FacebookTwitterg+Mail

ਕੋਰੜਾਂ ਦੀ ਮਾਲਕਨ ਹੈ ਧਰਮਿੰਦਰ ਦੀ ਇਹ ਨੂੰਹ, ਪਤੀ ਨਾਲ ਮਿਲ ਕੇ ਚਲਾਉਂਦੀ ਹੈ ਹੋਟਲ

bobby deol and dharmendra
26 May, 2018 12:25:41 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਬੌਬੀ ਦਿਓਲ ਜਲਦ ਹੀ 'ਰੇਸ 3' 'ਚ ਨਜ਼ਰ ਆਉਣ ਵਾਲੇ ਹਨ। ਇਹ ਫਿਲਮ ਉਸ ਦੇ ਢਲਦੇ ਕਰੀਅਰ ਨੂੰ ਸੰਵਾਰ ਸਕਦੀ ਹੈ। ਬੌਬੀ ਦਿਓਲ ਪਿਛਲੇ 4 ਸਾਲਾਂ ਤੋਂ ਲਾਈਮਲਾਈਟ ਤੋਂ ਦੂਰ ਸਨ। ਉਸ ਕੋਲ ਫਿਲਮਾਂ ਨਹੀਂ ਸਨ। ਇਸ ਦੌਰਾਨ ਬੌਬੀ ਦਿਓਲ ਡਿਪ੍ਰੈਸ਼ਨ 'ਚ ਵੀ ਚਲੇ ਗਏ ਸਨ ਪਰ ਇਸ ਮੁਸ਼ਕਿਲ ਸਮੇਂ 'ਚ ਉਨ੍ਹਾਂ ਦੀ ਪਤਨੀ ਤਾਨਿਆ ਨੇ ਉਸ ਦਾ ਪੂਰਾ ਸਾਥ ਦਿੱਤਾ। ਤਾਨਿਆ ਦੂਜੀਆਂ ਸਟਾਰ ਪਤਨੀਆਂ ਵਾਂਗ ਫ੍ਰੈਂਡਲੀ ਨਹੀਂ ਹੈ। ਜਾਣਦੇ ਹਾਂ ਅੱਜ ਬੌਬੀ ਦਿਓਲ ਦੀ ਪਤਨੀ ਬਾਰੇ ਇਹ ਦਿਲਚਸਪ ਗੱਲਾਂ...
Punjabi Bollywood Tadka
ਬੌਬੀ ਨੇ 30 ਮਾਰਚ 1996 ਨੂੰ ਤਾਨਿਆ ਆਹੂਜਾ ਨਾਲ ਵਿਆਹ ਕਰਵਾਇਆ ਸੀ। ਤਾਨਿਆ ਅਮੀਰ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਉਸ ਦੇ ਪਿਤਾ ਦੇਵੇਂਦਰ ਆਹੂਜਾ 20ਵੀਂ ਸੈਂਚੂਰੀ ਫਾਈਨੈਂਸ ਲਿਮਿਟੇਡ ਕੰਪਨੀ ਦੇ ਮੈਨੇਜ਼ਿੰਗ ਡਾਇਰੈਕਟਰ ਸਨ।
Punjabi Bollywood Tadka
ਤਾਨਿਆ ਨੇ ਇੰਟੀਰਿਅਰ ਡਿਜ਼ਾਈਨਿੰਗ ਦਾ ਕੋਰਸ ਕੀਤਾ ਹੈ। ਹੁਣ ਉਹ 'ਦਿ ਗੁੱਡ ਅਰਥ' ਨਾਂ ਨਾਲ ਫਰਨੀਚਰ ਤੇ ਹੋਮ ਡੇਕੋਰੇਟ ਸਟੋਰ ਚਲਾਉਂਦੀ ਹੈ। ਉਸ ਦਾ ਫਰਨੀਚਰ ਸਟੋਰ ਬਾਲੀਵੁੱਡ ਦੇ ਵੱਡੇ ਨਾਵਾਂ 'ਚ ਕਾਫੀ ਮਸ਼ਹੂਰ ਹੈ। ਜਦੋਂ ਬੌਬੀ ਦੀ ਪਹਿਲੀ ਫਿਲਮ 'ਬਰਸਾਤ' ਰਿਲੀਜ਼ ਹੋਈ ਸੀ, ਉਸ ਦੌਰਾਨ ਬੌਬੀ ਨੂੰ ਆਪਣੀ ਲਵ ਆਫ ਲਾਈਫ ਵੀ ਮਿਲ ਗਈ ਸੀ।
