FacebookTwitterg+Mail

ਕੀ ਸੱਚ-ਮੁੱਚ 'ਚ ਹੀ ਬਿਪਾਸ਼ਾ ਬਾਸੂ ਮਾਂ ਬਣਨ ਵਾਲੀ ਹੈ?

bipasha basu
28 March, 2017 12:59:26 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਬਿਪਾਸ਼ਾ ਬਾਸੂ ਅਤੇ ਉਨ੍ਹਾਂ ਦੇ ਪਤੀ ਕਰਨ ਸਿੰਘ ਗਰੋਵਰ ਦਾ ਆਪਸੀ ਪਿਆਰ ਇਨ੍ਹੀਂ ਦਿਨੀਂ ਬਹੁਤ ਚਰਚਾ 'ਚ ਹਨ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਜਾ ਰਹੀਆ ਤਸਵੀਰਾਂ ਤੋਂ ਉਨ੍ਹਾਂ ਦਾ ਪਿਆਰ ਖੂਬ ਜਾਹਿਰ ਹੋ ਰਿਹਾ ਹੈ। ਇਹ ਖਬਰ ਸਾਹਮਣੇ ਆ ਰਹੀ ਹੈ ਕਿ ਬਿਪਾਸ਼ਾ ਮਾਂ ਬਣਨ ਦੀ ਤਿਆਰੀ ਕਰ ਰਹੀ ਹੈ। ਹਾਲ ਹੀ 'ਚ ਬਿਪਾਸ਼ਾ ਨੇ ਮੁਸਕੁਰਾਉਂਦੇ ਹੋਏ ਇਸ ਖਬਰ ਨੂੰ ਨਕਾਰ ਦਿੱਤਾ ਹੈ ਅਤੇ ਕਿਹਾ, ''ਕਰਨ ਅਤੇ ਮੈਨੂੰ ਦੋਵਾਂ ਨੂੰ ਬੱਚੇ ਪਸੰਦ ਹਨ ਪਰ ਫਿਲਹਾਲ ਅਸੀਂ ਇਸ ਸਮੇਂ ਫਰੀ ਰਹਿ ਕੇ ਟਰੈਵਲ ਅਤੇ ਇਕ ਦੂਜੇ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਤੀਤ ਕਰਨਾ ਚਾਹੁੰਦੇ ਹਾਂ ਅਤੇ ਬਾਅਦ 'ਚ ਸਾਵਧਾਨੀ ਨਾਲ ਫੈਮਿਲੀ ਪਲੈਨਿੰਗ ਕਰਾਗੇ।

ਸੂਤਰਾਂ ਮੁਤਾਬਕ ਇਹ ਖਬਰ ਸਾਹਮਨੇ ਆ ਰਹੀ ਹੈ ਕਿ ਬਿਪਾਸ਼ਾ ਅਸਲ 'ਚ ਹੀ ਆਪਣੇ ਬੱਚੇ ਦੀ ਪਲੈਨਿੰਗ 'ਚ ਲੱਗੀ ਹੋਈ ਹੈ ਅਤੇ ਸ਼ਾਹਿਦ ਪ੍ਰੈਗਨੈਂਟ ਵੀ ਹੋ ਗਈ ਹੈ। ਇਹ ਖਬਰ ਵੀ ਮਿਲ ਰਹੀ ਹੈ ਕਿ ਬਿਪਾਸ਼ਾ ਸਿਰਫ ਇਕ ਈਵੇਂਟ 'ਤੇ ਹੀ ਕੰਮ ਕਰ ਰਹੀ ਹੈ। ਉਨ੍ਹਾਂ ਆਪਣੇ ਟੀਮ ਨੂੰ ਕਿਹਾ ਹੈ ਕਿ ਫਿਲਹਾਲ ਉਹ ਕੋਈ ਨਵਾਂ ਪ੍ਰੋਜੈਕਟ ਨਹੀਂ ਲੈ ਰਹੀ ਹੈ ਕਿਉਂਕਿ ਉਹ ਆਪਣੀ ਫੈਮਿਲੀ ਪਲੈਨਿੰਗ ਬਾਰੇ ਸੋਚ ਰਹੀ ਹੈ।


Tags: Bipasha Basu Karan Singh Grovern pregnant marriage ਬਿਪਾਸ਼ਾ ਬਾਸੂ ਕਰਨ ਸਿੰਘ ਗਰੋਵਰ