FacebookTwitterg+Mail

ਪਾਕਿਸਤਾਨ 'ਚ ਇਸ ਸੰਸਕਾਰੀ ਨੂੰਹ ਦਾ ਚੱਲਿਆ ਜਾਦੂ, ਇਹ ਰਿਹੈ ਸਬੂਤ

bigg boss 11
06 January, 2018 03:31:26 PM

ਮੁੰਬਈ(ਬਿਊਰੋ)— 'ਬਿੱਗ ਬੌਸ 11' ਦਾ ਫਿਨਾਲੇ ਜਿਵੇਂ-ਜਿਵੇਂ ਨੇੜੇ ਆ ਰਿਹਾ ਹੈ, ਗੇਮ ਬੇਹੱਦ ਦਿਲਚਸਪ ਹੁੰਦੀ ਜਾ ਰਹੀ ਹੈ। ਸਭ ਤੋਂ ਮਜ਼ੇਦਾਰ ਹਨ ਗੂਗਲ ਸਰਚ ਦੇ ਰਿਜ਼ਲਟ। ਗੂਗਲ 'ਤੇ 'ਬਿੱਗ ਬੌਸ' ਸਰਚ ਕਰਨ ਵਾਲੇ ਚਾਰ ਦੇਸ਼ਾਂ ਦੀ ਲਿਸਟ 'ਚ ਭਾਰਤ ਨਹੀਂ ਹੈ। ਉੱਥੇ ਬਿੱਗ ਬੌਸ ਦੀ ਸਭ ਤੋਂ ਵੱਡੀ ਦਾਅਵੇਦਾਰੀ ਸਮਝੀ ਜਾ ਰਹੀ ਸ਼ਿਲਪਾ ਵੀ ਸਰਚ 'ਚ ਨੰਬਰ ਵਨ ਨਹੀਂ ਹੈ। ਜਾਣਕਾਰੀ ਮੁਤਾਬਕ ਬਿੱਗ ਬੌਸ ਦਾ ਜਲਵਾ ਭਾਰਤ ਤੋਂ ਬਾਹਰ ਵੀ ਹੈ। ਇਸ ਦਾ ਸਬੂਤ ਇਹ ਹੈ ਕਿ ਬਿੱਗ ਬੌਸ ਦੇ ਸੀਜ਼ਨ 11 ਨੂੰ 33 ਦੇਸ਼ਾਂ 'ਚ ਦੇਖਿਆ ਜਾ ਰਿਹਾ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਲਿਸਟ 'ਚ ਟਾਪ 'ਤੇ ਪਾਕਿਸਤਾਨ ਹੈ। ਨੇਪਾਲ ਦੂਜੇ ਨੰਬਰ 'ਤੇ ਹੈ। ਟਾਪ 10 ਦੀ ਲਿਸਟ 'ਚ ਭਾਰਤ 9ਵੇਂ ਸਥਾਨ 'ਤੇ ਹੈ। 33 ਦੇਸ਼ਾਂ ਦੀ ਇਸ ਲਿਸਟ 'ਚ ਆਖਰੀ ਸਥਾਨ 'ਤੇ ਜਪਾਨ ਹੈ, ਜਿੱਥੇ ਬਿੱਗ ਬੌਸ ਦੇ ਪ੍ਰਸ਼ੰਸਕ ਵੀ ਮੌਜੂਦ ਹਨ। ਗੂਗਲ 'ਤੇ ਸਰਚ ਦਾ ਇਹ ਟ੍ਰੈਂਡ ਪਿਛਲੇ 12 ਮਹੀਨਿਆਂ ਦਾ ਹੈ। ਪਾਕਿਸਤਾਨ 'ਚ ਬਿੱਗ ਬੌਸ ਸ਼ੋਅ ਨੂੰ 6 ਜਗ੍ਹਾ 'ਤੇ ਸਭ ਤੋਂ ਵੱਧ ਸਰਚ ਕੀਤਾ ਜਾ ਰਿਹਾ ਹੈ, ਜਿਸ 'ਚ ਬਲੂਚਿਸਤਾਨ, ਸਿੰਧ, ਪੰਜਾਬ ਤੋਂ ਇਾਲਾਵਾ ਇਸਲਾਮਾਬਾਦ ਤੇ ਆਜਾਦ ਜੰਮੂ-ਕਸ਼ਮੀਰ ਦਾ ਕੁਝ ਹਿੱਸਾ ਵੀ ਹੈ।

Punjabi Bollywood Tadka

ਇਸ ਦੇ ਨਾਲ ਹੀ ਗੂਗਲ ਦਾ ਇਕ ਹੋਰ ਸਰਚ ਕਾਫੀ ਮਜ਼ੇਦਾਰ ਹੈ। ਲਾਈਵ ਵੋਟਿੰਗ 'ਚ ਜਿਸ ਤਰ੍ਹਾਂ ਸ਼ਿਲਪਾ ਸ਼ਿੰਦੇ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦਾ ਸੁਪੋਰਟ ਕੀਤਾ, ਉਸ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਉਹ ਸ਼ੋਅ ਦੀ ਜੇਤੂ ਬਣੇਗੀ ਪਰ ਜੇਕਰ ਅਸੀਂ ਗੂਗਲ ਸਰਚ ਦੀ ਗੱਲ ਕਰੀਏ ਤਾਂ ਹੀਨਾ ਖਾਨ ਨੇ ਸ਼ਿਲਪਾ ਨੂੰ ਇਸ ਮਾਮਲੇ 'ਚ ਕਾਫੀ ਪਿੱਛੇ ਛੱਡ ਦਿੱਤਾ ਹੈ। ਉਹ ਸ਼ੋਅ ਦੀ ਕਈ ਮਹੀਨਿਆਂ ਤੋਂ ਗੂਗਲ ਸਰਚ 'ਚ ਦੂਜੇ ਮੁਕਾਬਲੇਬਾਜਾਂ ਦੇ ਮੁਕਾਬਲੇ ਟਾਪ 'ਤੇ ਬਣੀ ਹੋਈ ਹੈ। ਇਸ ਮਾਮਲੇ 'ਚ ਸ਼ਿਲਪਾ ਸ਼ਿੰਦੇ ਨੂੰ ਦੂਜਾ ਸਥਾਨ ਮਿਲ ਸਕਦਾ ਹੈ। ਇਸ ਤੋਂ ਬਾਅਦ ਵਿਕਾਸ ਗੁਪਤਾ ਹੈ। ਗੂਗਲ ਦੇ ਸਰਚ ਰਿਪੋਰਟ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਜੇਤੂ ਦਾ ਖਿਤਾਬ ਹਿਨਾ ਖਾਨ ਦੇ ਨਾਂ ਹੋ ਸਕਦਾ ਹੈ। ਫਿਲਹਾਲ ਤਾਂ ਇਨ੍ਹਾਂ ਤਿੰਨਾਂ ਦੀ ਕਿਸਮਤ ਲਾਈਵ ਵੋਟਿੰਗ ਦੇ ਬੈਲੇਟ ਬਾਕਸ 'ਚ ਬੰਦ ਹੈ, ਜਿਸ ਦਾ ਖੁਲਾਸਾ ਇਸ ਵੀਕੈਂਡ ਹੋਵੇਗਾ।

Punjabi Bollywood Tadka


Tags: Hina KhanShilpa ShindeVikas GuptaBigg Boss 11ਬਿੱਗ ਬੌਸ 11