FacebookTwitterg+Mail

Marriage Anniversary Spl: ਅਨਿਲ ਦੀ ਪਤਨੀ ਚੁੱਕਦੀ ਸੀ ਉਨ੍ਹਾਂ ਦਾ ਸਾਰਾ ਖਰਚਾ, ਜਾਣੋ ਲਵ-ਸਟੋਰੀ

    1/8
20 May, 2017 12:56:38 PM
ਮੁੰਬਈ— ਬਾਲੀਵੁੱਡ ਅਦਾਕਾਰ ਅਨਿਲ ਕਪੂਰ (60) ਅਤੇ ਸੁਨੀਤਾ ਕਪੂਰ ਦੇ ਵਿਆਹ ਨੂੰ ਅੱਜ 33 ਸਾਲ ਹੋ ਗਏ ਹਨ। ਅੱਜ ਉਨ੍ਹਾਂ ਦੇ ਵਿਆਹ ਦੀ 33ਵੀਂ ਵਰ੍ਹੇਗੰਡ ਹੈ। ਦੋਵਾਂ ਨੇ 19 ਮਈ, 1984 'ਚ ਵਿਆਹ ਕੀਤਾ ਸੀ। ਦੱਸਣਾ ਚਾਹੁੰਦੇ ਹਾਂ ਕਿ ਦੋਵਾਂ ਦੀ ਲਵ-ਸਟੋਰੀ ਵੀ ਬੇਹੱਦ ਦਿਲਚਸਪੀ ਹੈ। ਸੰਘਰਸ਼ ਦੇ ਦਿਨਾਂ 'ਚ ਅਨਿਲ ਕਪੂਰ ਦੇ ਕੋਲ ਆਪਣੇ ਖਰਚ ਲਈ ਪੈਸੇ ਨਹੀਂ ਹੁੰਦੇ ਸਨ, ਜਿਸ ਕਰਕੇ ਉਨ੍ਹਾਂ ਦੀ ਪਤਨੀ ਸੁਨੀਤਾ ਉਨ੍ਹਾਂ ਦਾ ਪੂਰਾ ਖਰਚਾ ਚੁੱਕਦੀ ਸੀ। ਅਜਿਹਾ ਬਹੁਤ ਘੱਟ ਲੋਕ ਜਾਣਦੇ ਹਨ ਕਿ ਸੁਨੀਤਾ ਦੀ ਅਵਾਜ ਸੁਣਨ ਲਈ ਬੇਕਰਾਰ ਰਹਿਣ ਅਨਿਲ ਨੇ ਦੋਸਤਾਂ ਦੀ ਸਲਾਹ ਮੰਨ ਕੇ ਦੋ ਵਾਰ ਵਿਆਹ ਵਿਚਕਾਰ ਹੀ ਲਟਕਾ ਦਿੱਤਾ ਸੀ।
ਸੁਨੀਤਾ ਦੀ ਅਵਾਜ਼ ਦੇ ਦੀਵਾਨੇ ਸਨ ਅਨਿਲ
► ਜਦੋਂ ਦੋਵਾਂ ਦੀ ਪਹਿਲੀ ਮੁਲਾਕਾਤ ਹੋਈ ਸੀ ਤਾਂ ਅਨਿਲ ਕਪੂਰ ਇਕ ਸਟ੍ਰਗਲ ਅਦਾਕਾਰ ਸਨ ਅਤੇ ਸੁਨੀਤਾ ਇਕ ਮਸ਼ਹੂਰ ਮਾਡਲ ਸੀ। ਅਨਿਲ ਸੁਨੀਤਾ ਨੂੰ ਦੇਖ ਕਰੇ ਉਨ੍ਹਾਂ ਨੂੰ ਆਪਣਾ ਦਿਲ ਦੇ ਬੈਠੇ ਸਨ। ਉਹ ਉਸ ਦੇ ਨਜ਼ਦੀਕ ਆਉਣਾ ਚਾਹੁੰਦੇ ਸਨ, ਪਰ ਉਨਾਂ ਦੇ ਕੋਲ ਸੁਨੀਤਾ ਦੇ ਨਜ਼ਦੀਕ ਜਾਣ ਦਾ ਕੋਈ ਤਰੀਕਾ ਨਹੀਂ ਸੀ। ਆਖਿਰ, ਉਨ੍ਹਾਂ ਦੇ ਦੋਸਤਾਂ ਨੇ ਉਨ੍ਹਾਂ ਟੈਲੀਫੋਨ ਨੰਬਰ ਪ੍ਰੋਵਾਈਡ ਕਰਵਾਇਆ। ਇਸ ਦੇ ਬਾਅਦ ਉਨ੍ਹਾਂ ਨੇ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਅਨਿਲ, ਸੁਨੀਤਾ ਦੀ ਅਵਾਜ ਦੇ ਦੀਵਾਨੇ ਹੋ ਗਏ ਸਨ।
