FacebookTwitterg+Mail

BB11 : ਟਾਸਕ ਦੌਰਾਨ ਵਿਕਾਸ ਨੇ ਘਰ ਵਾਲਿਆਂ 'ਤੇ ਚਲਾਇਆ ਆਪਣਾ ਹੁਕਮ

bigg boss 11
13 January, 2018 03:06:45 PM

ਮੁੰਬਈ (ਬਿਊਰੋ)— 'ਬਿੱਗ ਬੌਸ' ਸੀਜ਼ਨ 11 ਦਾ ਫਿਨਾਲੇ ਹੋਣ 'ਚ ਸਿਰਫ ਇਕ ਦਿਨ ਦਾ ਸਮਾਂ ਬਾਕੀ ਹੈ ਅਤੇ ਉਸ ਤੋਂ ਪਹਿਲਾਂ ਸ਼ੁਕਰਵਾਰ ਘਰ 'ਚ ਕਈ ਸਾਰੇ ਹੰਗਾਮੇ ਦੇਖਣ ਨੂੰ ਮਿਲੇ। ਦਰਸਅਲ ਬਿੱਗ ਬੌਸ ਨੇ ਘਰ ਵਾਲਿਆਂ ਨੂੰ ਇਕ ਟਾਸਕ ਦਿੱਤਾ, ਜਿਸ 'ਚ ਸਭ ਨੂੰ ਵਿਕਾਸ਼ ਦੇ ਆਦੇਸ਼ਾਂ ਨੂੰ ਮੰਨਣਾ ਸੀ। ਇਸ ਟਾਸਕ 'ਚ ਵਿਕਾਸ ਨੇ ਸਭ ਤੋਂ ਪਹਿਲਾਂ ਪੁਨੀਸ਼ ਦੇ ਵਾਲ ਕੱਟਣ ਲਈ ਕਿਹਾ ਸੀ, ਜਿਸ ਵਜ੍ਹਾ ਉਹ ਟਾਸਕ ਸ਼ੁਰੂ ਹੁੰਦੇ ਹੀ ਬਾਹਰ ਹੋ ਗਿਆ ਅਤੇ ਇਸ ਤਰ੍ਹਾਂ ਵਿਕਾਸ ਨੇ ਆਪਣੇ ਨਾਂ 3 ਲੱਖ ਰੁਪਏ ਕਰ ਲਏ।

Punjabi Bollywood Tadka
ਇਸ ਤੋਂ ਬਾਅਦ ਟਾਸਕ ਸਿਰਫ ਹਿਨਾ, ਸ਼ਿਲਪਾ ਅਤੇ ਵਿਕਾਸ ਵਿਚਕਾਰ ਹੀ ਹੋਈ।

Punjabi Bollywood Tadka

ਇਸ ਦੌਰਾਨ ਟਾਸਕ ਸ਼ੁਰੂ ਹੁੰਦੇ ਹੀ ਵਿਕਾਸ ਨੇ ਸ਼ਿਲਪਾ ਨਾਲ ਯੋਜਨਾ ਬਣਾਈ ਅਤੇ ਸ਼ਿਲਪਾ ਨੇ ਬਜ਼ਰ ਵਜਾ ਕੇ ਖੁਦ ਨੂੰ ਟਾਸਕ ਤੋਂ ਬਾਹਰ ਕਰ ਲਿਆ ਪਰ ਹਿਨਾ ਨੇ ਹਾਰ ਨਾ ਮੰਨ੍ਹੀ । ਵਿਕਾਸ ਨੇ ਹਿਨਾ ਵਲੋਂ ਬਜ਼ਰ ਵਜਾਉਣ ਦੀ ਪੂਰੀ ਕੋਸ਼ਿਸ਼ ਕੀਤੀ।

Punjabi Bollywood Tadka
ਵਿਕਾਸ ਨੇ ਹਿਨਾ ਨੂੰ ਉਸ ਦੀਆਂ ਨਹੀਂ ਬਲਕਿ ਆਪਣੀਆਂ ਚੀਜ਼ਾਂ ਤੋੜਨ ਲਈ ਦਿੱਤੀਆਂ। ਪਹਿਲਾਂ ਵਿਕਾਸ ਨੇ ਆਪਣਾ ਬ੍ਰੈਸਲੇਟ ਦਿੱਤਾ ਅਤੇ ਉਸਨੂੰ ਤੋੜਨ ਲਈ ਕਿਹਾ ਪਰ ਹਿਨਾ ਨੇ ਬਹੁਤ ਹੀ ਹੁਸ਼ਿਆਰੀ ਨਾਲ ਕੰਮ ਕਰਦੇ ਹੋਏ ਵਿਕਾਸ ਦੀ ਗੱਲ ਮੰਨ੍ਹ ਲਈ ਅਤੇ ਬ੍ਰੈਸਲੇਟ ਨੂੰ ਵੀ ਨਹੀਂ ਤੋੜਿਆ।

