FacebookTwitterg+Mail

ਡੀ. ਜੇ. ਬਣੇ ਬੌਬੀ ਦਿਓਲ ਦਾ ਫਲਾਪ ਸ਼ੋਅ, ਗੁੱਸੇ 'ਚ ਆਏ ਲੋਕਾਂ ਨੇ ਪੈਸੇ ਮੰਗੇ ਵਾਪਸ

bobby deol flop dj show
25 August, 2016 08:56:52 PM
ਨਵੀਂ ਦਿੱਲੀ— ਫਿਲਮੀ ਦੁਨੀਆ ਤੋਂ ਗਾਇਬ ਹੋ ਚੁਕੇ ਅਭਿਨੇਤਾ ਬੌਬੀ ਦਿਓਲ ਨੇ ਫਿਲਮੀ ਕਰੀਅਰ ਖਤਮ ਹੋਣ ਤੋਂ ਬਾਅਦ ਡੀ. ਜੇ. ਮਿਕਸਿੰਗ 'ਚ ਹੱਥ ਅਜ਼ਮਾਉਣ ਦੀ ਸੋਚੀ ਤੇ ਇਸ ਦੀ ਬਾਕਾਇਦਾ ਟ੍ਰੇਨਿੰਗ ਵੀ ਲਈ ਪਰ ਉਨ੍ਹਾਂ ਦਾ ਡੀ. ਜੇ. ਬਣਨ ਦਾ ਸੁਪਨਾ ਵੀ ਸ਼ਾਇਦ ਹੁਣ ਖਤਰੇ 'ਚ ਨਜ਼ਰ ਆ ਰਿਹਾ ਹੈ। ਪਿਛਲੇ ਮਹੀਨੇ ਹੀ ਉਹ ਦਿੱਲੀ ਦੇ ਇਕ ਮੰਨੇ-ਪ੍ਰਮੰਨੇ ਕਲੱਬ 'ਚ ਪੇਸ਼ਕਾਰੀ ਦੇਣ ਪਹੁੰਚੇ ਸਨ ਪਰ ਉਥੇ ਮੌਜੂਦ ਪਾਰਟੀ ਲਵਰਸ ਦੇ ਤੇਵਰ ਦੇਖ ਕੇ ਇਹ ਸਾਫ ਸੀ ਕਿ ਬੌਬੀ ਦੀ ਪੇਸ਼ਕਾਰੀ ਤੋਂ ਲੋਕ ਬੇਹੱਦ ਖਫਾ ਸਨ।
ਖਬਰਾਂ ਦੀ ਮੰਨੀਏ ਤਾਂ ਪੇਸ਼ਕਾਰੀ ਦੀ ਸ਼ੁਰੂਆਤ ਬੌਬੀ ਦਿਓਲ ਨੇ ਆਪਣੀ ਫਿਲਮ 'ਗੁਪਤ' ਦੇ ਗੀਤਾਂ ਨਾਲ ਕੀਤੀ ਤੇ ਪਾਰਟੀ ਖਤਮ ਹੋਣ ਤਕ ਬੌਬੀ ਆਪਣੀ ਇਸ ਫਿਲਮ ਦੇ ਟਰੈਕ ਹੀ ਵਜਾਉਂਦੇ ਰਹੇ। ਬੌਬੀ ਦੀ ਪੇਸ਼ਕਾਰੀ ਦੇ ਚਲਦਿਆਂ ਸਾਰੀਆਂ ਟਿਕਟਾਂ ਵਿਕ ਚੁਕੀਆਂ ਸਨ ਤੇ ਲੋਕਾਂ ਨੇ ਇਹ ਟਿਕਟਾਂ 2500 ਰੁਪਏ ਤੋਂ ਲੈ ਕੇ 4000 ਰੁਪਏ ਤਕ ਖਰੀਦੀਆਂ ਸਨ ਪਰ ਬੌਬੀ ਦੇ ਇਸ ਸ਼ੋਅ ਤੋਂ ਨਾਰਾਜ਼ ਤੇ ਬੇਹੱਦ ਗੁੱਸੇ 'ਚ ਆਏ ਲੋਕਾਂ ਨੇ ਕਲੱਬ ਦੇ ਮੈਨੇਜਰ ਨੂੰ ਉਨ੍ਹਾਂ ਦੇ ਪੈਸੇ ਵਾਪਸ ਦੇਣ ਦੀ ਮੰਗ ਕੀਤੀ। ਜਦੋਂ ਲੋਕ ਮੈਨੇਜਰ ਕੋਲੋਂ ਟਿਕਟਾਂ ਦੇ ਪੈਸੇ ਵਾਪਸ ਮੰਗ ਰਹੇ ਸਨ ਤਾਂ ਉਦੋਂ ਤਕ ਬੌਬੀ ਵੈਨਿਊ ਛੱਡ ਕੇ ਜਾ ਚੁਕੇ ਸਨ।

Tags: ਬੌਬੀ ਦਿਓਲ ਡੀ ਜੇ ਸ਼ੋਅ Bobby Deol DJ Show