FacebookTwitterg+Mail

ਰੈਪਰ ਬੋਹੇਮੀਆ ਦੀ ਜ਼ਿੰਦਗੀ 'ਤੇ ਬਣੇਗੀ ਫਿਲਮ, ਇਹ ਅਭਿਨੇਤਾ ਨਿਭਾਅ ਸਕਦੈ ਅਹਿਮ ਭੂਮਿਕਾ (ਦੇਖੋ ਤਸਵੀਰਾਂ)

    1/11
10 December, 2016 08:54:54 PM
ਮੁੰਬਈ— 'ਭਾਗ ਮਿਲਖਾ ਭਾਗ', 'ਧੋਨੀ ਦਿ ਅਨਟੋਲਡ ਸਟੋਰੀ', 'ਮੈਰੀਕਾਮ' ਤੇ 'ਦਿ ਡਰਟੀ ਪਿਕਚਰ' ਵਰਗੀਆਂ ਕਈ ਬਾਇਓਪਿਕ ਫਿਲਮਾਂ ਦੀ ਸਫਲਤਾ ਨੇ ਫਿਲਮਕਾਰਾਂ ਨੂੰ ਅਸਲ ਜ਼ਿੰਦਗੀ ਦੀਆਂ ਕਹਾਣੀਆਂ ਨੂੰ ਪਰਦੇ 'ਤੇ ਉਤਾਰਨ ਦੀ ਹਿੰਮਤ ਦੇ ਦਿੱਤੀ ਹੈ। ਇਹੀ ਵਜ੍ਹਾ ਹੈ ਕਿ ਬਾਲੀਵੁੱਡ ਦੇ ਕਈ ਨਿਰਦੇਸ਼ਕ ਤੇ ਨਿਰਮਾਤਾ ਬਾਇਓਪਿਕ ਬਣਾਉਣ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਨ। ਹੁਣ ਪਾਕਿਸਤਾਨ ਤੇ ਅਮਰੀਕੀ ਮੂਲ ਦੇ ਪੰਜਾਬੀ ਰੈਪਰ ਬੋਹੇਮੀਆ ਵੀ ਆਪਣੀ ਅਸਲ ਜ਼ਿੰਦਗੀ ਨੂੰ ਪਰਦੇ 'ਤੇ ਉਤਾਰਨ ਦੀ ਤਿਆਰੀ 'ਚ ਹਨ।
ਜੀ ਹਾਂ, ਰੈਪਰ ਬੋਹੇਮੀਆ ਨੇ ਖੁਲਾਸਾ ਕੀਤਾ ਕਿ ਉਹ ਆਪਣੀ ਜ਼ਿੰਦਗੀ ਦੀ ਕਹਾਣੀ 'ਤੇ ਫਿਲਮ ਬਣਾਉਣ ਦੀ ਪੂਰੀ ਤਿਆਰੀ 'ਚ ਹਨ। ਆਪਣੀ ਬਾਇਓਪਿਕ ਦੀ ਇਸ ਕਹਾਣੀ ਨੂੰ ਉਹ ਖੁਦ ਹੀ ਲਿਖ ਰਹੇ ਹਨ। ਬੋਹੇਮੀਆ ਕਹਿੰਦੇ ਹਨ, 'ਦੇਖੋ ਲੋਕ ਮੈਨੂੰ ਇੰਨਾ ਪਿਆਰ ਕਰਦੇ ਹਨ ਕਿ ਮੇਰੀ ਸ਼ਕਲ ਤੇ ਮੇਰੇ ਨਾਂ ਦੇ ਟੈਟੂ ਆਪਣੇ ਸਰੀਰ 'ਤੇ ਬਣਾ ਸਕਦੇ ਹਨ ਤਾਂ ਮੇਰੀ ਜ਼ਿੰਦਗੀ 'ਚ ਇੰਨੇ ਉਤਾਰ-ਚੜ੍ਹਾਅ ਆਏ ਹਨ ਕਿ ਅਜਿਹੀ ਕਹਾਣੀ ਨੌਜਵਾਨਾਂ ਨੂੰ ਨਵੀਂ ਰਾਹ ਤੇ ਉਤਸ਼ਾਹ ਦੇਵੇਗੀ। ਮੇਰਾ ਜੀਵਨ ਬੇਹੱਦ ਹੀ ਗਰੀਬੀ 'ਚ ਲੰਘਿਆ ਹੈ ਤੇ ਅੱਜ ਮੈਂ ਦੁਨੀਆ ਭਰ 'ਚ ਮਸ਼ਹੂਰ ਰੈਪਰ ਬਣ ਗਿਆ ਹਾਂ। ਇਥੋਂ ਤਕ ਪਹੁੰਚਣ ਦੀ ਮੇਰੀ ਇਹ ਕਹਾਣੀ ਬਹੁਤ ਹੀ ਮਜ਼ੇਦਾਰ ਤੇ ਨੌਜਵਾਨਾਂ ਦਾ ਜੋਸ਼ ਵਧਾਉਣ ਵਾਲੀ ਹੋਵੇਗੀ। ਮੈਂ ਆਪਣੀ ਬਾਇਓਪਿਕ 'ਤੇ ਫਿਲਹਾਲ ਖੁਦ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।'
ਬੋਹੇਮੀਆ ਦੀ ਬਾਇਓਪਿਕ 'ਚ ਉਨ੍ਹਾਂ ਦੇ ਕਿਰਦਾਰ ਨੂੰ ਬਾਲੀਵੁੱਡ ਦਾ ਕਿਹੜਾ ਸਿਤਾਰਾ ਨਿਭਾਵੇਗਾ, ਇਸ ਸਵਾਲ ਦੇ ਜਵਾਬ 'ਚ ਇਸ ਬਾਇਓਪਿਕ ਦਾ ਨਿਰਮਾਣ ਕਰਨ ਦੀ ਤਿਆਰੀ 'ਚ ਜੁਟੇ ਨਿਰਮਾਤਾ ਵਿਜੈ ਸ਼ੇਖਰ ਗੁਪਤਾ ਕਹਿੰਦੇ ਹਨ, 'ਅਕਸ਼ੇ ਕੁਮਾਰ ਇਕੋ-ਇਕ ਅਜਿਹੇ ਕਲਾਕਾਰ ਹਨ, ਜੋ ਬੋਹੇਮੀਆ ਦੀ ਭੂਮਿਕਾ ਸਹੀ ਢੰਗ ਨਾਲ ਨਿਭਾਅ ਸਕਣਗੇ। ਅਸੀਂ ਅਕਸ਼ੇ ਨਾਲ ਇਸ ਬਾਰੇ ਗੱਲਬਾਤ ਕਰਾਂਗੇ ਤੇ ਸੰਭਵ ਹੋਇਆ ਤਾਂ ਉਸ ਨਾਲ ਪਾਰਟਨਰਸ਼ਿਪ ਕਰਕੇ ਇਸ ਫਿਲਮ ਦਾ ਨਿਰਮਾਣ ਕਰਾਂਗੇ।' ਉਥੇ ਦੂਜੇ ਪਾਸੇ ਬੋਹੇਮੀਆ ਕਹਿੰਦੇ ਹਨ, 'ਜੇਕਰ ਮੈਨੂੰ ਮੇਰੀ ਕਹਾਣੀ ਕਹਿਣ ਲਈ ਕੋਈ ਚੰਗਾ ਅਭਿਨੇਤਾ ਨਹੀਂ ਮਿਲਿਆ ਤਾਂ ਆਪਣੀ ਬਾਇਓਪਿਕ 'ਚ ਆਪਣਾ ਕਿਰਦਾਰ ਵੀ ਮੈਂ ਖੁਦ ਹੀ ਨਿਭਾਵਾਂਗਾ।'

Tags: ਰੈਪਰ Rapper ਬੋਹੇਮੀਆ Bohemia ਅਕਸ਼ੇ ਕੁਮਾਰ Akshay Kumar