FacebookTwitterg+Mail

'ਬਿੱਗ ਬੌਸ 11' ਦੇ ਘਰ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਹੋ ਰਹੀ ਵਾਇਰਲ

bigg boss
22 September, 2017 03:00:31 PM

ਮੁੰਬਈ— ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 11 ਦੀ ਸ਼ੁਰੂਆਤ 'ਚ ਹੁਣ ਬੱਸ ਕੁਝ ਦਿਨਾਂ ਦਾ ਸਮਾਂ ਬਾਕੀ ਹੈ। ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਇਸ ਵਾਰ ਫਿਰ ਤੋਂ ਸ਼ੋਅ ਨੂੰ ਹੋਸਟ ਕਰਦੇ ਨਜ਼ਰ ਆਉਣਗੇ। ਪਿਛਲੇ ਕੁਝ ਸੀਜ਼ਨ ਤੋਂ ਟੀ. ਆਰ. ਪੀ. 'ਚ ਗਿਰਾਵਟ ਆਉਣ ਦੀ ਵਜ੍ਹਾ ਕਰਕੇ ਇਸ ਸ਼ੋਅ 'ਚ ਕਈ ਬਦਲਾਵ ਦੇਖਣ ਨੂੰ ਮਿਲ ਸਕਦੇ ਹਨ।
ਸੂਤਰਾਂ ਮੁਤਾਬਕ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਾਰ ਮੇਕਰਜ਼ ਨੇ ਸ਼ੋਅ ਦੇ ਫਾਰਮੇਟ 'ਚ ਥੋੜਾ ਜਿਹਾ ਬਦਲਾਅ ਕਰਦੇ ਹੋਏ ਮੁਕਾਬਲੇਬਾਜ਼ਾਂ ਲਈ ਦੋ ਘਰ ਬਣਵਾਏ ਹਨ। ਸੋਸ਼ਲ ਮੀਡੀਆ 'ਤੇ ਮੁਕਾਬਲੇਬਾਜ਼ਾਂ ਲਈ ਬਣਵਾਏ ਗਏ ਘਰ ਦੀ ਤਸਵੀਰ ਖੂਬ ਵਾਇਰਲ ਹੋ ਰਹੀ ਹੈ।


ਬਿੱਗ ਬੌਸ ਫੈਨਜ਼ ਦੇ ਟਵਿਟਰ ਹੈਂਡਲ 'ਤੇ ਇਸ ਘਰ ਦੀ ਤਸਵੀਰ ਸ਼ੇਅਰ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਸ਼ੋਅ ਦੇ ਚਾਰ ਪ੍ਰੋਮੋ ਸਾਹਮਣੇ ਆ ਚੁੱਕੇ ਹਨ। 'ਬਿੱਗ ਬੌਸ 11' 1 ਅਕਤੂਬਰ ਤੋਂ ਕਲਰਸ ਟੀ. ਵੀ. 'ਤੇ ਸ਼ੁਰੂ ਹੋਵੇਗਾ।


Tags: Bigg Boss Viral Salman khan Twitter TRP Bigg Boss House