Punjabi Bollywood Tadka
ਬੌਬੀ ਇਕ ਦਿਨ ਮੁੰਬਈ ਦੇ ਇਕ ਇਟੇਲੀਅਨ ਹੋਟਲ 'ਚ ਬੈਠਾ ਸੀ ਤਾਂ ਉਸ ਸਮੇਂ ਉਸ ਦੀ ਨਜ਼ਰ ਇਕ ਕੁੜੀ 'ਤੇ ਪਈ। ਉਹ ਕੋਈ ਹੋਰ ਨਹੀਂ ਸਗੋਂ ਤਾਨਿਆ ਹੀ ਸੀ। ਬੌਬੀ ਨੇ ਤੁਰੰਤ ਤਾਨਿਆ ਦਾ ਪਤਾ ਕਰਵਾਇਆ ਕਿ ਉਹ ਕੌਣ ਹੈ। ਬੌਬੀ ਤੇ ਤਾਨਿਆ ਦੇ ਦੋ ਬੇਟੇ ਹਨ। ਧਰਮਿੰਦਰ ਦੀ ਨੂੰਹ ਤੇ ਬੇਟੇ ਬੌਬੀ ਦਿਓਲ ਨੇ ਮਿਲ ਕੇ ਇਕ ਰੇਸਟੋਰੈਂਟ ਖੋਲ੍ਹਿਆ ਹੈ।
Punjabi Bollywood Tadka
ਸੂਤਰਾਂ ਦੀ ਮੰਨੀਏ ਤਾਂ ਤਾਨਿਆ ਕਰੋੜਾਂ ਦੀ ਮਾਲਕਨ ਹੈ। ਕਈ ਬਾਲੀਵੁੱਡ ਸਟਾਰਜ਼ ਤੇ ਬਿਜ਼ਨੈੱਸਮੈਨ ਉਸ ਦੇ ਕਲਾਇੰਟ/ਗਾਹਕ ਹਨ। ਦੱਸ ਦੇਈਏ ਕਿ ਤਾਨਿਆ ਨੇ ਇੰਟੀਰਿਅਰ ਡਿਜ਼ਾਈਨਿੰਗ ਦਾ ਕੋਰਸ ਕੀਤਾ ਹੈ ਤੇ ਨਾਲ ਹੀ ਉਸ ਨੇ ਸਾਲ 2005 'ਚ ਫਿਲਮ 'ਜੁਰਮ' ਤੇ 'ਨੰਹੇ ਜੈਸਲਮੇਰ' ਲਈ ਕਾਸਟਿਊਮ ਡਿਜ਼ਾਈਨ ਕੀਤਾ ਸੀ। ਟਵਿੰਕਲ ਖੰਨਾ ਦੇ ਵ੍ਹਾਈਟ ਵਿੰਡੋ ਸਟੋਰ 'ਚ ਤਾਨਿਆ ਦੇ ਡਿਜ਼ਾਈਨ ਕੀਤੇ ਗਏ ਫਰਨੀਚਰ ਲੱਗੇ ਹੋਏ ਹਨ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Bobby DeolRace 3DharmendraTanya DeolHotelSalman KhanAnil KapoorJacqueline FernandezDaisy ShahSaqib Saleem

Edited By

Sunita

Sunita is News Editor at Jagbani.