ਅਨਿਲ ਦਾ ਖਰਚਾ ਚੁੱਕਦੀ ਸੀ ਸੁਨੀਤਾ
► ਅਦਾਕਾਰ ਅਨਿਲ ਨੇ ਇਕ ਇੰਟਰਵਿਊ 'ਚ ਦੱਸਿਆ ਸੀ, 'ਸੁਨੀਤਾ ਨਾਲ ਫੋਨ 'ਤੇ ਗੱਲ ਕਰਨ ਦੌਰਾਨ ਇਕ ਦਿਨ ਉਸ ਨੂੰ ਮਿਲਣ ਦੀ ਗੱਲ ਕਹੀ ਸੀ। ਉਹ ਤਿਆਰ ਹੋ ਗਏ ਉਸ ਸਮੇਂ ਸੁਨੀਤਾ ਨੇ ਪੁੱਛਿਆ ਕਿੰਨੀ ਦੇਰ 'ਚ ਪਹੁੰਚ ਜਾਓਗੇ ਤਾਂ ਮੈਂ ਕਿਹਾ ਕਿ 2 ਘੰਟੇ 'ਚ ਸੁਨੀਤਾ ਨੇ ਕਿਹਾ ਇੰਨਾ ਸਮਾਂ ਕਿਉਂ, ਫਿਰ ਮੈਂ ਕਿਹਾ ਕਿ ਮੈਂ ਬਸ 'ਤੇ ਆਵਾਂਗਾ ਤਾਂ ਇੰਨਾ ਸਮਾਂ ਤਾਂ ਲਗੇਗਾ ਹੀ। ਉਨ੍ਹਾਂ ਨੇ ਕਿਹਾ ਕਿ ਬੱਸ 'ਤੇ ਕਿਉਂ ਆ ਰਹੇ ਹੋ ਤਾਂ ਅੱਗੋ ਮੈਂ ਉਸ ਨੂੰ ਸਾਫ ਦੱਸਿਆ ਕਿ ਮੇਰੇ ਕੋਲ ਇੰਨੇ ਪੈਸੇ ਨਹੀਂ ਹਨ।' ਉਸ ਸਮੇਂ ਸੁਨੀਤਾ ਨੇ ਅਨਿਲ ਨੂੰ ਕਿਹਾ,'ਤੁਸੀਂ ਕੈਬ ਕਰ ਲੋ, ਮੈਂ ਇੱਥੇ ਉਸ ਨੂੰ ਪੈਸੇ ਦੇ ਦੇਵਾਂਗੀ। ਫਿਰ ਉਨ੍ਹਾਂ ਦੋਵਾਂ ਨੇ ਟੈਕਸੀ 'ਚ ਸਾਰੀਆਂ ਖੂਬਸੂਰਤ ਜਗ੍ਹਾਂ 'ਤੇ ਸੈਰ ਕੀਤੀ ਸੀ।
ਵਿਆਹ ਦਾ ਲਿਆ ਫੈਸਲਾ
► ਇੰਡਸਟਰੀ 'ਚ ਸ਼ੁਰੂਆਤੀ ਦੌਰ 'ਤੇ ਅਨਿਲ ਨੂੰ ਫਿਲਮਾਂ 'ਚ ਛੋਟੇ-ਮੋਟੇ ਕਿਰਦਾਰ ਮਿਲਣਾ ਸ਼ੁਰੂ ਹੋਏ ਸਨ। ਅਨਿਲ ਨੇ 'ਹਮਾਰੇ-ਤੁਮਾਰੇ', 'ਸ਼ਕਤੀ' ਵਰਗੀਆਂ ਫਿਲਮਾਂ 'ਚ ਕੰਮ ਕੀਤਾ। ਉਨ੍ਹਾਂ ਨੂੰ 1983 'ਚ ਆਈ ਫਿਲਮ 'ਵੋ ਸੱਤ ਦਿਨ' 'ਚ ਬਤੌਰ ਮੁੱਖ ਕਿਰਦਾਰ ਨਿਭਾਇਆ। ਫਿਲਮ ਸੁਪਰਹਿੱਟ ਰਹੀ। ਉਨ੍ਹਾਂ ਦੋਵਾਂ ਨੇ ਇਸ ਤੋਂ ਬਾਅਦ 1984 'ਚ ਆਈ ਫਿਲਮ 'ਮਿਸ਼ਾਲ' ਨੇ ਉਨ੍ਹਾਂ ਨੂੰ ਖਾਸ ਪਛਾਣ ਮਿਲੀ। ਜਿਸ ਦੌਰਾਨ ਉਨ੍ਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ।
