟਾਸਕ ਜਿੱਤਣ ਵਾਲੇ ਮੁਕਾਬਲੇਬਾਜ਼ ਨੂੰ ਟਿਕਟ-ਟੂ-ਫਿਨਾਲੇ ਮਿਲਣਾ ਸੀ। ਟਿਕਟ-ਟੂ-ਫਿਨਾਲੇ ਪਾਉਣ ਲਈ ਮੁਕਾਬਲੇਬਾਜ਼ਾਂ ਨੇ ਬਿੱਗ ਬੌਸ ਦੇ ਘਰ 'ਚ 13 ਹਫਤੇ ਪੁਰਾਣਾ ਰਿਸ਼ਤਾ ਤੋੜ ਦਿੱਤਾ ਹੈ।

Punjabi Bollywood Tadka
ਟਾਸਕ ਖਤਮ ਹੋਣ ਤੋਂ ਬਾਅਦ ਲਵ ਤਿਆਗੀ ਅਤੇ ਪੁਨੀਸ਼ ਸ਼ਰਮਾ ਟਿਕਟ-ਟੂ-ਫਿਨਾਲੇ ਜਿੱਤਣ 'ਚ ਸਫਲ ਰਹੇ। ਇਨ੍ਹਾਂ ਦੋਵਾਂ 'ਚ ਇਕ ਮੁਕਾਬਲੇਬਾਜ਼ ਨੂੰ ਸਿੱਧੀ ਫਿਨਾਲੇ 'ਚ ਐਂਟਰੀ ਮਿਲੇਗੀ।

Punjabi Bollywood Tadka

 


Tags: Bigg Boss 11 Shilpa Shinde Puneesh Sharma Mountain Imotional Tv Show ਬਿੱਗ ਬੌਸ 11