FacebookTwitterg+Mail

'ਬਿੱਗ ਬੌਸ 11' ਜਿੱਤਣ ਤੋਂ ਬਾਅਦ ਇਹ ਹੈ ਸ਼ਿਲਪਾ ਦਾ ਪਲਾਨ, ਹਿਨਾ-ਵਿਕਾਸ 'ਤੇ ਤੋੜੀ ਚੁੱਪੀ

bigg boss 11
15 January, 2018 01:57:06 PM

ਮੁੰਬਈ(ਬਿਊਰੋ)— 'ਬਿੱਗ ਬੌਸ 11' ਦਾ ਖਿਤਾਬ ਸ਼ਿਲਪਾ ਸ਼ਿੰਦੇ ਨੇ ਆਪਣੇ ਨਾਂ ਕਰ ਲਿਆ ਹੈ। ਇਸ ਸੀਜ਼ਨ 'ਚ ਸ਼ਿਲਪਾ-ਵਿਕਾਸ ਦੀਆਂ ਲੜ੍ਹਾਈਆਂ ਸੁਰਖੀਆਂ 'ਚ ਰਹੀਆਂ। ਜਿੱਤ ਤੋਂ ਬਾਅਦ ਸ਼ਿਲਪਾ ਨੇ ਇੰਟਰਵਿਊ ਰਾਹੀਂ ਪੁਰਾਣੇ ਵਿਵਾਦ 'ਤੇ ਰੋਸ਼ਨੀ ਪਾਈ। ਵਿਕਾਸ ਨਾਲ ਦੋਸਤੀ 'ਤੇ ਸ਼ਿਲਪਾ ਨੇ ਕਿਹਾ ਕਿ, ''ਅਸੀਂ ਨਾ ਦੋਸਤ ਹਾਂ ਨਾ ਦੁਸ਼ਮਣ ਹਾਂ। ਵਿਕਾਸ ਗੁਪਤਾ ਬੁਰੇ ਨਹੀਂ ਹਨ, ਚੰਗੇ ਵਿਅਕਤੀ ਹਨ। ਵਿਕਾਸ ਤੇ ਮੇਰੇ ਵਿਚਕਾਰ ਸਭ ਕੁਝ ਠੀਕ ਹੈ ਪਰ ਅਸੀਂ ਦੋਸਤ ਨਹੀਂ ਹਾਂ। ਸ਼ਿਲਪਾ ਨੇ ਕਿਹਾ ਕਿ ਜਿਸ ਅਹੁਦੇ 'ਤੇ ਵਿਕਾਸ ਸਨ, ਉਨ੍ਹਾਂ ਨੂੰ ਕੁਝ ਫੈਸਲੇ ਲੈਣੇ ਪਏ। ਕੁਝ ਚੀਜ਼ਾਂ ਉਨ੍ਹਾਂ ਕੋਲ੍ਹ ਗਲਤ ਤਰੀਕੇ ਨਾਲ ਪੇਸ਼ ਹੋਈਆਂ।

Punjabi Bollywood Tadka

ਦੁਸ਼ਮਣੀ ਤੋਂ ਹੁਣ ਸਾਡਾ ਰਿਸ਼ਤਾ ਨਾਰਮਲ ਹੋ ਗਿਆ ਹੈ। ਸ਼ਿਲਪਾ ਸ਼ਿੰਦੇ ਨੇ ਕਿਹਾ ਕਿ 'ਬਿੱਗ ਬੌਸ' ਤੋਂ ਬਾਅਦ ਹੁਣ ਉਨ੍ਹਾਂ ਦਾ ਅੱਧਾ ਸਮਾਂ ਪ੍ਰਸ਼ੰਸਕਾਂ ਨੂੰ ਸ਼ੁਕਰੀਆ ਅਦਾ ਕਰਨ 'ਚ ਜਾਵੇਗਾ। ਫਿਰ ਮੈਂ ਛੁੱਟੀਆਂ 'ਤੇ ਜਾਵਾਂਗੀ। ਮੈਂ ਬਿੱਗ ਬੌਸ ਦੇ ਘਰ ਬਹੁਤ ਕੰਮ ਕੀਤਾ ਹੈ। ਹਿਨਾ ਨਾਲ ਸ਼ੋਅ 'ਚ ਉਨ੍ਹਾਂ ਦੀ ਕੈਮਿਸਟਰੀ ਦੋਸਤੀ-ਦੁਸ਼ਮਣੀ ਨਾਲ ਭਰੀ ਰਹੀ। ਸ਼ਿਲਪਾ ਨੇ ਕਿਹਾ, ''ਹਿਨਾ ਤੋਂ ਮੈਨੂੰ ਕੋਈ ਮੁਸ਼ਕਿਲ ਨਹੀਂ ਰਹੀ ਪਰ ਘਰ ਅੰਦਰ ਕਾਫੀ ਕੁਝ ਹੋ ਜਾਂਦਾ ਸੀ। ਕਾਫੀ ਲੋਕਾਂ ਨੇ ਮੈਨੂੰ ਕਿਹਾ ਕਿ ਹਿਨਾ ਕਾਫੀ ਖਤਰਨਾਕ ਹੈ। ਅਜਿਹਾ ਵੀ ਹੋ ਸਕਦਾ ਹੈ ਕਿ ਉਨ੍ਹਾਂ ਕਾਰਨ ਮੇਰੀ ਗੇਮ ਮਜਬੂਤ ਹੋਈ।

Punjabi Bollywood Tadka

ਸ਼ਿਲਪਾ ਨੇ ਪੁਰਾਣੇ ਵਿਵਾਦ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੈਂ ਸੀਰੀਅਲ ਨਹੀਂ ਛੱਡਿਆ ਸੀ। ਮੇਰੀ ਇਮੇਜ ਬਣਨ ਤੋਂ ਬਾਅਦ ਮੇਰੇ ਤੋਂ ਖੋਹ ਲਈ ਗਈ। ਮੈਂ ਅਜਿਹੀ ਨਹੀਂ ਹਾਂ।'' ਸ਼ਿਲਪਾ ਸ਼ਿੰਦੇ ਨੇ ਇਸ ਜਿੱਤ ਲਈ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਅਦਾ ਕੀਤਾ। ਉਨ੍ਹਾਂ ਨੇ ਕਿਹਾ ਕਿ ਮੈਨੂੰ ਪਤਾ ਲੱਗਾ ਕਿ ਟੀ. ਵੀ. ਇੰਡਸਟਰੀ ਤੋਂ ਕੋਈ ਮੈਨੂੰ ਸਹਿਯੋਗ ਨਹੀਂ ਕਰ ਰਿਹਾ ਸੀ। ਮੇਰੇ ਸਮਰਥਨ 'ਚ ਪ੍ਰਸ਼ੰਸਕ ਤੇ ਟੈਕਨੀਸ਼ੀਅਨ ਖੜ੍ਹੇ ਰਹੇ। ਸਾਰਿਆ ਦਾ ਧੰਨਵਾਦ। 

 


Tags: Shilpa ShindeBigg Boss 11Vikas GuptaHina Khanਬਿੱਗ ਬੌਸ 11ਸ਼ਿਲਪਾ ਸ਼ਿੰਦੇ

Edited By

Chanda Verma

Chanda Verma is News Editor at Jagbani.