FacebookTwitterg+Mail

ਮਾਡਲਿੰਗ ਹੁਣ ਗੰਭੀਰ ਅਤੇ ਚੁਣੌਤੀ ਭਰਪੂਰ ਪੇਸ਼ਾ ਬਣ ਗਿਐ : ਬਿਪਾਸ਼ਾ

bipasha basu
17 March, 2018 09:28:17 AM

ਨਵੀਂ ਦਿੱਲੀ(ਬਿਊਰੋ)— ਅਦਾਕਾਰਾ ਬਿਪਾਸ਼ਾ ਬਾਸੂ ਦਾ ਕਹਿਣਾ ਹੈ ਕਿ ਮਾਡਲਿੰਗ ਹੁਣ ਗੰਭੀਰ ਅਤੇ ਚੁਣੌਤੀ ਭਰਪੂਰ ਪੇਸ਼ਾ ਬਣ ਗਿਆ ਹੈ। ਮਾਡਲਿੰਗ ਦੀ ਦੁਨੀਆ ਤੋਂ ਬਾਲੀਵੁੱਡ ਵਿਚ ਆਈ ਬਿਪਾਸ਼ਾ ਬਾਸੂ ਦਾ ਕਹਿਣਾ ਹੈ ਕਿ ਮਾਡਲਿੰਗ ਹੁਣ ਗੰਭੀਰ ਅਤੇ ਚੁਣੌਤੀ ਭਰਪੂਰ ਪੇਸ਼ਾ ਬਣ ਗਿਆ ਹੈ। ਬਿਪਾਸ਼ਾ ਤੋਂ ਜਦੋਂ ਮਾਡਲਿੰਗ ਵਿਚ ਆਏ ਬਦਲਾਅ ਬਾਰੇ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਇਹ ਗੰਭੀਰ ਕਾਰੋਬਾਰ ਬਣ ਗਿਆ ਹੈ।

Punjabi Bollywood Tadka

ਇਸ ਖੇਤਰ ਵਿਚ ਹਮੇਸ਼ਾ ਬਿਹਤਰੀਨ ਲੋਕਾਂ ਦੀ ਲੋੜ ਹੁੰਦੀ ਹੈ  ਕਿਉਂਕਿ ਇਹ ਇਕ ਚੁਣੌਤੀ ਭਰਪੂਰ ਪੇਸ਼ਾ ਹੈ। ਜਿਹੜੇ ਲੋਕ ਪ੍ਰਵੇਸ਼ ਕਰ ਰਹੇ ਹਨ, ਉਨ੍ਹਾਂ ਲਈ ਸਿਹਤ ਦੀ ਦੇਖਭਾਲ, ਸਹੀ ਖਾਣਾ ਤੇ ਫਿੱਟ ਰਹਿਣਾ ਜ਼ਰੂਰੀ ਹੈ।

Punjabi Bollywood Tadka

ਬਿਪਾਸ਼ਾ ਨੇ ਕ੍ਰਿਸ਼ਮਾ ਤੇ ਦੀਪਾ ਸੋਂਧੀ ਦੇ  ਸੰਗ੍ਰਹਿ 'ਰਸਭਰੀ' ਲਈ ਵਾਕ ਕੀਤਾ। ਲਾਲ ਰੰਗ ਦਾ ਲਹਿੰਗਾ ਤੇ ਬਲਾਊਜ਼ ਪਹਿਨੇ ਬਿਪਾਸ਼ਾ ਰਾਜਧਾਨੀ ਵਿਚ ਪਰਤਣ 'ਤੇ ਬੇਹੱਦ ਖੁਸ਼ ਨਜ਼ਰ ਆਈ।

Punjabi Bollywood Tadka

ਉਸ ਨੇ ਕਿਹਾ, ''ਮੈਂ ਦਿੱਲੀ ਵਾਪਸ ਆ ਕੇ ਖੁਸ਼ ਹਾਂ। ਮੇਰਾ ਮਾਡਲਿੰਗ ਦੇ ਦਿਨਾਂ ਵਾਲਾ ਅਹਿਸਾਸ ਤਰੋਤਾਜ਼ਾ ਹੋ ਗਿਆ।


Tags: Bipasha BasuModellingSerious ProfessionBollywood Celebrityਬਿਪਾਸ਼ਾ ਬਾਸੂਮਾਡਲਿੰਗ

Edited By

Chanda Verma

Chanda Verma is News Editor at Jagbani.