FacebookTwitterg+Mail

ਬਿਪਾਸ਼ਾ ਬਾਸੂ ਨੇ ਇਸ ਸਾਬਕਾ ਪ੍ਰੇਮੀ ਨਾਲ ਬਿਤਾਏ ਆਪਣੇ ਸੰਘਰਸ਼ ਦੇ ਦਿਨਾਂ ਦਾ ਕੀਤਾ ਹੈਰਾਨਜਨਕ ਖੁਲਾਸਾ!

    1/2
13 August, 2016 10:04:35 AM

ਨਵੀਂ ਦਿੱਲੀ— ਕੁਝ ਮਹੀਨੇ ਪਹਿਲਾਂ ਹੀ ਬਾਲੀਵੁੱਡ ਦੀ ਸਾਂਵਲੀ ਬਿਊਟੀ ਬਿਪਾਸ਼ਾ ਬਾਸੂ ਆਪਣੇ ਪ੍ਰੇਮੀ ਕਰਨ ਸਿੰਘ ਗਰੋਵਰ ਨਾਲ ਵਿਆਹ ਦੇ ਬੰਧਨ 'ਚ ਬੱਝੀ ਹੈ। ਬੀਤੇ ਦਿਨੀਂ ਇਕ ਇੰਟਰਵਿਊ 'ਚ ਬਿਪਾਸ਼ਾ ਬਾਸੂ ਨੇ ਆਪਣੇ ਸੰਘਰਸ਼ ਦਿਨਾਂ ਬਾਰੇ ਕਈ ਹੈਰਾਨਜਨਕ ਖੁਲਾਸੇ ਕੀਤੇ। ਬਿਪਾਸ਼ਾ ਨੇ ਇਕ ਇੰਟਰਵਿਊ 'ਚ ਆਪਣੇ ਪੁਰਾਣੇ ਸਮੇਂ ਦੇ ਕਈ ਪੜਾਅ ਸਾਂਝੇ ਕੀਤੇ, ਜਿਸ ਨੂੰ ਸ਼ਾਇਦ ਬਹੁਤ ਘੱਟ ਲੋਕ ਜਾਣਦੇ ਹੋਣਗੇ।
ਜਾਣਕਾਰੀ ਅਨੁਸਾਰ ਬਿਪਾਸ਼ਾ ਨੇ ਫਿਲਮ 'ਅਜਨਬੀ' ਨਾਲ ਆਪਣੇ ਬਾਲੀਵੁੱਡ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਪਹਿਲਾਂ ਉਹ ਇਕ ਮਾਡਲ ਦੇ ਰੁਪ 'ਚ ਸੰਘਰਸ਼ ਕਰ ਰਹੀ ਸੀ। ਉਨ੍ਹਾਂ ਦਾ ਮਾਡਲਿੰਗ ਦੀ ਦੁਨੀਆ ਵੀ ਚੰਗੀ ਨਹੀਂ ਸੀ। ਉਸ ਸਮੇਂ ਤਾਂ ਉਨ੍ਹਾਂ ਕੋਲ ਖਾਣਾ ਖਾਣ ਲਈ ਵੀ ਪੈਸੇ ਨਹੀਂ ਹੁੰਦੇ ਸਨ। ਇਸ ਲਈ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਬਿਪਾਸ਼ਾ ਨੇ ਅੱਗੇ ਦੱਸਿਆ, ''ਸ਼ੁਰੂਆਤੀ ਦਿਨਾਂ 'ਚ ਉਨ੍ਹਾਂ ਦੀ ਜ਼ਿੰਦਗੀ ਕਾਫੀ ਮੁਸ਼ਕਿਲ ਸੀ ਪਰ ਮੈਂ ਆਪਣੇ ਘਰਵਾਲਿਆਂ ਨੂੰ ਇਸ ਬਾਰੇ 'ਚ ਕਦੀ ਵੀ ਕੁਝ ਨਹੀਂ ਦੱਸਿਆ। ਕਈ ਵਾਰ ਤਾਂ ਮੇਰੇ ਕੋਲ ਖਾਣ ਲਈ ਵੀ ਪੈਸੇ ਨਹੀਂ ਹੁੰਦੇ ਸਨ, ਮੈਂ ਇਕ ਕੇਲਾ ਖਾ ਕੇ ਗੁਜ਼ਾਰਾ ਕਰਦੀ ਹੁੰਦੀ ਸੀ। ਮੈਂ ਅਤੇ ਡੀਨੋ ਮੋਰਿਆ (ਸਾਬਕਾ ਪ੍ਰੇਮੀ) 10 ਰੁਪਏ ਦੀ ਖਾਣੇ ਦੀ ਥਾਲੀ ਲੈਂਦੇ ਸਨ, ਜਿਸ 'ਵਿਚੋਂ ਮੈਂ ਚਾਵਲ ਖਾਂਦੀ ਸੀ ਅਤੇ ਡੀਨੋ ਰੋਟੀ ਖਾਂਦੇ ਸਨ। ਇਸ ਤਰ੍ਹਾਂ ਅਸੀਂ ਖਾਣਾ ਸ਼ੇਅਰ ਕਰਦੇ ਹੁੰਦੇ ਸੀ। ਜਦੋਂ ਅਸੀਂ ਰੈਸਟੋਰੈਂਟ 'ਚ ਜਾਂਦੇ ਸੀ ਤਾਂ ਉੱਥੇ ਅਸੀਂ ਸਿਰਫ ਆਈਸਕ੍ਰੀਮ ਹੀ ਆਰਡਰ ਕਰਦੇ ਹੁੰਦੇ ਸੀ ਅਤੇ ਕਾਫੀ ਸਮਾਂ ਉੱਥੇ ਬਿਤਾਉਂਦੇ ਸੀ।


Tags: ਬਿਪਾਸ਼ਾਸੰਘਰਸ਼ਇੰਟਰਵਿਊbipashastruggleinterview