FacebookTwitterg+Mail

ਪਤੀ ਨਾਲ ਬਿਪਾਸ਼ਾ ਨੇ ਇੰਝ ਸੈਲੀਬ੍ਰੇਟ ਕੀਤਾ ਆਪਣਾ ਜਨਮਦਿਨ (ਵੀਡੀਓ)

bipasha basu
07 January, 2018 01:29:57 PM

ਮੁੰਬਈ (ਬਿਊਰੋ)— ਬਾਲੀਵੁੱਡ ਇੰਡਸਟਰੀ 'ਚ ਸਭ ਤੋਂ ਜ਼ਿਆਦਾ ਸਫਲ ਹਾਰਰ ਫਿਲਮਾਂ ਦੇਣ ਵਾਲੀ ਅਭਿਨੇਤਰੀ ਬਿਪਾਸ਼ਾ ਬਾਸੂ 7 ਜਨਵਰੀ ਨੂੰ ਆਪਣਾ 39ਵਾਂ ਜਨਮਦਿਨ ਮਨਾ ਰਹੀ ਹੈ। ਇਹ ਜਨਮਦਿਨ ਉਹ ਆਪਣੇ ਪਤੀ ਕਰਨ ਸਿੰਘ ਗਰੋਵਰ ਅਤੇ ਕਰੀਬੀ ਦੋਸਤਾਂ ਨਾਲ ਮਨਾ ਰਹੀ ਹੈ। ਹਾਲ ਹੀ 'ਚ ਬਿਪਾਸ਼ਾ ਨੇ ਇਸਟਾਗ੍ਰਾਮ 'ਤੇ ਇਕ ਵੀਡੀਓ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਬਿਪਾਸ਼ਾ ਕੇਕ ਕੱਟਦੀ ਹੋਈ ਨਜ਼ਰ ਆ ਰਹੀ ਹੈ।

ਉਸ ਕੋਲ 2 ਕੇਕ ਸਨ ਅਤੇ ਉਹ ਪ੍ਰੇਸ਼ਾਨ ਹੈ ਕਿ ਪਹਿਲਾਂ ਕਿਹੜਾ ਕੇਕ ਕੱਟੇ। ਫਿਰ ਉਹ ਇਕ ਕੇਕ ਕੱਟਦੀ ਹੈ ਅਤੇ ਆਪਣਾ ਜਨਮਦਿਨ ਸੈਲੀਬ੍ਰੇਟ ਕਰਦੀ ਹੈ।

ਇਕ ਵੀਡੀਓ 'ਚ ਬਿਪਾਸ਼ਾ ਨੇ ਆਪਣੇ ਬਰਥਡੇ ਪਾਰਟੀ ਦੇ ਖਾਸ ਮੈਨਯੂ ਬਾਰੇ ਦੱਸਿਆ। ਬਿਪਾਸ਼ਾ ਨੇ ਦੱਸਿਆ ਕਿ ਉਸਦੀ ਜਨਮਦਿਨ ਪਾਰਟੀ ਅਸਲ 'ਚ ਇਕ ਚਾਵਲ ਮਹੋਤਸਵ ਹੁੰਦਾ ਹੈ ਅਤੇ ਉਹ ਇਸ ਦਿਨ ਦਿੱਲ ਖੁੱਲ੍ਹ ਕੇ ਚਾਵਲ ਖਾਂਦੀ ਹੈ।

 


Tags: Bipasha Basu Karan Singh Grover Instagram Birthdai Cake Bollywood Actress