FacebookTwitterg+Mail

Video : ਸਪੈਸ਼ਲ ਪਾਵਰ ਨਾਲ ਅਰਸ਼ੀ ਨੇ ਨੱਚਦੇ ਹੋਏ 'ਬਿੱਗ ਬੌਸ 11' 'ਚ ਕੀਤੀ ਐਂਟਰੀ

bigg boss 11
10 January, 2018 05:10:27 PM

ਨਵੀਂ ਦਿੱਲੀ(ਬਿਊਰੋ)— 'ਬਿੱਗ ਬੌਸ 11' ਦੇ ਆਖਰੀ ਹਫਤੇ 'ਚ ਕਾਫੀ ਕੁਝ ਨਵਾਂ ਦੇਖਣ ਨੂੰ ਮਿਲ ਰਿਹਾ ਹੈ। ਅਰਸ਼ੀ ਖਾਨ ਨੇ 'ਬਿੱਗ ਬੌਸ 11' ਦੇ ਘਰ 'ਚ ਐਂਟਰੀ ਕੀਤੀ। ਸ਼ੋਅ ਦਾ ਆਖਰੀ ਟਾਸਕ ਕਾਫੀ ਦਿਲਚਸਪ ਸੀ, ਕਿਉਂਕਿ ਇਸ ਵਾਰ ਟਾਸਕ 'ਮੀਨ' ਯਾਨੀ 'ਮਤਲਬੀ' ਹੋਣ ਵਾਲਾ ਸੀ। ਇਸ 'ਚ ਘਰਵਾਲਿਆਂ ਨੂੰ ਇਹ ਫੈਸਲਾ ਲੈਣਾ ਸੀ ਕਿ ਪਿਛਲੇ 3 ਮਹੀਨੇ ਤੋਂ ਸਭ ਤੋਂ ਜ਼ਿਆਦਾ ਮਤਲਬੀ ਮੁਕਾਬਲੇਬਾਜ਼ ਕੌਣ ਰਿਹਾ ਹੈ।

ਸ਼ੁਰੂ 'ਚ ਸਾਰੇ ਘਰ ਵਾਲੇ ਆਪਸੀ ਸਹਿਮਤੀ ਨਾਲ ਸਭ ਤੋਂ ਪਹਿਲਾਂ ਆਕਾਸ਼ ਡਡਲਾਨੀ ਨੂੰ ਚੁਣਦੇ ਹਨ ਤੇ ਆਕਾਸ਼ ਵੀ ਇਸ ਫੈਸਲੇ ਨਾਲ ਸਹਿਮਤੀ ਜਤਾਉਂਦੇ ਹੋਏ ਆਪਣੀ ਤਸਵੀਰ ਬੋਰਡ 'ਤੇ ਜਾ ਕੇ ਲਾ ਦਿੰਦਾ ਹੈ ਪਰ ਘਰਵਾਲਿਆਂ ਨੂੰ ਸਰਪ੍ਰਾਈਜ਼ ਉਸ ਸਮੇਂ ਮਿਲਦਾ ਹੈ ਜਦੋਂ 'ਰਸ਼ਕ ਏ ਕਮਰ' ਗੀਤ 'ਤੇ ਬੇਗਮ ਅਰਸ਼ੀ ਖਾਨ ਘਰ 'ਚ ਐਂਟਰੀ ਕਰਦੀ ਹੈ।

ਬੈੱਡਰੂਮ ਡੋਰ ਓਪਨ ਹੋਣ ਨਾਲ ਹੀ ਅਰਸ਼ੀ ਖਾਨ ਡਾਂਸ ਕਰਦੀ ਹੋਈ ਦਿਖਾਈ ਦਿੱਤੀ ਤੇ ਫਿਰ ਉਸ ਦਾ ਗ੍ਰੈਂਡ ਸਵਾਗਤ ਹੋਇਆ। ਘਰ ਦੀ ਨਾਗਿਨ ਆਖੀ ਜਾਣ ਵਾਲੀ ਅਰਸ਼ੀ ਖਾਨ ਨੂੰ ਦੇਖਣ ਤੋਂ ਬਾਅਦ ਘਰ ਦੇ ਲੋਕ ਕਾਫੀ ਹੈਰਾਨ ਹੋ ਜਾਂਦੇ ਹਨ ਕਿ ਆਖਿਰ ਘਰ 'ਚ ਉਸ ਦੀ ਕਿਉਂ ਵਾਪਸੀ ਹੋਈ ਹੈ। ਫਿਰ ਪਤਾ ਲੱਗਦਾ ਹੈ ਕਿ ਇਕ ਟਾਸਕ ਹੋਣ ਵਾਲਾ ਹੈ, ਜਿਸ ਦਾ ਨਾਂ ਹੈ 'ਅਰਸ਼ੀ ਚਾਹਤੇ ਹੈ'।

ਇਸ ਟਾਸਕ 'ਚ ਅਰਸ਼ੀ ਖਾਨ ਸੰਚਾਲਕ ਤੇ ਜੱਜ ਦੀ ਭੂਮਿਕਾ ਨਿਭਾਉਂਦੀ ਹੈ। ਉਸ ਕੋਲ ਇਕ ਸਪੈਸ਼ਲ ਪਾਵਰ ਹੋਵੇਗੀ, ਜੋ ਕਿ ਟਾਸਕ ਦੇ ਖਤਮ ਹੋਣ ਤੋਂ ਬਾਅਦ ਪਤਾ ਲੱਗਦਾ ਹੈ। ਆਖਰੀ ਤੇ 17ਵੇਂ ਟਾਸਕ 'ਚ ਹਰ ਵਾਰ ਇਕ ਹਾਸੇ ਦੀ ਆਵਾਜ਼ ਆਵੇਗੀ ਤੇ ਇਕ-ਇਕ ਕਰਕੇ ਸਾਰੇ ਘਰਵਾਲਿਆਂ ਦੀਆਂ ਤਸਵੀਰਾਂ ਬੋਰਡ 'ਤੇ ਰੱਖੀਆਂ ਜਾਂਦੀਆਂ।

 


Tags: Shilpa ShindeBigg Boss 11Arshi KhanSalman KhanHina KhanVikas Gupta

Edited By

Sunita

Sunita is News Editor at Jagbani.