FacebookTwitterg+Mail

BB9 : ਪ੍ਰਿਆ ਮਲਿਕਾ ਤੋਂ ਬਾਅਦ ਹੁਣ ਰਿਸ਼ਭ ਨੇ ਕੀਤੀ ਸਾਰਿਆਂ ਸਾਹਮਣੇ 'ਗੰਦੀ ਬਾਤ' (ਵੀਡੀਓ)

30 November, 2015 07:42:00 PM
ਮੁੰਬਈ- ਇਹ ਪਿਛਲੇ ਹਫਤੇ ਦੀ ਗੱਲ ਹੈ ਜਦੋਂ 'ਬਿੱਗ ਬੌਸ' ਦੀ ਮੁਕਾਬਲੇਬਾਜ਼ ਪ੍ਰਿਆ ਮਲਿਕ ਨੇ ਟਾਸਕ ਦੌਰਾਨ ਕਾਰ 'ਚ ਸੁਸੁ ਕਰ ਦਿੱਤਾ ਸੀ। ਇਸ ਤੋਂ ਬਾਅਦ ਘਰ 'ਚ ਹੁਣ ਇਕ ਹੋਰ ਮੁਕਾਬਲੇਬਾਜ਼ ਨੇ ਅਜਿਹੀ ਗੰਦੀ ਹਰਕਤ ਕਰ ਦਿੱਤੀ ਹੈ। ਇਹ ਕੋਈ ਹੋਰ ਨਹੀਂ, ਸਗੋਂ ਖੁਦ ਨੂੰ ਡੌਨ ਕਹਾਉਣ ਵਾਲੇ ਰਿਸ਼ਭ ਸਿਨ੍ਹਾ ਹਨ। ਅਸਲ 'ਚ ਬਿੱਗ ਬੌਸ ਵਲੋਂ ਦਿੱਤੇ ਗਏ ਟਾਸਕ 'ਅਪਨਾ ਸਪਨਾ ਮਨੀ ਮਨੀ' 'ਚ ਰਿਸ਼ਭ ਸੁਸੁ ਕਰਨ ਲਈ ਥੋੜ੍ਹੀ ਦੇਰ ਲਈ ਹੱਥ 'ਚੋਂ ਰੱਸੀ ਛੱਡ ਦਿੰਦੇ ਹਨ।
ਅਜਿਹੇ 'ਚ ਇਸ ਟਾਸਕ 'ਚ ਸੰਚਾਲਕ ਬਣੀ ਪ੍ਰਿਆ ਸਲਮਾਨ ਨੂੰ ਦੱਸਦੀ ਹੈ ਕਿ ਰਿਸ਼ਭ ਟਾਸਕ ਤੋਂ ਬਾਹਰ ਹੈ ਕਿਉਂਕਿ ਉਸ ਨੇ ਰੱਸੀ ਛੱਡ ਦਿੱਤੀ ਸੀ। ਹਾਲਾਂਕਿ ਸਲਮਾਨ ਇਸ ਗੱਲ ਨੂੰ ਜਾਣਨ 'ਚ ਜ਼ਿਆਦਾ ਦਿਲਚਸਪੀ ਦਿਖਾਉਂਦੇ ਹਨ ਕਿ ਇੰਨੇ ਘੱਟ ਸਮੇਂ 'ਚ ਰਿਸ਼ਭ ਨੇ ਸੁਸੁ ਕਿਵੇਂ ਕਰ ਦਿੱਤਾ। ਹੇਠਾਂ ਦਿੱਤੀ ਵੀਡੀਓ 'ਚ ਦੇਖੋ ਕਿਵੇਂ ਸਮੂਹ ਘਰਵਾਲੇ ਹੱਸ ਰਹੇ ਹਨ ਤੇ ਰਿਸ਼ਭ ਪੂਰੇ ਆਤਮ-ਵਿਸ਼ਵਾਸ ਨਾਲ ਖੜ੍ਹੇ ਹਨ।


Tags: ਪ੍ਰਿਆ ਮਲਿਕ ਰਿਸ਼ਭ ਸਿਨ੍ਹਾ Priya Malik Rishabh Sinha