FacebookTwitterg+Mail

ਪ੍ਰਿਅੰਕਾ ਚੋਪੜਾ ਦੇ ਇਨ੍ਹਾਂ ਹੌਟ ਸੀਨਜ਼ 'ਤੇ ਚੱਲੀ ਸੈਂਸਰ ਬੋਰਡ ਦੀ ਕੈਂਚੀ (ਵੀਡੀਓ)

07 October, 2015 10:48:44 PM
ਮੁੰਬਈ- ਪ੍ਰਿਅੰਕਾ ਚੋਪੜਾ ਦੀ ਟੀ. ਵੀ. ਸ਼ੋਅ 'ਕਵਾਂਟੀਕੋ' ਦਾ ਟਰੇਲਰ ਕੁਝ ਸਮਾਂ ਪਹਿਲਾਂ ਹੀ ਰਿਲੀਜ਼ ਹੋਇਆ ਸੀ। ਇਸ ਟਰੇਲਰ 'ਚ ਪ੍ਰਿਅੰਕਾ ਨੇ ਆਪਣੇ ਸਹਿ ਕਲਾਕਾਰ ਨਾਲ ਕਾਰ 'ਚ ਬੇਹੱਦ ਬੋਲਡ ਸੀਨਜ਼ ਦਿੱਤੇ ਸਨ। ਤੁਹਾਨੂੰ ਜਾਣ ਕੇ ਭਾਵੇਂ ਹੀ ਦੁੱਖ ਹੋਵੇ ਪਰ ਭਾਰਤ 'ਚ ਲੋਕ ਉਸ ਸੀਨ ਨੂੰ ਦੇਖਣ ਤੋਂ ਵਾਂਝੇ ਰਹਿ ਜਾਣਗੇ। ਅਸਲ 'ਚ ਉਸ ਸੀਨ ਨੂੰ ਹਾਲੀਵੁੱਡ ਦੇ ਅੰਦਾਜ਼ 'ਚ ਸ਼ੂਟ ਕੀਤਾ ਗਿਆ ਹੈ ਤੇ ਭਾਰਤ 'ਚ ਇਸ ਦਾ ਪ੍ਰਸਾਰਣ ਟੀ. ਵੀ. ਸੀਰੀਅਲ ਦੇ ਰੂਪ 'ਚ ਹੋਣਾ ਹੈ।
ਇਸ ਦੀ ਵਜ੍ਹਾ ਇਹ ਹੈ ਕਿ ਅਮਰੀਕੀ ਟੀ. ਵੀ. ਸ਼ੋਅ ਬਣਾਉਣ ਵਾਲਿਆਂ ਨੇ ਇਕ ਰਿਸਰਚ 'ਚ ਦੇਖਿਆ ਕਿ ਭਾਰਤੀ ਟੀ. ਵੀ. ਦਰਸ਼ਕ ਅਜੇ ਇਸ ਤਰ੍ਹਾਂ ਦੇ ਸੀਨ ਲਈ ਤਿਆਰ ਨਹੀਂ ਹਨ। ਖੁਦ ਪ੍ਰਿਅੰਕਾ ਵੀ ਇਸ ਸੀਨ ਨੂੰ ਲੈ ਕੇ ਕਾਫੀ ਸਹਿਜ ਨਹੀਂ ਸੀ। ਇਕ ਖਬਰ ਮੁਤਾਬਕ ਪ੍ਰਿਅੰਕਾ ਨੇ ਖੁਦ ਹੀ ਦੱਸਿਆ ਕਿ ਤਕਨੀਕੀ ਰੂਪ ਨਾਲ ਉਸ ਦ੍ਰਿਸ਼ 'ਚ ਸਿਰਫ ਗੱਲ ਹੋਣੀ ਸੀ ਤੇ ਗੱਲਾਂ-ਗੱਲਾਂ 'ਚ ਉਸ ਨੇ ਆਪਣੇ ਸਹਿ ਕਲਾਕਾਰ ਨਾਲ ਇੰਟੀਮੇਟ ਹੋਣਾ ਸੀ ਪਰ ਉਸ ਦੌਰਾਨ ਅਜਿਹਾ ਕਰਨ 'ਚ ਪ੍ਰਿਅੰਕਾ ਚੋਪੜਾ ਦੀ ਹਾਲਤ ਵਿਗੜ ਗਈ। ਪ੍ਰਿਅੰਕਾ ਨੇ ਦੱਸਿਆ, 'ਮੈਂ ਬਿਲਕੁਲ ਵੀ ਸਹਿਜ ਨਹੀਂ ਸੀ ਪਰ ਐਲੇਕਸ ਤਾਂ ਮਾਡਰਨ ਗਰਲ ਹੈ। ਉਹ ਲੜਕਿਆਂ ਨਾਲ ਉਂਝ ਹੀ ਪੇਸ਼ ਆਉਂਦੀ ਹੈ, ਜਿਵੇਂ ਉਹ ਪੇਸ਼ ਆਉਂਦੇ ਹਨ।' ਉਸ ਨੇ ਅੱਗੇ ਕਿਹਾ ਕਿ ਉਹ ਅਜਿਹਾ ਸੀਨ ਕਰਨ ਨੂੰ ਲੈ ਕੇ ਖੁਸ ਸੀ ਪਰ ਉਸ ਨੂੰ ਕਾਫੀ ਸ਼ਰਮ ਵੀ ਆ ਰਹੀ ਸੀ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Tags: ਪ੍ਰਿਅੰਕਾ ਚੋਪੜਾ ਕਵਾਂਟੀਕੋ Priyanka Chopra Quantico Kissing Scenes