ਸੁਨੀਤਾ ਨੇ ਵਿਆਹ ਤੋਂ ਬਾਅਦ ਛੱਡੀ ਮਾਡਲਿੰਗ
► ਵਿਆਹ ਤੋਂ ਬਾਅਦ ਸੁਨੀਤਾ ਨੇ ਅਨਿਲ ਦੇ ਕੈਰੀਅਰ ਨੂੰ ਹੀ ਆਪਣਾ ਕੈਰੀਅਰ ਬਣਾ ਲਿਆ ਸੀ। ਉਸ ਨੇ ਮਾਡਲਿੰਗ ਛੱਡ ਕੇ ਘਰ ਸੰਭਾਲਿਆ ਅਤੇ ਅਨਿਲ ਦਾ ਸਾਥ ਦਿੱਤਾ। ਉਹ ਡਰੈੱਸ ਡਿਜ਼ਾਈਨ ਕਰਨ ਤੋਂ ਲੈ ਕੇ ਉਨ੍ਹਾਂ ਨੂੰ ਸ਼ੂਟਿੰਗ ਤੱਕ ਵਿਦੇਸ਼ ਤੱਕ ਜਾਂਦੀ ਹੈ। ਕਈ ਵਾਰ ਉਨ੍ਹਾਂ ਨੇ ਅਦਾਕਾਰਾ ਮਾਧੁਰੀ ਦੀਕਸ਼ਿਤ ਨਾਲ ਜੋੜਿਆ ਗਿਆ, ਪਰ ਉਨ੍ਹਾਂ ਨੇ ਇਸ ਨੂੰ ਅਫਵਾਹ ਕਹਿ ਕੇ ਟਾਲ ਦਿੱਤਾ ਗਿਆ।
ਸੋਨਮ ਨੇ ਦਿੱਤੀ ਮੰਮੀ-ਪਾਪਾ ਨੂੰ ਵਧਾਈ
► ਸੋਨਮ ਨੇ ਆਪਣੇ ਮੰਮੀ-ਪਾਪਾ ਨੂੰ ਉਨ੍ਹਾਂ ਦੇ ਵਿਆਹ ਦੀ ਐਨੀਵਰਸਰੀ 'ਤੇ ਵਧਾਈ ਦਿੱਤੀ ਸੀ। ਉਨ੍ਹਾਂ ਨੇ ਇੰਸਟਾਗਰਾਮ 'ਤੇ ਅਨਿਲ-ਸੁਨੀਤਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ , 'Dear mama and papa.. happy anniversary. The strength that I derive from seeing you guys together and happy is what keeps me going in a world that tries its damnedest to make me cynical. You've proved that love has to be patient, communicative and unrelenting. That forgiveness and compassion are the cornerstones of a healthy and loving bond. Love you guys so much. I hope I make you guys proud. Happy happy anniversary. Love you so much'.'

Tags: Anil KapoorMarriage anniversarylove storyਅਨਿਲ ਕਪੂਰਵਿਆਹਵਰ੍ਹੇਗੰਡਲਵ ਸਟੋਰੀ