FacebookTwitterg+Mail

ਜਾਣੋ ਕਿਵੇਂ ਬਿਪਾਸ਼ਾ ਹੈ ਆਪਣੇ ਪਤੀ ਤੋਂ 8 ਗੁਣਾ ਅਮੀਰ

bipasha 8 times richer than her husband karan
30 June, 2016 05:46:04 PM

ਮੁੰਬਈ—ਨਵੀ ਵਿਆਹੀ ਜੋੜੀ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਇਨ੍ਹਾਂ ਦਿਨਾਂ 'ਚ ਖੂਬ ਛੁੱਟੀਆਂ ਮਨਾ ਰਹੇ ਹਨ। ਇਸ ਤਰ੍ਹਾਂ ਲੱਗ ਰਿਹਾ ਹੈ ਕਿ ਦੋਵਾਂ ਕੋਲ ਕਈ ਖਾਸ ਪ੍ਰੋਜੈਕਟ ਨਹੀਂ ਹੈ। ਇਸ ਲਈ ਇਨ੍ਹਾਂ ਦਿਨਾਂ 'ਚ ਉਹ ਖੂਬ ਮਸਤੀ ਕਰ ਰਹੇ ਹਨ। ਇਨ੍ਹਾਂ ਦਿਨਾਂ 'ਚ ਅਦਾਕਾਰਾਂ ਦੇ ਆਮਦਨ ਦਾ ਇਕ ਨਵਾਂ ਖੁਲਾਸਾ ਹੋਇਆ ਹੈ। ਇਹ ਗੱਲ ਨੂੰ ਜਾਣ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਬਿਪਾਸ਼ਾ ਆਪਣੇ ਪਤੀ ਕਰਨ ਤੋਂ 8 ਗੁਣਾ ਅਮੀਰ ਹੈ।
ਜਾਣਕਾਰੀ ਅਨੁਸਾਰ ਬਿਪਾਸ਼ਾ ਬਾਸੂ ਦੇ ਕੋਲ 3 ਲਗਜ਼ਰੀ ਘਰਾਂ ਤੋਂ ਇਲਾਵਾ 3 ਲਗਜ਼ਰੀ ਕਾਰਾਂ ਵੀ ਹਨ। ਬਿਪਾਸ਼ਾ ਦੇ ਕੋਲ ਇਕ ਪਾਰਸ਼, ਇਕ ਆਡੀ 7 ਅਤੇ ਇਕ ਕਿਊਟੇਸੀ ਬੀਟਲ ਵਰਗੀਆਂ ਤਿੰਨ ਮੰਹਿਗਈਆਂ ਕਾਰਾਂ ਹਨ। ਕਰਨ ਸਿੰਘ ਗਰੋਵਰ ਇਕ ਦਿਨ ਦੇ ਸ਼ੂਟ ਦਾ ਕਰੀਬ 80,000 ਰੁਪਏ ਲੈਂਦੇ ਹਨ। ਉਨ੍ਹਾਂ ਦੀ ਕਮਾਈ ਦਾ ਮੁੱਖ ਸਾਧਨ ਟੀ. ਵੀ. ਸ਼ੋਅ ਹਨ। ਬਿਪਾਸ਼ਾ ਦੀ ਕਮਾਈ ਦਾ ਮੁੱਖ ਸਾਧਨ ਬ੍ਰਾਂਡ ਉਤਪਾਦ ਹਨ, ਜਿਨ੍ਹਾਂ ਦਾ ਉਹ ਵਿਗਿਆਪਨ ਕਰਦੀ ਹੈ। ਬਿਪਾਸ਼ਾ ਦੇ ਕੋਲ ਤਿੰਨ ਆਲੀਸ਼ਾਨ ਬੰਗਲੇ ਹਨ, ਜਿਨ੍ਹਾਂ 'ਚੋਂ ਦੋ ਮੁੰਬਈ 'ਚ ਹਨ ਅਤੇ ਕੋਲਕਾਤਾ 'ਚ ਹੈ। ਇਸ ਤੋਂ ਇਲਾਵਾ ਉਹ ਸਟੇਜ ਸ਼ੋਅ ਲਈ ਕਰੀਬ 2 ਕਰੋੜ ਫੀਸ ਵਜੋਂ ਲੈਂਦੀ ਹੈ। ਕਰਨ ਸਿੰਘ ਗਰੋਵਰ ਦੀ ਨੇਟਵਰਕ ਇਨਕਮ (ਆਮਦਨ) 13.4 ਕਰੋੜ ਰੁਪਏ ਹੈ ਅਤੇ ਉਨ੍ਹਾਂ ਕੋਲ ਇਕ ਘਰ ਅਤੇ ਅਕ ਲਗਜ਼ਰੀ ਕਾਰ ਹੈ।


Tags: ਬਿਪਾਸ਼ਾ ਬਾਸੂਕਰਨ ਸਿੰਘ ਗਰੋਵਰ ਅਮੀਰBipasha Basu Karan Singh Grover rich