FacebookTwitterg+Mail

ਜੌਨ ਅਬ੍ਰਾਹਮ ਤੋਂ ਮਿਲੇ ਧੋਖੇ ਦੀ ਇੰਨੇ ਸਾਲਾਂ ਬਾਅਦ ਬਿਪਾਸ਼ਾ ਨੇ ਇੰਝ ਕੱਢੀ ਭੜਾਸ

bipasha basu
19 September, 2017 03:12:47 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਬਿਪਾਸ਼ਾ ਬਾਸੂ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਹਮੇਸ਼ਾ ਤੋਂ ਓਪਨ ਰਹੀ ਹੈ। 10 ਸਾਲ ਤੱਕ ਉਸਨੇ ਜੌਨ ਅਬ੍ਰਾਹਮ ਨੂੰ ਦੀਵਾਨਿਆਂ ਦੀ ਤਰ੍ਹਾਂ ਪਿਆਰ ਕੀਤਾ ਸੀ। ਹਾਲਾਕਿ ਜੌਨ ਇਸ ਪਿਆਰ ਨੂੰ ਸਮਝ ਨਹੀਂ ਪਾਏ ਅਤੇ ਉਨ੍ਹਾਂ ਇਕ ਝਟਕੇ 'ਚ ਹੀ ਆਪਣਾ ਸਾਰਾ ਰਿਸ਼ਤਾ ਖਤਮ ਕਰ ਦਿੱਤਾ ਸੀ। ਇੰਨਾ ਹੀ ਨਹੀਂ ਬਿਪਾਸ਼ਾ ਨੇ ਆਪਣੇ ਬ੍ਰੇਕਅਪ ਦੇ ਦੁੱਖ ਨੂੰ ਪੂਰੀ ਤਰ੍ਹਾਂ ਭੁੱਲਾ ਦਿੱਤਾ ਸੀ। ਪਿਛਲੇ ਸਾਲ ਬਿਪਾਸ਼ਾ ਕਰਨ ਸਿੰਘ ਗਰੋਵਰ ਨਾਲ ਵਿਆਹ ਦੇ ਬੰਧਨ 'ਚ ਬੱਝੀ ਸੀ। ਹੁਣ ਉਹ ਪੂਰੀ ਤਰ੍ਹਾਂ ਆਪਣੀ ਇਸ ਨਵੀਂ ਜ਼ਿੰਦਗੀ ਨੂੰ ਖੁਲ੍ਹ ਕੇ ਇੰਜੁਆਏ ਕਰ ਰਹੀ ਹੈ। ਹਾਲਾਕਿ ਉਹ ਆਪਣੇ ਸਾਬਕਾ ਪ੍ਰੇਮੀ ਨਾਲ ਕਿਸੇ ਤਰ੍ਹਾਂ ਦੇ ਸੰਪਰਕ 'ਚ ਨਹੀਂ ਰਹਿਣਾ ਚਾਹੁੰਦੀ ਹੈ।
ਸੂਤਰਾਂ ਮੁਤਾਬਕ ਇੰਟਰਵਿਊ ਦੌਰਾਨ ਬਿਪਾਸ਼ਾ ਨੇ ਕਿਹਾ ਕਿ ਇਹ ਅਸੰਭਵ ਨਹੀਂ ਹੈ ਕਿ ਉਹ ਆਪਣੇ ਸਾਬਕਾ ਪ੍ਰੇਮੀ ਨਾਲ ਕਿਸੇ ਵੀ ਤਰ੍ਹਾਂ ਦੇ ਸੰਪਰਕ 'ਚ ਰਹੇ, ਜੇਕਰ ਤੁਹਾਡਾ ਪ੍ਰੇਮੀ (Assh*le) ਹੈ ਤਾਂ ਇਹ ਸੰਭਵ ਹੀ ਨਹੀਂ ਅਸੰਭਵ ਹੈ, ਨਾਲ ਹੀ ਜੇਕਰ ਉਹ ਇਕ ਚੰਗਾ ਵਿਅਕਤੀ ਹੈ ਤਾਂ ਇਹ ਗੱਲ ਕਾਫੀ ਹੱਦ ਤੱਕ ਸੰਭਵ ਹੋ ਸਕਦੀ ਹੈ।''
ਤੁਹਾਨੂੰ ਦੱਸ ਦੇਈਏ ਉਝੰ ਤਾਂ ਬਿਪਾਸ਼ਾ ਦਾ ਅਫੇਅਰ ਡੀਨੋ ਮੋਰਿਆ ਨਾਲ ਰਿਹਾ ਸੀ ਜਿਸ ਨਾਲ ਅੱਜ ਵੀ ਉਸਦੀ ਚੰਗੀ ਦੋਸਤੀ ਹੈ। ਡੀਨੋ ਤਾਂ ਬਿਪਾਸ਼ਾ ਦੇ ਵਿਆਹ 'ਚ ਵੀ ਪਹੁੰਚੇ ਸਨ ਪਰ ਜੌਨ ਇਸ ਮੌਕੇ ਨਹੀਂ ਦਿਖਾਈ ਦਿੱਤੇ ਸਨ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਬਿਪਾਸ਼ਾ ਨਾਲ ਉਨ੍ਹਾਂ ਦਾ ਕਾਫੀ ਡੁੰਗਾ ਵਿਵਾਦ ਸੀ। ਫਿਲਹਾਲ ਜੌਨ ਅਤੇ ਬਿਪਾਸ਼ਾ ਆਪਣੀ ਜ਼ਿੰਦਗੀ 'ਚ ਅੱਗੇ ਵੱਧ ਚੁੱਕੇ ਸਨ। ਇਸ ਤੋਂ ਇਲਾਵਾ ਬਿਪਾਸ਼ਾ ਇਕ ਵਾਰ ਫਿਰ ਤੋਂ ਬਾਲੀਵੁੱਡ 'ਚ ਕੰਮ ਕਰਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ।


Tags: Bipasha Basu John Abraham Dino Morea affair Breakup Bollywood Actress