FacebookTwitterg+Mail

ਬਿਪਾਸ਼ਾ ਦੇ ਅੱਗੇ ਨਹੀਂ ਟਿੱਕਦੇ ਉਸ ਦੇ ਪਤੀ, ਜਾਣੋ ਪਤੀ ਨਾਲੋਂ ਕਿੰਨੀ ਹੈ ਅਮੀਰ

    1/5
27 March, 2017 12:35:31 PM
ਮੁੰਬਈ—ਬਾਲੀਵੁੱਡ 'ਚ 'ਰਾਜ' ਅਤੇ 'ਜਿਸਮ' ਵਰਗੀਆਂ ਹਿੱਟ ਫਿਲਮਾਂ ਨਾਲ ਆਪਣੀ ਪਛਾਣ ਬਣਾਉਣ ਵਾਲੀ ਅਦਾਕਾਰ ਬਿਪਾਸ਼ਾ ਬਾਸੂ ਹਾਲ ਹੀ 'ਚ ਬਿਨਾ ਮੇਕਅੱਪ ਲੁੱਕ 'ਚ ਨਜ਼ਰ ਆਈ। ਭਾਵੇਂ ਉਹ ਲੰਬੇ ਸਮੇਂ ਤੋਂ ਫਿਲਮਾਂ ਤੋਂ ਦੂਰ ਅਤੇ ਹਮੇਸ਼ਾ ਆਪਣੇ ਪਤੀ ਕਰਨ ਸਿੰਘ ਗਰੋਵਰ ਨਾਲ ਰੈਸਟੋਰੇਂਟ ਜਾਂ ਫਿਰ ਵਿਦੇਸ਼ 'ਚ ਜਾ ਕੇ ਛੁੱਟੀਆਂ ਦਾ ਅਨੰਦ ਮਾਣਦੀ ਨਜ਼ਰ ਆਉਂਦੀ ਹੈ। ਅਪ੍ਰੈਲ 2016 'ਚ ਕਰਨ ਸਿੰਘ ਨਾਲੋਂ ਬਿਪਾਸ਼ਾ ਇੰਡਸਟਰੀ 'ਚੋਂ ਉਸ ਨਾਲੋਂ ਕਾਫੀ ਸੀਨੀਅਰ ਵੀ ਹੈ।
ਸੂਤਰਾਂ ਮੁਤਾਬਕ, ਬਿਪਾਸ਼ਾ ਦੀ ਨੈਟਵਰਥ 15 ਮਿਲੀਅਨ ਡਾਲਰ ਕਰੀਬ 102 ਕਰੋੜ ਹੈ, ਜਦੋਕਿ ਉਸ ਦੀ ਤੁਲਨਾ 'ਚ ਉਸ ਦੇ ਪਤੀ ਕਰਨ ਸਿੰਘ ਗਰੋਵਰ ਕੋਲ ਸੰਪਤੀ ਲਗਭਗ 13.60 ਕਰੋੜ ਰੁਪਏ ਹਨ। ਬਿਪਾਸ਼ਾ ਕੋਲ ਫਿਲਹਾਲ ਭਾਵੇਂ ਫਿਲਮਾਂ ਨਾ ਹੋਣ ਪਰ ਉਸ ਦੇ ਕੋਲ ਕਈ ਮਲਟੀ ਨੈਸ਼ਨਲ ਕੰਪਨੀਆਂ ਦੇ ਵਿਗਿਆਪਨ ਰਹਿੰਦੇ ਹਨ। ਇਨ੍ਹਾਂ ਰਾਹੀਂ ਬਿਪਾਸ਼ਾ ਦੀ ਕਮਾਈ ਹੁੰਦੀ ਰਹਿੰਦੀ ਹੈ। ਬਿਪਾਸ਼ਾ ਫਿਟਨੈੱਸ ਨੂੰ ਲੈ ਕੇ ਵੀ ਕਾਫੀ ਸੁਰਖੀਆਂ 'ਚ ਹੈ। ਉਹ ਰਿਬੌਕ, ਐਰੀਸਟ੍ਰੋਕੇਟ ਲਗੇਜ਼, ਕੈਡੀਲਾ ਸ਼ੂਗਰ ਫਰੀ ਗੋਲਡ, ਹੈੱਡ ਐਂਡ ਸ਼ੋਲਡਰ ਸ਼ੈਪੂ ਸਮੇਤ ਕਈ ਕੰਪਨੀਆਂ ਦੇ ਐਡ ਹਨ।

Tags: Bipasha BasuKaran Singh GroverJismਬਿਪਾਸ਼ਾ ਬਾਸਜਿਸਮਕਰਨ ਸਿੰਘ ਗਰੋਵਰ