ਮੁੰਬਈ(ਬਿਊਰੋ)— ਰਿਐਲਿਟੀ ਸ਼ੋਅ 'ਬਿੱਗ ਬੌਸ 11' ਦੇ ਘਰ ਬੀਤੇ ਦਿਨ ਬੇਹੱਦ ਦਿਲਚਸਪ ਟਾਸਕ ਖੇਡਿਆ ਗਿਆ, ਜਿਸ ਦਾ ਨਾਂ ਸੀ 'ਫਰੀਜ਼ ਤੇ ਰਿਲੀਸਡ'।
ਇਸ ਟਾਸਕ ਦੌਰਾਨ ਜਦੋਂ ਵੀ ਘਰਵਾਲਿਆਂ ਨੂੰ ਬਿੱਗ ਬੌਸ ਵਲੋਂ ਫਰੀਜ਼ ਕਹਿਣ 'ਤੇ ਸਾਰੇ ਆਪਣੀ-ਆਪਣੀ ਜਗ੍ਹਾ 'ਤੇ ਫਰੀਜ਼ ਹੋ ਜਾਂਦੇ ਹਨ ਤੇ ਰਿਲੀਸਡ ਕਹਿਣ 'ਤੇ ਹੀ ਮੁਕਤ ਹੋ ਜਾਂਦੇ ਹਨ।
ਇਸ ਟਾਸਕ ਦੌਰਾਨ ਘਰਵਾਲਿਆਂ ਨੂੰ ਮਿਲਣ ਉਨ੍ਹਾਂ ਦੇ ਪਰਿਵਾਰ 'ਚੋਂ ਇਕ-ਇਕ ਮੈਂਬਰ ਮਿਲਣ ਆਏ।
ਉਨ੍ਹਾਂ ਦੇ ਮੇਲ-ਮਿਲਾਪ ਨੂੰ ਦੇਖ ਸਾਰਿਆਂ ਦੀਆਂ ਅੱਖਾਂ 'ਚ ਹੰਝੂ ਆ ਗਏ, ਜਿਸ ਨਾਲ ਇਹ ਟਾਸਕ ਬੇਹੱਦ ਭਾਵੁਕ ਬਣ ਗਿਆ।
ਜ਼ਿਕਰਯੋਗ ਹੈ ਕਿ ਮੁਕਾਬਲੇਬਾਜ਼ ਹਿਨਾ ਖਾਨ ਨੂੰ ਮਿਲਣ ਪ੍ਰੇਮੀ ਰਾਕੀ ਜੈਯਸਵਾਲ, ਪ੍ਰਿਆਂਕ ਨੂੰ ਮਿਲਣ ਸਾਬਕਾ ਪ੍ਰੇਮਿਕਾ ਦਿਵਿਆ ਅਗਰਵਾਲ, ਸ਼ਿਲਪਾ, ਵਿਕਾਸ, ਆਕਾਸ਼ ਨੂੰ ਮਿਲਣ ਉਨ੍ਹਾਂ ਦੀਆਂ ਮਾਵਾਂ, ਹਿਤੇਨ ਨੂੰ ਮਿਲਣ ਪਤਨੀ ਗੌਰੀ, ਅਰਸ਼ੀ, ਪੁਨੀਸ਼ ਤੇ ਲਵ ਨੂੰ ਮਿਲਣ ਉਨ੍ਹਾਂ ਦੇ ਪਿਤਾ ਆਏ।
ਇਸ ਦੌਰਾਨ ਭਾਵੁਕ ਪਲਾਂ ਦੇ ਨਾਲ-ਨਾਲ ਲੜ੍ਹਾਈਆਂ ਵੀ ਦੇਖਣ ਨੂੰ ਮਿਲੀਆਂ।