FacebookTwitterg+Mail

ਬਿਪਾਸ਼ਾ ਦੇ ਸਾਬਕਾ ਪ੍ਰੇਮੀ ਨੇ ਤਸਵੀਰ ਸ਼ੇਅਰ ਕਰਕੇ ਦਿੱਤੀ ਜਨਮਦਿਨ ਦੀ ਵਧਾਈ

bipasha basu
08 January, 2018 08:15:31 PM

ਮੁੰਬਈ (ਬਿਊਰੋ)— ਪਿਆਰ ਦਾ ਰਿਸ਼ਤਾ ਟੁੱਟਣ ਤੋਂ ਬਾਅਦ ਵੀ ਦੋਸਤੀ ਕਿਵੇਂ ਰੱਖੀ ਜਾਂਦੀ ਹੈ। ਇਸਦੀ ਮਿਸਾਲ ਬਿਪਾਸ਼ਾ ਬਾਸੂ ਅਤੇ ਡੀਨੋ ਮੋਰਿਆ ਨੇ ਪੇਸ਼ ਕੀਤੀ ਹੈ। ਦਰਸਅਲ, ਬੀਤੇ ਦਿਨ 7 ਜਨਵਰੀ ਨੂੰ ਬਿਪਾਸ਼ਾ ਦੇ ਬਰਥਡੇ 'ਤੇ ਡੀਨੋ ਨੇ ਇਕ ਪੁਰਾਣੀ ਤਸਵੀਰ ਸ਼ੇਅਰ ਕਰਕੇ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਤਸਵੀਰ 'ਚ ਬਿਪਾਸ਼ਾ, ਡਿਨੋ ਨਾਲ ਇਕ ਮਹਿਲਾ ਵੀ ਹੈ। ਇਹ ਤਸਵੀਰ ਕਾਫੀ ਪੁਰਾਣੀ ਲੱਗ ਰਹੀ ਹੈ।

ਬਿਪਾਸ਼ਾ ਅਤੇ ਕਰਨ ਸਿੰਘ ਗਰੋਵਰ ਦਾ ਜਦੋਂ ਵਿਆਹ ਹੋਇਆ ਸੀ ਤਾਂ ਉਦੋਂ ਡੀਨੋ ਬਿਪਾਸ਼ਾ ਦੇ ਸਾਬਕਾ ਪ੍ਰੇਮੀ ਸਨ, ਜੋ ਵਿਆਹ 'ਚ ਸ਼ਾਮਿਲ ਹੋਏ ਸਨ। ਜਦੋਂ ਵੀ ਦੋਵਾਂ ਦਾ ਆਹਮਣਾ-ਸਾਹਮਣਾ ਹੁੰਦਾ ਹੈ ਤਾਂ ਦੋਵੇਂ ਇਕ ਦੂਜੇ ਨਾਲ ਕਾਫੀ ਵਧੀਆ ਢੰਗ ਨਾਲ ਪੇਸ਼ ਆਉਂਦੇ ਹਨ। ਦੱਸਣਯੋਗ ਹੈ ਕਿ 1996-2002 ਤੱਕ ਦੋਵੇਂ ਰਿਲੇਸ਼ਨਸ਼ਿੱਪ 'ਚ ਰਹੇ ਸਨ। ਇਸ ਤੋਂ ਇਲਾਵਾ ਦੋਵੇਂ ਫਿਲਮ 'ਰਾਜ' 'ਚ ਇਕੱਠੇ ਕੰਮ ਕਰ ਚੁੱਕੇ ਹਨ।


Tags: Bipasha Basu Dino Morea Birthday Wish Old Pic Bollywood Actress