Punjabi Bollywood Tadka
ਇਸ ਤੋਂ ਬਾਅਦ ਵਿਕਾਸ ਨੇ ਹਿਨਾ ਨੂੰ ਇਕ ਹੋਰ ਕੰਮ ਦਿੱਤਾ। ਇਸ ਦੌਰਾਨ ਹਿਨਾ ਨੂੰ ਵਿਕਾਸ ਦੀ ਫੈਮਿਲੀ ਤਸਵੀਰ 'ਤੇ ਪੈਰ ਰੱਖਣਾ ਸੀ ਅਤੇ ਪੈਰ ਨਾਲ ਪਾੜਨੀ ਸੀ। ਇਸ ਟਾਸਕ 'ਚ ਵੀ ਹਿਨਾ ਨੇ ਵਿਕਾਸ ਦੀ ਗੱਲ ਮੰਨ੍ਹੀ ਪਰ ਉਸਨੇ ਤਸਵੀਰ 'ਤੇ ਪੈਰ ਨਾ ਰੱਖਦੇ ਹੋਏ ਸਿਰਫ ਪਿਲੋ 'ਤੇ ਪੈਰ ਰੱਖਿਆ।

Punjabi Bollywood Tadka
ਇਸ ਤੋਂ ਬਾਅਦ ਵਿਕਾਸ ਨੇ ਹਿਨਾ ਨੂੰ ਕੋਈ ਹੋਰ ਕੰਮ ਨਹੀਂ ਦਿੱਤਾ। ਸ਼ਿਲਪਾ ਤੇ ਵਿਕਾਸ ਇਕੱਠੇ ਹੋ ਗਏ। ਦੋਵੇਂ ਪਹਿਲੇ ਜਿਸ ਤਰ੍ਹਾਂ ਦੁਸ਼ਮਨ ਦੇ ਤੌਰ 'ਤੇ ਦਿਖਾਈ ਦਿੱਤੇ। ਉਸ ਤਰ੍ਹਾਂ ਹੀ ਆਖਰੀ ਹਫਤੇ 'ਚ ਦੋਵੇਂ ਇਕੱਠੇ ਦੋਸਤ ਦੀ ਤਰ੍ਹਾਂ ਨਜ਼ਰ ਆਏ।

Punjabi Bollywood Tadka
ਹਾਲਾਕਿ ਪੁਨੀਸ਼ ਨੇ ਟਾਸਕ ਨੂੰ ਚੰਗੀ ਤਰ੍ਹਾਂ ਦੇਖਿਆ ਅਤੇ ਉਸਨੂੰ ਹਿਨਾ ਗਲਤ ਨਹੀਂ ਲੱਗੀ। ਉਸਨੇ ਇੱਥੇ ਸ਼ਿਲਪਾ ਦਾ ਸਾਥ ਨਾ ਦਿੰਦੇ ਹੋਏ ਹਿਨਾ ਦਾ ਸਾਥ ਦਿੱਤਾ। ਪੁਨੀਸ਼ ਨੇ ਹਿਨਾ ਨੂੰ ਕਿਹਾ ਕਿ ਸ਼ਿਲਪਾ ਨੂੰ ਕਿਸੇ ਚੀਜ਼ ਨਾਲ ਫਰਕ ਨਹੀਂ ਪੈਂਦਾ ਪਰ ਦੋਵਾਂ ਨੇ ਆਖਰੀ ਹਫਤੇ ਇੰਝ ਕਰਕੇ ਸਹੀ ਨਹੀਂ ਕੀਤਾ।

ਹਾਲਾਕਿ, ਘਰ 'ਚ ਹੁਣ ਸ਼ਿਲਪਾ ਸ਼ਿੰਦੇ, ਵਿਕਾਸ, ਹਿਨਾ ਅਤੇ ਪੁਨੀਸ਼ ਵਿਚਕਾਰ ਥੋੜਾ ਹੀ ਸਮਾਂ ਬਾਕੀ ਹੈ। ਇਸ ਤੋਂ ਬਾਅਦ ਸਭ ਘਰ 'ਚੋਂ ਬਾਹਰ ਹੋ ਜਾਣਗੇ ਅਤੇ ਸ਼ੋਅ ਨੂੰ ਇਸ ਸੀਜ਼ਨ ਦਾ ਜੇਤੂ ਮਿਲ ਜਾਵੇਗਾ।


Tags: Bigg Boss 11 Vikas Gupta Hina Khan Puneesh Sharma Tv Show Task ਬਿੱਗ ਬੌਸ 11

Edited By

Kapil Kumar

Kapil Kumar is News Editor at Jagbani.