FacebookTwitterg+Mail

B'Day Spcl: 'ਰਾਜ' ਤੋਂ ਲੈ ਕੇ 'ਅਲੋਨ' ਤੱਕ ਦਾ ਸਫਰ, ਲਵ-ਅਫੇਅਰਜ਼ ਨੂੰ ਲੈ ਕੇ ਬਟੋਰੀਆਂ ਸੁਰਖੀਆਂ

    1/9
07 January, 2017 05:33:06 PM
ਮੁੰਬਈ- ਆਪਣੀਆਂ ਅਦਾਵਾਂ ਨਾਲ ਦਰਸ਼ਕਾਂ ਦੇ ਦਿਲਾਂ 'ਚ ਰਾਜ ਕਰਨ ਵਾਲੀ ਬਾਲੀਵੁੱਡ ਦੀ ਹੌਟ ਅਦਾਕਾਰਾ ਬਿਪਾਸ਼ਾ ਬਸੁ ਅੱਜ ਆਪਣਾ 38ਵਾਂ ਜਨਮਦਿਨ ਮਨਾ ਰਹੀ ਹੈ। ਬਿਪਾਸ਼ਾ ਆਪਣੀਆਂ ਹਾਰਰ ਫਿਲਮਾਂ ਦੇ ਕਾਰਨ ਤੋਂ ਮਸ਼ਹੂਰ ਹੈ। ਬਿਪਾਸ਼ਾ ਨੇ ਆਪਣੇ ਪ੍ਰੋਫੈਸ਼ਨਲ ਜ਼ਿੰਦਗੀ ਦੇ ਨਾਲ-ਨਾਲ ਲਵ-ਅਫੇਅਰਜ਼ ਨੂੰ ਲੈ ਕੇ ਖੂਬ ਸੁਰਖੀਆਂ ਬਟੋਰੀਆਂ ਹਨ। ਪਿਛਲੇ ਸਾਲ ਉਨ੍ਹਾਂ ਨੇ ਕਰਨ ਸਿੰਘ ਗਰੋਵਰ ਨਾਲ ਵਿਆਹ ਕਰ ਲਿਆ ਸੀ। ਪਰ ਇਸ ਤੋਂ ਪਹਿਲੇ ਬਿਪਾਸ਼ਾ ਦੇ ਕਈ ਲਵ-ਅਫੇਅਰਜ਼ ਰਹੇ ਹਨ-
ਡੀਨੋ ਮੋਰਿਆ- ਬਿਪਾਸ਼ਾ ਦਾ ਸਭ ਤੋਂ ਪਹਿਲੇ ਨਾਂ ਅਦਾਕਾਰ ਡੀਨੋ ਮੋਰਿਆ ਨਾਲ ਜੁੜਿਆ ਸੀ। ਦੋਹਾਂ ਦੀ ਜੋੜੀ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। ਦੋਹਾਂ ਨੇ 'ਰਾਜ਼, ਇਸ਼ਕ ਹੈ ਤੁਮਸੇ, ਰਕਤ ਅਤੇ ਗੁਨਾਹ' ਆਦਿ ਫਿਲਮਾਂ 'ਚ ਇਕੱਠੇ ਕੰਮ ਕੀਤਾ ਸੀ। 'ਰਾਜ਼' ਇਕ ਹਾਰਰ ਫਿਲਮ ਸੀ ਅਤੇ ਦਰਸ਼ਕਾਂ ਨੇ ਇਸ ਨੂੰ ਬੇਹੱਦ ਪਸੰਦ ਕੀਤਾ ਸੀ ਪਰ ਅਚਾਨਕ ਬਾਅਦ 'ਚ ਦੋਵੇਂ ਵੱਖ ਹੋ ਗਏ ਸਨ।
