FacebookTwitterg+Mail

Bigg Boss 11 : ਲਗਜ਼ਰੀ ਬਜਟ ਟਾਸਕ 'ਚ ਇਨ੍ਹਾਂ ਮੁਕਾਬਲੇਬਾਜ਼ਾਂ ਨੇ ਮਾਰੀ ਬਾਜ਼ੀ

bigg boss 11
06 January, 2018 04:21:12 PM

ਮੁੰਬਈ (ਬਿਊਰੋ)— ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 11 'ਚ ਇਨ੍ਹੀਂ ਦਿਨੀਂ ਸੈਮੀ ਫਿਨਾਲੇ ਵੀਕ ਚੱਲ ਰਿਹਾ ਹੈ। ਨਾਮੀਨੇਸ਼ਨ ਪ੍ਰਕਿਰਿਆ ਅਤੇ ਟਿਕਟ-ਟੂ-ਫਿਨਾਲੇ ਟਾਸਕ ਪੂਰਾ ਹੋਣ ਤੋਂ ਬਾਅਦ ਬਿੱਗ ਬੌਸ ਨੇ ਮੁਕਾਬਲੇਬਾਜ਼ਾਂ ਨੂੰ ਲਗਜ਼ਰੀ ਬਜਟ ਟਾਸਕ ਦਿੱਤਾ। ਬਿੱਗ ਬੌਸ ਨੇ ਇਸ ਹਫਤੇ ਲਗਜ਼ਰੀ ਬਜਟ ਟਾਸਕ ਬੇਹੱਦ ਖਾਸ ਰੱਖਿਆ। ਲਗਜ਼ਰੀ ਬਜਟ ਟਾਸਕ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਕਾਬਲੇਬਾਜ਼ਾਂ ਕੋਲ ਜੇਤੂ ਰਕਮ ਵਾਪਸ ਹਾਸਲ ਕਰਨ ਦਾ ਇਕ ਹੋਰ ਮੌਕਾ ਹੈ।

Punjabi Bollywood Tadka
ਇਸ ਟਾਸਕ ਦੌਰਾਨ ਬੀਬੀ ਮਾਊਂਟੇਨ ਟਾਸਕ ਜਿੱਤਣ ਵਾਲੇ ਪੁਨੀਸ਼ ਸ਼ਰਮਾ ਅਤੇ ਲਵ ਤਿਆਗੀ ਨੂੰ ਚੋਰ ਬਣਨ ਲਈ ਕਿਹਾ ਗਿਆ, ਜਦਕਿ ਬਾਕੀ ਘਰ ਵਾਲਿਆਂ ਨੂੰ ਮਿਊਜ਼ਿਮ 'ਚ ਰੱਖੀਆਂ ਗਈਆਂ ਇਨ੍ਹਾਂ ਚੀਜ਼ਾਂ ਨੂੰ ਚੋਰੀ ਤੋਂ ਬਚਾਉਣ ਦਾ ਕੰਮ ਦਿੱਤਾ ਗਿਆ।

Punjabi Bollywood Tadka
ਟਾਸਕ ਦੌਰਾਨ ਵਿਕਾਸ ਦੀ ਸਮਝਦਾਰੀ ਨਾਲ ਪੁਨੀਸ਼ ਤੇ ਲਵ ਕੋਈ ਵੀ ਸਮਾਨ ਚੋਰੀ ਕਰਨ 'ਚ ਅਸਫਲ ਰਹੇ। ਇਸ ਤੋਂ ਬਾਅਦ ਬਿੱਗ ਬੌਸ ਨੇ ਟਾਸਕ ਖਤਮ ਕਰਨ ਦਾ ਐਲਾਨ ਕਰ ਦਿੱਤਾ। ਮੁਕਾਬਲੇਬਾਜ਼ ਜਦੋਂ ਸਾਰੀਆਂ ਚੀਜ਼ਾਂ ਨੂੰ ਬਚਾਉਣ 'ਚ ਸਫਲ ਰਹੇ ਤਾਂ ਬਿੱਗ ਬੌਸ ਨੇ ਕਿਹਾ ਕਿ ਤੁਹਾਨੂੰ ਇਕ ਵਾਰ ਫਿਰ 50 ਲੱਖ ਰੁਪਏ ਜੇਤੂ ਰਕਮ ਵਾਪਸ ਦਿੱਤੀ ਜਾ ਰਹੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਸ਼ੁਰੂਆਤੀ ਹਫਤਿਆਂ 'ਚ ਲਗਜ਼ਰੀ ਬਜਟ ਟਾਸਕ ਦੌਰਾਨ ਘਰ ਵਾਲੇ ਸਾਰਾ ਸਾਰੀ ਜੇਤੂ ਰਕਮ ਹਾਰ ਗਏ ਸਨ।

Punjabi Bollywood Tadka

 


Tags: Bigg Boss 11 Puneesh Sharma Luv Tyagi Vikas Gupta Semi finale Tv Show ਬਿੱਗ ਬੌਸ 11