FacebookTwitterg+Mail

ਇਸ ਫਿਲਮ ਰਾਹੀਂ ਬਿਪਾਸ਼ਾ-ਕਰਨ ਦਾ ਇਸ਼ਕ ਚੜ੍ਹਿਆ ਸੀ ਪਰਵਾਨ (ਤਸਵੀਰਾਂ)

    1/16
16 January, 2017 02:24:17 PM
ਮੁੰਬਈ— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਬਿਪਾਸ਼ਾ ਬਾਸੂ ਨੇ ਪਿਛਲੇ ਸਾਲ ਕਰਨ ਸਿੰਘ ਗਰੋਵਰ ਨਾਲ ਵਿਆਹ ਕਰਵਾਇਆ। ਇਸ ਲਵ ਬਰਡ ਦੀ ਫਿਲਮ 'ਅਲੋਨ' ਨੂੰ ਰਿਲੀਜ਼ ਹੋਏ ਦੋ ਸਾਲ ਪੂਰੇ ਹੋ ਗਏ ਹਨ। ਇਹ ਫਿਲਮ 16 ਜਨਵਰੀ, 2015 ਨੂੰ ਸਿਲਵਰ ਸਕ੍ਰੀਨ 'ਤੇ ਆਈ ਸੀ। ਫਿਲਮ 'ਚ ਬਿਪਾਸ਼ਾ ਨਾਲ ਕਰਨ ਸਿੰਘ ਗਰੋਵਰ ਸਨ ਅਤੇ ਉਹ ਉਨ੍ਹਾਂ ਦੀ ਪਹਿਲੀ ਡੈਬਿਊ ਫਿਲਮ ਸੀ। ਡਰਾਉਣੀ ਫਿਲਮ 'ਅਲੋਨ' 'ਚ ਬਿਪਾਸ਼ਾ ਦਾ ਦੋਹਰਾ ਕਿਰਦਾਰ ਸੀ।
ਫਿਲਮ 'ਚ ਦਿਖਾਇਆ ਸੀ ਦੋ ਜੁੜਵਾ ਭੈਣਾ ਇਕ ਦੂਜੇ ਨਾਲ ਜੁੜੀਆਂ ਰਹਿੰਦੀਆਂ ਹਨ। ਹਾਲਾਂਕਿ ਆਪਰੇਸ਼ਨ ਕਰਕੇ ਇਨ੍ਹਾਂ ਦੋਵਾਂ ਨੂੰ ਵੱਖ ਕੀਤਾ ਜਾਂਦਾ ਹੈ ਪਰ ਇਨ੍ਹਾਂ 'ਚੋਂ ਇਕ ਭੈਣ ਦੀ ਮੌਤ ਹੋ ਜਾਂਦੀ ਹੈ। ਮਰਨ ਤੋਂ ਬਾਅਦ ਵੀ ਉਹ ਦੂਜੀ ਭੈਣ ਦਾ ਪਿੱਛਾ ਨਹੀਂ ਛੱਡਦੀ ਅਤੇ ਉਸ ਦੇ ਕੋਲ ਆ ਜਾਂਦੀ ਹੈ। ਫਿਲਮ 'ਚ ਇਨ੍ਹਾਂ ਦੇ ਕਿਰਦਾਰਾਂ ਦਾ ਨਾਂ ਸੰਜਨਾ ਅਤੇ ਅੰਜਨਾ ਹੁੰਦਾ ਹੈ। ਫਿਲਮ ਦਾ ਡਾਇਰੈਕਸ਼ਨ ਭੂਸ਼ਣ ਪਟੇਲ ਨੇ ਕੀਤਾ ਸੀ। ਫਿਲਮ ਦੇ ਦੋ ਸਾਲ ਪੂਰੇ ਹੋਣ 'ਤੇ ਤੁਹਾਨੂੰ ਇਸ ਫਿਲਮ ਦੀਆਂ ਕੁਝ ਤਸਵੀਰਾਂ ਦਿਖਾਉਂਦੇ ਹਾਂ। ਇਸ ਫਿਲਮ ਰਾਹੀਂ ਕਰਨ ਅਤੇ ਬਿਪਾਸ਼ਾ ਦੀ ਬਿਹਤਰੀਨ ਕੈਮਿਸਟਰੀ ਦੇਖਣ ਮਿਲੀ ਸੀ।

Tags: ਬਿਪਾਸ਼ਾ ਬਾਸੂਕਰਨ ਸਿੰਘ ਗਰੋਵਰਅਲੋਨBipasha Basu Karan Singh Groveralone