FacebookTwitterg+Mail

'ਬਿੱਗ ਬੌਸ 11' : 6 ਲੱਖ ਦੇ ਕੈਸ਼ ਨੂੰ ਆਪਣੇ ਇਨ੍ਹਾਂ ਦੋ ਦੋਸਤਾਂ 'ਚ ਵੰਡੇਗਾ ਵਿਕਾਸ

bigg boss 11
17 January, 2018 03:40:40 PM

ਮੁੰਬਈ(ਬਿਊਰੋ)— 14 ਜਨਵਰੀ ਨੂੰ ਰਿਐਲਿਟੀ ਸ਼ੋਅ 'ਬਿੱਗ ਬੌਸ 11' ਦਾ ਗ੍ਰੈਂਡ ਫਿਨਾਲੇ ਹੋ ਗਿਆ ਹੈ, ਜਿਸ 'ਚ ਸ਼ਿਲਪਾ ਸ਼ਿੰਦੇ ਜੇਤੂ ਰਹੀ। ਸ਼ਿਲਪਾ ਨੂੰ 44 ਲੱਖ ਰੁਪਏ ਦੀ ਪ੍ਰਾਈਜ਼ ਮਨੀ ਤੇ ਟਰਾਫੀ ਮਿਲੀ। ਹਿਨਾ ਖਾਨ ਫਰਸਟ ਰਨਰ-ਅੱਪ ਰਹੀ ਤੇ ਵਿਕਾਸ ਗੁਪਤਾ ਸੈਕਿੰਡ ਰਨਰ-ਅੱਪ ਰਹੇ।

ਘਰ ਅੰਦਰ 'ਮਾਸਟਰ ਮਾਇੰਡ' ਆਖੇ ਜਾਣ ਵਾਲੇ ਵਿਕਾਸ ਗੁਪਤਾ ਦੀ ਭੈਣ ਬਹੁਤ ਭਾਵੁਕ ਹੈ। ਇਸ ਦਾ ਇਹ ਸਾਈਡ ਫਿਨਾਲੇ ਦੇਖਣ ਤੋਂ ਬਾਅਦ ਉਸ ਦੇ ਫੈਨਜ਼ ਨੂੰ ਦੇਖਣ ਨੂੰ ਮਿਲ ਰਿਹਾ ਹੈ। ਹਾਲ ਹੀ 'ਚ ਮੀਡੀਆ ਨੂੰ ਦਿੱਤੇ ਇਕ ਇੰਟਰਵਿਊ ਦੌਰਾਨ ਵਿਕਾਸ ਨੇ ਕਿਹਾ ਹੈ ਕਿ ਫਿਨਾਲੇ ਤੋਂ ਕੁਝ ਦਿਨ ਪਹਿਲਾਂ ਸਪੈਸ਼ਲ ਟਾਸਕ 'ਚ ਜਿੱਤੇ 6 ਲੱਖ ਰੁਪਏ ਉਹ ਆਪਣੀ ਸਾਬਕਾ-ਮੁਕਾਬਲੇਬਾਜ਼ ਅਰਸ਼ੀ ਖਾਨ ਤੇ ਜਿਓਤੀ ਕੁਮਾਰੀ 'ਚ ਵੰਡਣਾ ਚਾਹੁੰਦਾ ਹੈ।

ਦੱਸਣਯੋਗ ਹੈ ਕਿ ਇਹ ਪੈਸੇ ਸ਼ੋਅ ਦੀ ਵਿਨਰ ਸ਼ਿਲਪਾ ਸ਼ਿੰਦੇ ਦੇ 50 ਲੱਖ ਦੇ ਕੈਸ਼ ਪ੍ਰਾਈਜ਼ 'ਚੋਂ ਜਿੱਤੇ ਸਨ। ਵਿਕਾਸ ਨੇ ਉਂਝ ਤਾਂ ਸ਼ੋਅ ਦੌਰਾਨ ਘਰ 'ਚ ਕਈ ਦੋਸਤ ਬਣਾਏ ਹਨ ਪਰ ਉਸ ਦਾ ਕਹਿਣਾ ਹੈ ਕਿ ਜਦੋਂ ਘਰ 'ਚ ਸਾਰੇ ਲੋਕ ਮੇਰੇ ਖਿਲਾਫ ਸਨ ਤਾਂ ਜਿਓਤੀ ਹੀ ਮੇਰੇ ਸਮਰਥਨ 'ਚ ਮਜ਼ਬੂਤੀ ਨਾਲ ਖੜ੍ਹੀ ਰਹੀ। ਦੂਜੇ ਪਾਸੇ ਅਰਸ਼ੀ ਖਾਨ ਬਾਰੇ ਵਿਕਾਸ ਨੇ ਕਿਹਾ, ''ਅਰਸ਼ੀ ਮੇਰੇ ਲਈ ਇਕ ਦੋਸਤ ਦੇ ਰੂਪ 'ਚ ਖੜ੍ਹੀ ਰਹੀ ਹੈ।

Punjabi Bollywood Tadka

ਉਸ ਨੇ ਨਾਮੀਨੇਸ਼ਨ ਦੌਰਾਨ ਮੈਨੂੰ ਬਚਾਇਆ ਸੀ।'' ਵਿਕਾਸ ਗੁਪਤਾ ਟੀ. ਵੀ. ਇੰਡਸਟਰੀ ਦਾ ਮਸ਼ਹੂਰ ਨਾਂ ਹੈ, ਜੋ ਹਮੇਸ਼ਾ ਹੀ ਆਫ ਸਕ੍ਰੀਨ ਹੀ ਰਹੇ। ਪਹਿਲੀ ਵਾਰ ਦਰਸ਼ਕਾਂ ਨੂੰ ਇਸ ਨੂੰ ਕੈਮਰੇ ਸਾਹਮਣੇ ਦੇਖਣ ਦਾ ਮੌਕਾ ਮਿਲਿਆ।


Tags: Bigg Boss 11Vikas GuptaShilpa ShindeHina KhanSalman KhanArshi KhanJyoti Kumari

Edited By

Sunita

Sunita is News Editor at Jagbani.