FacebookTwitterg+Mail

ਤਾਮਿਲ ਫਿਲਮ ਰਾਹੀਂ ਵਾਪਸੀ ਕਰੇਗਾ ਬਾਲੀਵੁੱਡ ਦਾ ਇਹ ਅਭਿਨੇਤਾ

bollywood actor comeback
22 March, 2017 10:00:19 PM
ਮੁੰਬਈ— ਬਾਲੀਵੁੱਡ ਅਭਿਨੇਤਾ ਵਿਵੇਕ ਓਬਰਾਏ ਨੇ ਫਿਲਮ 'ਸਾਥੀਆ' ਰਾਹੀਂ ਬਤੌਰ ਹੀਰੋ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਪਰ ਹੀਰੋ ਦੇ ਰੂਪ 'ਚ ਉਨ੍ਹਾਂ ਨੂੰ ਬਾਲੀਵੁੱਡ ਇੰਡਸਟਰੀ 'ਚ ਉਹ ਸਫਲਤਾ ਹਾਸਲ ਨਹੀਂ ਹੋਈ, ਜੋ ਫਿਲਮਾਂ 'ਚ ਵਿਲੇਨ ਦਾ ਕਿਰਦਾਰ ਨਿਭਾਉਣ ਨਾਲ ਹੋਈ ਹੈ। ਹੁਣ ਵਿਵੇਕ ਇਕ ਵਾਰ ਮੁੜ ਤਾਮਿਲ ਫਿਲਮ ਰਾਹੀਂ ਇੰਡਸਟਰੀ 'ਚ ਵਾਪਸੀ ਕਰ ਰਹੇ ਹਨ।
ਛੇਤੀ ਹੀ ਵਿਵੇਕ ਤਾਮਿਲ ਫਿਲਮ ਦੇ ਸੁਪਰਸਟਾਰ ਅਜੀਤ ਕੁਮਾਰ ਨੂੰ ਨੈਗੇਟਿਵ ਰੋਲ 'ਚ ਟੱਕਰ ਦੇਣ ਲਈ ਤਿਆਰ ਹਨ। ਵਿਵੇਕ ਦੀ ਅਗਲੀ ਫਿਲਮ ਤਾਮਿਲ 'ਚ ਹੋਵੇਗੀ, ਜਿਥੇ ਉਹ ਸਾਊਥ ਸਟਾਰ ਅਜੀਤ ਕੁਮਾਰ ਨਾਲ ਤਾਮਿਲ ਫਿਲਮ 'ਵਿਵੇਗਮ' 'ਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਫਰਹਾਨ ਅਖਤਰ ਦੀ ਐਕਸੇਲ ਐਂਟਰਟੇਨਮੈਂਟ ਕੰਪਨੀ 'ਚ ਬਣਨ ਵਾਲੀ ਵੈੱਬ ਸੀਰੀਜ਼ 'ਪਾਵਰ ਪਲੇਅ' 'ਚ ਵੀ ਵਿਵੇਕ ਨੈਗੇਟਿਵ ਰੋਲ 'ਚ ਦਿਖਾਈ ਦੇਣਗੇ।

Tags: Vivek Oberoi Tamil Movie Comeback ਵਿਵੇਕ ਓਬਰਾਏ ਸਾਥੀਆ