FacebookTwitterg+Mail

ਚਾਚੇ ਬੌਬੀ ਦਿਓਲ ਨੂੰ ਦੇਖ ਭੱਜ ਜਾਂਦੈ ਧਰਮਿੰਦਰ ਦਾ ਪੋਤਾ ਕਰਨ ਦਿਓਲ, ਵਜ੍ਹਾ ਹੈ ਦਿਲਚਸਪ

bobby deol race 3 and karan deol
27 May, 2018 02:24:49 PM

ਮੁੰਬਈ(ਬਿਊਰੋ)— ਬੌਬੀ ਦਿਓਲ, ਸਲਮਾਨ ਖਾਨ ਦੀ ਫਿਲਮ 'ਰੇਸ 3' ਨਾਲ ਬਾਲੀਵੁੱਡ 'ਚ ਫਿਰ ਤੋਂ ਵਾਪਸੀ ਕਰਨ ਜਾ ਰਹੇ ਹਨ। ਸਾਲਾਂ ਬਾਅਦ ਬੌਬੀ ਦਿਓਲ ਫਿਲਮ 'ਚ ਆਪਣੇ ਡੈਸ਼ਿੰਗ ਲੁੱਕ 'ਚ ਨਜ਼ਰ ਆਉਣਗੇ। ਕਿਹਾ ਜਾ ਰਿਹਾ ਹੈ ਤਿ ਨਿਸ਼ਚਿਤ ਤੌਰ 'ਤੇ ਇਹ ਫਿਲਮ ਬੌਬੀ ਦਿਓਲ ਦਾ ਕਰੀਅਰ ਸੰਵਾਰ ਦੇਵੇਗੀ। ਬੌਬੀ ਨੇ ਫਿਲਮ ਲਈ ਆਪਣੀ ਫਿਜ਼ੀਕ 'ਤੇ ਵੀ ਕੰਮ ਕੀਤਾ। ਇਸ ਦਾ ਪੂਰਾ ਸਿਹਰਾ ਸਲਮਾਨ ਖਾਨ ਦੇ ਸਿਰ 'ਤੇ ਬੱਝਦਾ ਹੈ। ਸਲਮਾਨ ਖਾਨ ਨੇ ਹੀ ਬੌਬੀ ਨੂੰ ਫਿਲਮ ਦੇ ਦਮਦਾਰ ਕਿਰਦਾਰ ਦਿੱਤਾ ਹੈ।
Punjabi Bollywood Tadka
ਹਾਲ ਹੀ 'ਚ ਬੌਬੀ ਦਿਓਲ ਨੇ ਆਪਣੀ ਪਰਸਨਲ ਜ਼ਿੰਦਗੀ ਤੇ ਕਮਬੈਕ ਨੂੰ ਲੈ ਕੇ ਕਾਫੀ ਗੱਲਾਂ ਸ਼ੇਅਰ ਕੀਤੀਆਂ। ਉਨ੍ਹਾਂ ਨੇ ਕਿਹਾ, ''ਕਰੀਬ 4 ਸਾਲਾਂ ਤੱਕ ਮੇਰੇ ਕੋਲ ਕੋਈ ਕੰਮ ਨਹੀਂ ਸੀ। ਮੇਰੇ ਸਰੀਰ ਨੇ ਕਾਫੀ ਵੇਟ ਗੇਨ ਕਰ ਲਿਆ ਸੀ ਤੇ ਮੈਂ ਕਾਫੀ ਸ਼ਰਾਬ ਪੀਣ ਲੱਗ ਗਿਆ ਸੀ ਪਰ ਮੇਰੀ ਪਤਨੀ ਤੇ ਬੱਚਿਆਂ ਨੂੰ ਮੇਰੇ 'ਤੇ ਵਿਸ਼ਵਾਸ ਸੀ। ਬੌਬੀ ਲਗਾਤਾਰ ਮੀਡੀਆ ਇੰਟਰਵਿਊ ਦੌਰਾਨ ਵੱਡੇ-ਵੱਡੇ ਖੁਲਾਸੇ ਕਰਦੇ ਨਜ਼ਰ ਆ ਰਹੇ ਹਨ।
Punjabi Bollywood Tadka
ਹਾਲ ਹੀ 'ਚ ਬੌਬੀ ਨੇ ਇਕ ਇੰਟਰਵਿਊ ਦੌਰਾਨ ਆਪਣੇ ਭਤੀਜੇ ਕਰਨ ਦਿਓਲ ਨੂੰ ਲੈ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਦੱਸਿਆ, ''ਮੇਰਾ ਭਤੀਜਾ ਕਰਨ ਦਿਓਲ ਕਾਫੀ ਸ਼ਰਮੀਲਾ ਹੈ। ਬੌਬੀ ਦਿਓਲ ਨੇ ਇੰਟਰਵਿਊ ਦੌਰਾਨ ਕਿਹਾ, ਕਰਨ ਮੈਨੂੰ ਦੇਖਦੇ ਹੀ ਇਕਦਮ ਖੜ੍ਹਾ ਹੋ ਜਾਂਦਾ ਹੈ। ਬੌਬੀ ਨੇ ਦੱਸਿਆ, ਮੈਂ ਤਾਂ ਕੂਲ ਚਾਚਾ ਹਾਂ ਪਰ ਇਸ ਦੇ ਬਾਵਜੂਦ ਵੀ ਕਰਨ ਮੈਨੂੰ ਦੇਖ ਕੇ ਭੱਜ ਜਾਂਦਾ ਹੈ।''
