FacebookTwitterg+Mail

ਸਲਮਾਨ-ਅਕਸ਼ੇ ਨਾਲ ਠੁਮਕੇ ਲਗਾਉਂਦੀ ਨਜ਼ਰ ਆਈ ਸਪਨਾ ਚੌਧਰੀ (ਵੀਡੀਓ)

bigg boss 11
15 January, 2018 07:17:03 PM

ਮੁੰਬਈ (ਬਿਊਰੋ)— ਟੀ. ਵੀ. ਦੇ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' ਨੂੰ ਇਸ ਸੀਜ਼ਨ ਦਾ ਜੇਤੂ ਮਿਲ ਚੁੱਕਿਆ ਹੈ। ਬੀਤੇ ਦਿਨ ਹੋਏ 'ਬਿੱਗ ਬੌਸ' ਦੇ ਗਰਾਂਡ ਫਿਨਾਲੇ 'ਚ ਸ਼ਿਲਪਾ ਸ਼ਿੰਦੇ ਜੇਤੂ ਰਹੀ ਹੈ। ਇਸ ਮੌਕੇ ਨੂੰ ਹੋਰ ਜ਼ਿਆਦਾ ਖਾਸ ਬਣਾਉਣ ਲਈ ਕੁਝ ਖਾਸ ਪ੍ਰਬੰਧ ਕੀਤੇ ਗਏ। ਇਸ ਮੌਕੇ 'ਬਿੱਗ ਬੌਸ' ਸੀਜ਼ਨ 11 ਦਾ ਹਿੱਸਾ ਰਹੀ ਹਰਿਆਣਵੀ ਡਾਂਸਰ ਸਪਨਾ ਚੌਧਰੀ ਠੁਮਕੇ ਲਗਾਉਂਦੀ ਨਜ਼ਰ ਆਈ।

ਦਿਲਚਸਪ ਗੱਲ ਇਹ ਹੈ ਕਿ ਇਸ ਮੌਕੇ ਉਹ ਸਲਮਾਨ ਅਤੇ ਸ਼ਾਹਰੁਖ ਨਾਲ ਸਟੇਜ ਸ਼ੇਅਰ ਕਰਦੀ ਨਜ਼ਰ ਆਈ। ਵੀਡੀਓ 'ਚ ਸਲਮਾਨ ਅਤੇ ਅਕਸ਼ੇ ਨੇ ਸਪਨਾ ਚੋਧਰੀ ਨਾਲ 'ਮੁਝਸੇ ਸ਼ਾਦੀ ਕਰੋਗੀ' ਗੀਤ 'ਤੇ ਡਾਂਸ ਕਰਦੇ ਦਿਖਾਈ ਦਿੱਤੇ। ਇਸ ਤੋਂ ਇਲਾਵਾ ਕਲਰਸ ਟੀ. ਵੀ. ਵਲੋਂ ਟਵਿਟਰ 'ਤੇ ਸ਼ੇਅਰ ਕੀਤੀ ਗਈ ਇਸ ਵੀਡੀਓ 'ਚ ਅਕਸ਼ੇ ਅਤੇ ਸਲਮਾਨ ਨੇ ਢਿੰਚਕ ਪੂਜਾ ਨਾਲ ਸਕੂਟਰ ਦੀ ਸਵਾਰੀ ਵੀ ਕੀਤੀ। ਇਸ ਮੌਕੇ ਲਵ ਤਿਆਗੀ, ਹਿਨਾ ਖਾਨ ਅਤੇ ਪ੍ਰਿਆਂਕ ਸ਼ਰਮਾ ਸਟੇਜ਼ 'ਤੇ ਥਿਰਕਦੇ ਨਜ਼ਰ ਆਏ।


Tags: Salman Khan Akshay Kumar Sapna Choudhary Mujhse Shaadi Karogi Dhinchak Pooja Bigg Boss 11 ਬਿੱਗ ਬੌਸ 11

Edited By

Kapil Kumar

Kapil Kumar is News Editor at Jagbani.