FacebookTwitterg+Mail

ਬੰਦਗੀ ਨੂੰ ਮਿਲਿਆ ਬਾਲੀਵੁੱਡ ਤੋਂ ਆਫਰ, ਵੱਡੇ ਐਕਟਰ ਨਾਲ ਬਣੇਗੀ ਜੋੜੀ

bigg boss 11 contestant bandgi kalra to make bollywood debut
09 January, 2018 02:45:11 PM

ਮੁੰਬਈ(ਬਿਊਰੋ)— 'ਬਿੱਗ ਬੌਸ 11' 'ਚ ਆਉਣ ਤੋਂ ਬਾਅਦ ਮੁਕਾਬਲੇਬਾਜਾਂ ਨੂੰ ਨੇਮ ਅਤੇ ਫੇਮ ਮਿਲ ਹੀ ਜਾਂਦਾ ਹੈ। 'ਬਿੱਗ ਬੌਸ 11' ਤੋਂ ਬਾਹਰ ਆਉਣ ਤੋਂ ਬਾਅਦ ਸਪਨਾ ਚੌਧਰੀ ਨੂੰ ਫਿਲਮ ਮਿਲਣ ਤੋਂ ਬਾਅਦ ਹੁਣ ਖਬਰ ਆ ਰਹੀ ਹੈ ਕਿ ਬੰਦਗੀ ਕਾਲਰਾ ਨੂੰ ਵੀ ਫਿਲਮ ਮਿਲ ਗਈ ਹੈ। ਖਬਰਾਂ ਮੁਤਾਬਕ ਉਸ ਨੂੰ 'ਏ ਲਿਸਟਰ ਐਕਟਰ' ਨਾਲ ਫਿਲਮ ਮਿਲੀ ਹੈ। ਫਿਲਮ 'ਚ ਉਹ ਰੇਡੀਓ ਜਾਕੀ ਦੇ ਕਿਰਦਾਰ 'ਚ ਨਜ਼ਰ ਆਵੇਗੀ। ਹਾਲਾਂਕਿ ਇਸ ਦੀ ਆਫੀਸ਼ੀਅਲ ਅਨਾਊਂਸਮੈਂਟ ਹੁਣ ਤੱਕ ਨਹੀਂ ਹੋਈ ਹੈ। ਬੰਦਗੀ ਹਮੇਸ਼ਾ ਤੋਂ ਅਦਾਕਾਰਾ ਬਣਨਾ ਚਾਹੁੰਦੀ ਸੀ। ਬੰਦਗੀ ਇਕ ਸਾਫਟਵੇਅਰ ਇੰਜੀਨੀਅਰ ਹੈ। ਕਾਲਜ ਤੋਂ ਉਸ ਦੀ ਪਲੇਸਮੈਂਟ ਮੁੰਬਈ 'ਚ ਹੋਈ ਸੀ। ਮੁੰਬਈ ਆਉਣ ਤੋਂ ਬਾਅਦ ਉਸ ਨੇ ਐਕਟਿੰਗ ਵਰਲਡ 'ਚ ਹਥ ਅਜਮਾਉਣਾ ਸ਼ੁਰੂ ਕਰ ਦਿੱਤਾ ਸੀ। 'ਬਿੱਗ ਬੌਸ' ਦੇ ਘਰ 'ਚ ਪੁਨੀਸ਼ ਸ਼ਰਮਾ ਨਾਲ ਉਸ ਦੇ ਅਫੇਅਰ ਦੀ ਖੂਬ ਚਰਚਾ ਸੀ। ਘਰ 'ਚ ਐਲੀਮਿਨੇਟ ਹੋਣ ਤੋਂ ਬਾਅਦ ਵੀ ਉਸ ਨੇ 'ਬਿੱਗ ਬੌਸ' ਦੇ ਗੁਆਂਢੀ ਘਰ 'ਚ ਐਂਟਰੀ ਲਈ ਸੀ। ਹਾਲ ਹੀ 'ਚ ਉਹ ਰਿਐਲਿਟੀ ਸ਼ੋਅ 'ਐਂਟਰਟੇਨਮੈਂਟ ਦੀ ਰਾਤ' 'ਚ ਵੀ ਨਜ਼ਰ ਆਈ ਸੀ।


Tags: Sapna ChaudharyBigg Boss 11Bandgi KalraBollywood DebutSalman Khanਬਿੱਗ ਬੌਸ 11ਸਪਨਾ ਚੌਧਰੀਬੰਦਗੀ ਕਾਲਰਾ