FacebookTwitterg+Mail

ਬੌਬੀ ਦਿਓਲ ਨੂੰ ਸਟਾਰ ਬਣਾਉਣ ਦੇ ਚੱਕਰ 'ਚ ਇਹ ਕੀ ਕਰ ਬੈਠੇ ਸਲਮਾਨ, ਕਿਤੇ ਦਿਆਲਗੀ ਨਾ ਪੈ ਜਾਵੇ ਭਾਰੀ

bobby deol
26 May, 2018 05:24:16 PM

ਮੁੰਬਈ (ਬਿਊਰੋ)— ਸਲਮਾਨ ਖਾਨ ਨੇ ਬਾਲੀਵੁੱਡ 'ਚ ਕਈ ਨਵੇਂ ਚਿਹਰਿਆਂ ਨੂੰ ਲਾਂਚ ਕੀਤਾ ਹੈ। ਹੁਣ ਉਹ ਬੌਬੀ ਦਿਓਲ ਦਾ ਕਰੀਅਰ ਬਣਾਉਣ 'ਚ ਲੱਗੇ ਹੋਏ ਹਨ। ਸਭ ਤੋਂ ਪਹਿਲਾਂ ਤਾਂ ਉਨ੍ਹਾਂ ਨੇ ਆਪਣੀ ਫਿਲਮ 'ਰੇਸ 3' 'ਚ ਬੌਬੀ ਨੂੰ ਮੌਕਾ ਦਿੱਤਾ। ਟਰੇਲਰ 'ਚ ਪ੍ਰਸ਼ੰਸਕਾਂ ਨੇ ਬੌਬੀ ਨੂੰ ਖੂਬ ਪਸੰਦ ਕੀਤਾ ਹੈ। ਖਬਰ ਹੈ ਕਿ ਬੌਬੀ, ਸਲਮਾਨ ਦੀ 'ਦਬੰਗ 3' 'ਚ ਵੀ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।

Punjabi Bollywood Tadka

ਇਸ ਤੋਂ ਇਲਾਵਾ ਸਲਮਾਨ ਨੇ ਬੌਬੀ ਨੂੰ ਇਕ ਸੋਲੋ ਫਿਲਮ ਲਈ ਵੀ ਅਪ੍ਰੋਚ ਕੀਤਾ ਹੈ। ਅਸਲ 'ਚ ਇਹ ਫਿਲਮ ਪਹਿਲਾਂ ਸਲਮਾਨ ਨੂੰ ਦਿੱਤੀ ਗਈ ਸੀ। ਸਲਮਾਨ ਨੇ ਸਕ੍ਰਿਪਟ ਪੜ੍ਹੀ ਅਤੇ ਉਨ੍ਹਾਂ ਨੂੰ ਲੱਗਾ ਕਿ ਇਸ ਕਿਰਦਾਰ ਲਈ ਬੌਬੀ ਫਿੱਟ ਹੋਣਗੇ। ਜਦੋਂ ਸਲਮਾਨ ਨੇ ਬੌਬੀ ਨੂੰ ਇਹ ਗੱਲ ਦੱਸੀ ਤਾਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਬੌਬੀ ਦਾ ਕਹਿਣਾ ਹੈ ਕਿ ਅਜੇ ਉਨ੍ਹਾਂ ਨੇ ਕਮਬੈਕ ਕੀਤਾ ਹੈ। ਅਜਿਹੇ 'ਚ ਉਹ ਮਲਟੀਸਟਾਰਰ ਫਿਲਮਾਂ ਹੀ ਕਰਨੀਆਂ ਚਾਹੀਦੀਆਂ ਹਨ।

Punjabi Bollywood Tadka

ਉਹ ਨਹੀਂ ਚਾਹੁੰਦੇ ਕਿ ਉਨ੍ਹਾਂ 'ਤੇ ਕਿਸੇ ਵੀ ਤਰ੍ਹਾਂ ਦਾ ਪ੍ਰੈਸ਼ਰ ਰਹੇ। ਹਾਲਾਂਕਿ ਸਲਮਾਨ ਨੇ ਉਨ੍ਹਾਂ ਨੂੰ ਇਕ ਵਾਰ ਫਿਰ ਸੋਚਣ ਲਈ ਕਿਹਾ ਹੈ। ਸਲਮਾਨ ਦੀ ਇਹ ਦਿਆਲਗੀ ਕਿਤੇ ਸਲਮਾਨ ਨੂੰ ਭਾਰੀ ਨਾ ਪੈ ਜਾਵੇ। ਬੌਬੀ ਕੋਲ 'ਰੇਸ 3' ਤੋਂ ਇਲਾਵਾ 'ਹਾਊਸਫੁੱਲ 4' ਅਤੇ 'ਯਮਲਾ ਪਗਲਾ ਦੀਵਾਨਾ ਫਿਰ ਸੇ' ਵੀ ਹੈ।

Punjabi Bollywood Tadka

ਬੌਬੀ ਦਿਓਲ ਨੇ ਹਾਲ ਹੈ 'ਚ ਦਿੱਤੇ ਇੰਟਰਵਿਊ 'ਚ ਦੱਸਿਆ ਸੀ ਕਿ ਜਦੋਂ ਸਲਮਾਨ ਦਾ ਕਰੀਅਰ ਡਗਮਗਾਇਆ ਸੀ ਤਾਂ ਉਹ ਸੰਨੀ ਦਿਓਲ ਅਤੇ ਸੰਜੇ ਦੱਤ ਦੀ ਪਿੱਠ 'ਤੇ ਚੜ੍ਹ ਗਏ ਸਨ। ਇਸ ਲਈ ਮੈਂ ਮਾਮੂ (ਸਲਮਾਨ) ਨੂੰ ਕਿਹਾ ਕਿ ਹੁਣ ਮੈਨੂੰ ਪਿੱਠ 'ਤੇ ਚੜ੍ਹਣ ਦਿਓ। ਮੈਨੂੰ ਫਿਲਮਾਂ 'ਚ ਕੰਮ ਦਿਓ। ਬੌਬੀ ਨੇ ਇਕ ਵਾਰ ਬੇਨਤੀ ਕੀ ਕੀਤੀ, ਸਲਮਾਨ ਉਨ੍ਹਾਂ ਲਈ ਫਿਲਮਾਂ ਦੀ ਲਾਈਨ ਲਗਾਉਂਦੇ ਜਾ ਰਹੇ ਹਨ ਪਰ ਬੌਬੀ ਫਿਲਹਾਲ ਸੋਲੋ ਹੀਰੋ ਵਾਲੀ ਫਿਲਮ ਨਹੀਂ ਕਰਨਾ ਚਾਹੁੰਦੇ।

Punjabi Bollywood Tadka


Tags: Salman KhanBobby DeolRace 3 HousefullYamla Pagla Deewana Phir Se

Edited By

Chanda Verma

Chanda Verma is News Editor at Jagbani.