ਜਾਨ ਅਬ੍ਰਾਹਿਮ- ਬਿਪਾਸ਼ਾ ਬਸੁ ਦਾ ਸਭ ਤੋਂ ਲੰਬਾ ਅਫੇਅਰ ਜਾਨ ਅਬ੍ਰਾਹਿਮ ਨਾਲ ਚੱਲਿਆ ਸੀ। ਦੋਹਾਂ ਨੇ ਫਿਲਮ 'ਜਿਸਮ' 'ਚ ਕੰਮ ਕੀਤਾ ਸੀ। ਇਸ ਫਿਲਮ 'ਚ ਦੋਹਾਂ ਨੇ ਕਈ ਬੋਲਡ ਸੀਨ ਵੀ ਦਿੱਤੇ ਸਨ। ਦੋਹਾਂ ਨੂੰ ਲੈ ਕੇ ਅਜਿਹੀਆਂ ਖਬਰਾਂ ਵੀ ਆਈਆਂ ਸਨ ਕਿ ਦੋਵੇਂ ਵਿਆਹ ਕਰ ਸਕਦੇ ਹਨ ਪਰ 9 ਸਾਲ ਦੇ ਅਫੇਅਰ ਦੇ ਬਾਅਦ ਦੋਵੇਂ ਵੱਖ ਹੋ ਗਏ ਸਨ।
ਹਰਮਨ ਬਵੇਜਾ- ਬਿਪਾਸ਼ਾ ਅਤੇ ਹਰਮਨ ਨੇ 'ਕ੍ਰਿਏਚਰ ਥ੍ਰੀਡੀ' ਫਿਲਮ 'ਚ ਕੰਮ ਕੀਤਾ ਸੀ। ਦੋਹਾਂ ਦੀ ਮੰਗਣੀ ਦੀਆਂ ਖਬਰਾਂ ਆ ਰਹੀਆਂ ਸਨ ਪਰ ਫਿਰ ਅਚਾਨਕ ਦੋਹਾਂ ਦਾ ਬ੍ਰੇਕਅੱਪ ਹੋ ਗਿਆ।
ਰਾਣਾ ਦੱਗੁਬਾਤੀ- ਬਿਪਾਸ਼ਾ ਨੂੰ ਲੈ ਕੇ ਅਜਿਹੀਆਂ ਖਬਰਾਂ ਆਈਆਂ ਸਨ ਕਿ ਫਿਲਮ 'ਦਮ ਮਾਰੋ ਦਮ' 'ਚ ਕੰਮ ਕਰਨ ਦੇ ਬਾਅਦ ਅਦਾਕਾਰ ਰਾਣਾ ਦੱਗੁਬਾਤੀ ਨਾਲ ਨਜ਼ਦੀਕੀਆਂ ਵੱਧੀਆਂ ਪਰ ਦੋਹਾਂ ਨੇ ਕਦੇ ਮੀਡੀਆ ਦੇ ਸਾਹਮਣੇ ਆਪਣੀ ਦੋਸਤੀ ਜਾਂ ਅਫੇਅਰ ਦੇ ਬਾਰੇ ਕੁਝ ਨਹੀਂ ਕਿਹਾ।
ਇਸ ਦੇ ਬਾਅਦ ਸਾਰਿਆਂ ਨੂੰ ਹੈਰਾਨ ਕਰਦੇ ਹੋਏ ਬਿਪਾਸ਼ਾ ਨੇ ਐਲਾਨ ਕੀਤਾ ਕਿ ਉਹ ਕਰਨ ਨਾਲ ਵਿਆਹ ਕਰਨ ਜਾ ਰਹੀ ਹੈ। ਦੋਹਾਂ ਨੇ 30 ਅਪ੍ਰੈਲ 2016 'ਚ ਵਿਆਹ ਕਰ ਲਿਆ ਸੀ।

Tags: ਬਿਪਾਸ਼ਾ ਬਸੁ ਜਨਮਦਿਨ ਲਵ ਅਫੇਅਰਜ਼ Bipasha Basu Birthday Love Affairs

About The Author

Anuradha Sharma

Anuradha Sharma is News Editor at Jagbani.