Punjabi Bollywood Tadka
ਬੌਬੀ ਨੇ ਅੱਗੇ ਕਿਹਾ, ''ਅਸੀਂ ਸਾਰੇ ਜਾਣਦੇ ਹਾਂ ਕਿ ਇਸ ਉਮਰ ਦੇ ਬੱਚਿਆਂ ਦੀ ਸੋਚ ਕੀ ਹੁੰਦੀ ਹੈ ਤਾਂ ਮੈਂ ਵੀ ਜ਼ਿਆਦਾ ਧਿਆਨ ਨਹੀਂ ਦਿੰਦਾ। ਜਦੋਂ ਮੈਂ ਛੋਟਾ ਸੀ ਤਾਂ ਮੈਂ ਵੀ ਆਪਣੇ ਵੱਡਿਆਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦਾ ਸੀ। ਹਾਲਾਂਕਿ ਜਿਸ ਤਰ੍ਹਾਂ ਭਰਾ 'ਤੇ ਨਜ਼ਰ ਰੱਖਦੇ ਸਨ, ਮੈਂ ਉਸ ਤਰ੍ਹਾਂ ਦਾ ਨਹੀਂ ਹਾਂ। ਮੈਂ ਕਰਨ ਨੂੰ ਪੂਰੀ ਆਜ਼ਾਦੀ ਦੇਣ 'ਚ ਭਰੋਸਾ ਰੱਖਦਾ ਹਾਂ। ਮੈਂ ਜਦੋਂ ਛੋਟਾ ਸੀ ਤਾਂ ਭਰਾ ਸੰਨੀ ਦਿਓਲ ਮੈਨੂੰ ਕਿਤੇ ਬਾਹਰ ਨਹੀਂ ਜਾਣ ਦਿੰਦਾ ਸੀ। ਮੈਂ ਜਦੋਂ ਵੀ ਬਾਹਰ ਜਾਣ ਦੀ ਕੋਸ਼ਿਸ਼ ਕਰਦਾ ਸੀ ਤਾਂ ਮੈਨੂੰ ਘਰ 'ਚ ਰੁਕਣ ਦਾ ਹੁਕਮ ਦਿੱਤਾ ਜਾਂਦਾ ਸੀ। ਉਹ ਨਾ ਤਾਂ ਖੁਦ ਜਾਂਦੇ ਸਨ ਤੇ ਨਾ ਮੈਨੂੰ ਪਾਰਟੀ 'ਚ ਜਾਣ ਦਿੰਦੇ ਸਨ।''
Punjabi Bollywood Tadka
ਦੱਸਣਯੋਗ ਹੈ ਕਿ ਬੌਬੀ ਦਿਓਲ ਦੇ ਫਿਲਮਾਂ ਦੀ ਤਾਂ 'ਰੇਸ 3' ਹੀ ਨਹੀਂ, ਬੌਬੀ ਦਿਓਲ ਇਸ ਸਾਲ ਕੁਝ ਹੋਰਨਾਂ ਫਿਲਮਾਂ 'ਚ ਵੀ ਨਜ਼ਰ ਆਵੇਗਾ। ਇਸ 'ਚ ਇਕ ਹੈ, 'ਯਮਲਾ ਪਗਲਾ ਦੀਵਾਨਾ ਫਿਰ ਸੇ' ਤੇ ਦੂਜੀ 'ਹਾਊਸਫੁੱਲ 4' ਦਾ ਨਾਂ ਸ਼ਾਮਲ ਹੈ।
Punjabi Bollywood Tadka


Tags: Bobby DeolSunny DeolSalman KhanRace 3Karan DeolYamla Pagla Deewana Phir SeDharmendra

Edited By

Sunita

Sunita is News Editor at Jagbani.