FacebookTwitterg+Mail

ਭਾਜਪਾ ਮੰਡਲ ਦੇ ਪ੍ਰਧਾਨ ਨੂੰ ਸੰਨੀ 'ਚ ਦਿਖਿਆ 'ਬਾਹੂਬਲੀ'

bjp president sunny   bahubali
23 June, 2017 02:22:19 AM

ਨਵੀਂ ਦਿੱਲੀ— ਪੁਰਾਣੀ ਕਹਾਵਤ ਹੈ ਕਿ ਦੂਜਿਆਂ ਨੂੰ ਨਸੀਹਤ ਦੇਣ ਤੋਂ ਪਹਿਲਾਂ ਖੁਦ ਦੇ ਗਿਰੇਬਾਨ 'ਚ ਝਾਕ ਲੈਣਾ ਚਾਹੀਦਾ ਹੈ। ਅਜਿਹਾ ਹੀ ਕੁਝ ਹੋਇਆ ਭਾਜਪਾ ਦੇ ਮਾਲਵੀ ਨਗਰ ਮੰਡਲ ਪ੍ਰਧਾਨ ਦੇ ਨਾਲ। ਕੱਲ ਤਕ ਲੋਕਾਂ ਨੂੰ ਪੋਰਨ ਮੂਵੀਜ਼ ਅਤੇ ਸੰਨੀ ਲਿਓਨ 'ਤੇ ਉਪਦੇਸ਼ ਦੇਣ ਵਾਲੇ ਮੰਡਲ ਪ੍ਰਧਾਨ ਜੀ ਨੇ ਭਾਜਪਾ ਨਵੀਂ ਦਿੱਲੀ ਜ਼ਿਲਾ ਨਾਂ ਦੇ ਵ੍ਹਟਸਐਪ ਗਰੁੱਪ 'ਚ ਅਸਲੀ ਬਾਹੂਬਲੀ ਨਾਂ ਨਾਲ ਇਕ ਪੋਸਟ ਕੀਤਾ ਜਿਸ 'ਚ ਉਨ੍ਹਾਂ ਨੇ ਸਨੀ ਲਿਓਨ ਨੂੰ ਅਸਲੀ ਬਾਹੂਬਲੀ ਦੇ ਰੂਪ 'ਚ ਦਿਖਾਇਆ ਹੈ।

Punjabi Bollywood Tadka

ਸੰਨੀ ਲਿਓਨ ਦੀਆਂ ਅਸ਼ਲੀਲ ਪਿਕਸ ਪੋਸਟ ਕਰਨ ਤੋਂ ਪਹਿਲਾਂ ਪ੍ਰਧਾਨ ਜੀ ਨੇ ਇਹ ਵੀ ਨਹੀਂ ਸੋਚਿਆ ਕਿ ਇਸ ਗਰੁੱਪ 'ਚ ਨਵੀਂ ਦਿੱਲੀ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਸਮੇਤ ਤਮਾਮ ਔਰਤਾਂ ਨਿਗਮ ਕੌਂਸਲ 'ਚ ਵੀ ਸ਼ਾਮਿਲ ਹਨ।

Punjabi Bollywood Tadka
ਗੱਲ ਬੀਤੇ ਸ਼ਨੀਵਾਰ ਦੀ ਹੈ। ਵ੍ਹਟਸਐੱਪ ਗਰੁੱਪ 'ਚ ਸ਼ਾਂਤੀ ਸੀ ਪਰ ਗਰੁੱਪ 'ਚ ਮੈਂਬਰਾਂ ਦੇ ਗੁੱਸੇ ਦਾ ਗੁਬਾਰ ਫੁੱਟ ਪਿਆ। ਮੰਡਲ ਦੇ ਪ੍ਰਧਾਨ ਨੇ  'ਅਸਲੀ ਬਾਹੂਬਲੀ' ਨਾਂ ਦਾ ਪੋਸਟ ਕੀਤਾ, ਪੋਸਟ ਕਰਨ ਤੋਂ ਬਾਅਦ ਲੋਕਾਂ ਨੇ ਜਿਵੇਂ ਹੀ ਉਸ ਨੂੰ ਡਾਊਨਲੋਡ ਕੀਤਾ ਉਂਝ ਹੀ ਉਨ੍ਹਾਂ ਦਾ ਗੁੱਸਾ ਫੁੱਟ ਪਿਆ।

Punjabi Bollywood Tadka

ਗਰੁੱਪ ਦੇ ਮੈਂਬਰਾਂ ਨੇ ਮੰਡਲ ਦੇ ਪ੍ਰਧਾਨ ਨੂੰ ਨੈਤਿਕਤਾ ਦਾ ਪਾਠ ਪੜ੍ਹਾਇਆ। ਮਾਮਲਾ ਵਧਦਾ ਦੇਖ ਕੇ ਗਰੁੱਪ ਨੇ ਮੰਡਲ ਪ੍ਰਧਾਨ ਨੂੰ ਗਰੁੱਪ ਤੋਂ ਬਾਹਰ ਕਰ ਦਿੱਤਾ ਪਰ ਗਰੁੱਪ ਦੇ ਹੋਰ ਮੈਂਬਰਾਂ ਦੀ ਡਿਮਾਂਡ 'ਤੇ ਉਨ੍ਹਾਂ ਨੂੰ ਫਿਰ ਤੋਂ ਗਰੁੱਪ 'ਚ ਇਸ ਲਈ ਜੋੜਿਆ ਗਿਆ ਤਾਂ ਕਿ ਉਹ ਲੋਕਾਂ ਦੇ ਕਮੈਂਟਸ ਪੜ੍ਹ ਸਕੇ।


Tags: ਭਾਜਪਾ ਸੰਨੀ ਲਿਓਨ ਬਾਹੂਬਲੀ BJP Sunny Leone Bahubali